ਹਸੀਨਾ ਦੀ ਬੰਗਲਾਦੇਸ਼ ਵਾਪਸੀ ਲਈ ਯੂਨਸ ਨੇ ਰੱਖੀਆਂ ਸ਼ਰਤਾਂ

Thursday, Sep 05, 2024 - 12:13 PM (IST)

ਢਾਕਾ - ਬੰਗਲਾਦੇਸ਼ ’ਚ ਇਕ ਮਹੀਨੇ ਪਹਿਲਾਂ 5 ਅਗਸਤ ਨੂੰ ਤਖਤਾ ਪਲਟ ਹੋਇਆ ਸੀ। ਇਸ ਦੌਰਾਨ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਭਾਰਤ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਸ਼ੇਖ ਹਸੀਨਾ ਭਾਰਤ 'ਚ ਹੈ ਅਤੇ ਉਥੋਂ ਬੰਗਲਾਦੇਸ਼ 'ਤੇ ਸਿਆਸੀ ਟਿੱਪਣੀਆਂ ਕਰ ਰਹੀ ਹੈ ਜੋ ਕਿ ਸਹੀ ਨਹੀਂ ਹੈ। ਇਸ ਦੌਰਾਨ ਯੂਨਸ ਨੇ ਕਿਹਾ ਹੈ ਕਿ ਜੇਕਰ ਭਾਰਤ ਹਸੀਨਾ ਨੂੰ  ਆਪਣੇ ਨਾਲ ਰੱਖਣਾ ਚਾਹੁੰਦਾ ਹੈ ਜਦੋਂ ਤੱਕ ਬੰਗਲਾਦੇਸ਼ ਉਸ ਨੂੰ ਵਾਪਸ ਨਹੀਂ ਸੱਦ ਲੈਂਦਾ, ਤਾਂ ਉਦੋਂ ਤੱਕ ਉਸ ਨੂੰ ਰੱਖਣ ਦੀ ਇਹ ਸ਼ਰਤ ਹੋਵੇਗੀ ਕਿ ਉਹ ਚੁੱਪ ਰਹੇ ਕਿਉਂਕਿ ਭਾਰਤ ਨੂੰ ਉਸ ਭਾਸ਼ਣ ਤੋਂ ਅੱਗੇ ਵਧਣ ਦੀ ਲੋੜ ਹੈ ਜੋ ਹਸੀਨਾ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਇਸਲਾਮੀ ਕਹਿੰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਵਿਦਿਆਰਥੀਆਂ ਨਾਲ ਵਿਤਕਰੇ ਦੀ ਰਿਪੋਰਟ ਪਿੱਛੋਂ ਯੂਨੀਵਰਸਿਟੀ ਵਿਰੁੱਧ  ਸ਼ਿਕਾਇਤ ਦਰਜ

PunjabKesari

ਦੱਸ ਦਈਏ ਕਿ 76 ਸਾਲ ਦੀ ਹਸੀਨਾ ਨੇ ਪਿਛਲੇ ਮਹੀਨੇ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ 4 ਸਤੰਬਰ ਨੂੰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਹੱਤਿਆ ਦੇ ਦੋ ਹੋਰ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਬਾਅਦ  ਉਨ੍ਹਾਂ ਵਿਰੁੱਧ ਮੁਕੱਦਮਿਆਂ ਦੀ ਕੁੱਲ ਗਿਣਤੀ 94 ਹੋ ਗਈ ਹੈ ਅਤੇ ਉਹ ਭੱਜ ਕੇ ਭਾਰਤ ਜਾ ਪੁੱਜੀ ਸੀ। ਅਵਾਮੀ ਲੀਗ ਨੇਤਾ ਹੀਸਨਾ ਵਿਰੁੱਧ ਵਧੇਰੇ ਮਾਮਲੇ ਸਰਕਾਰੀ ਨੌਕਰੀਆਂ ’ਚ ਵਿਵਾਦਤ ਕੋਟਾ ਪ੍ਰਣਾਲੀ ਦੇ ਵਿਰੁੱਧ ਵਿਦਿਆਰਥੀਆਂ ਦੇ ਵਿਆਪਕ ਪ੍ਰਦਰਸ਼ਨ ਦੇ ਦੌਰਾਨ ਹੱਤਿਆਵਾਂ ਨਾਲ ਜੁੜੇ ਹਨ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ 19 ਜੁਲਾਈ ਨੂੰ ਵਿਰੋਧ ਵਿਖਾਵੇ ਦੌਰਾਨ ਢਾਕੇ ਦੇ ਇਕ ਵਾਸੀ ਦੀ ਹੱਤਿਆ ਦਾ ਮਾਮਲਾ ਬੁੱਧਵਾਰ ਨੂੰ ਹਸੀਨਾ ਅਤੇ 26 ਹੋਰ ਲੋਕਾਂ ’ਤੇ ਦਰਜ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ’ਚ ਵਾਪਰੇ ਭਿਆਨਕ ਹਾਦਸੇ ’ਚ 4 ਭਾਰਤੀ ਜਿਊਂਦੇ ਸੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News