ਨਮਾਜ਼ ਤੋਂ 5 ਮਿੰਟ ਪਹਿਲਾਂ ਬੰਦ ਹੋਵੇ ਪੂਜਾ....,ਦੁਰਜਾ ਪੂਜਾ ਮੌਕੇ ਯੂਨਸ ਸਰਕਾਰ ਦਾ ਹੁਕਮ

Wednesday, Sep 11, 2024 - 03:39 PM (IST)

ਨਮਾਜ਼ ਤੋਂ 5 ਮਿੰਟ ਪਹਿਲਾਂ ਬੰਦ ਹੋਵੇ ਪੂਜਾ....,ਦੁਰਜਾ ਪੂਜਾ ਮੌਕੇ ਯੂਨਸ ਸਰਕਾਰ ਦਾ ਹੁਕਮ

ਢਾਕਾ: ਬੰਗਲਾਦੇਸ਼ ਵਿੱਚ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਵਿੱਚ ਗ੍ਰਹਿ ਮੰਤਰਾਲੇ ਨੇ ਤਾਲਿਬਾਨੀ ਫ਼ਰਮਾਨ ਜਾਰੀ ਕੀਤਾ ਹੈ। ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਨੇ ਮੰਗਲਵਾਰ, 10 ਸਤੰਬਰ ਨੂੰ ਜਾਰੀ ਕੀਤੇ ਗਏ ਆਦੇਸ਼ ਵਿੱਚ ਦੇਸ਼ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਨੂੰ ਦੁਰਗਾ ਪੂਜਾ ਤੋਂ ਪਹਿਲਾਂ ਕੁਝ ਨਿਰਦੇਸ਼ ਦਿੱਤੇ ਹਨ। ਇਸ ਵਿੱਚ ਪੂਜਾ ਕਮੇਟੀਆਂ ਨੂੰ ਅਜ਼ਾਨ ਅਤੇ ਨਮਾਜ਼ ਤੋਂ ਪੰਜ ਮਿੰਟ ਪਹਿਲਾਂ ਦੁਰਗਾ ਪੂਜਾ ਨਾਲ ਸਬੰਧਤ ਰਸਮਾਂ ਅਤੇ ਸਾਊਂਡ ਸਿਸਟਮ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਹੁਕਮ ਕਾਰਨ ਹਿੰਦੂ ਭਾਈਚਾਰੇ ਵਿੱਚ ਗੁੱਸਾ ਹੈ। ਲੋਕ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਹੁਕਮ ਦੀ ਤੁਲਨਾ ਤਾਲਿਬਾਨ ਦੇ ਹੁਕਮ ਨਾਲ ਕਰ ਰਹੇ ਹਨ। ਇਸ ਫ਼ੈਸਲੇ ਦਾ ਵਿਰੋਧ ਵੀ ਹੋ ਰਿਹਾ ਹੈ।

ਬੰਗਲਾਦੇਸ਼ ਦੇ ਗ੍ਰਹਿ ਸਲਾਹਕਾਰ ਨੇ ਕੀਤਾ  ਐਲਾਨ 

ਬੰਗਲਾਦੇਸ਼ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਮੁਹੰਮਦ ਜਹਾਂਗੀਰ ਆਲਮ ਚੌਧਰੀ ਨੇ ਮੰਗਲਵਾਰ ਨੂੰ ਸਕੱਤਰੇਤ 'ਚ ਬੰਗਲਾਦੇਸ਼ ਪੂਜਾ ਉਦਯਪਨ ਪ੍ਰੀਸ਼ਦ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਨੇ ਦੁਰਗਾ ਪੂਜਾ ਤੋਂ ਪਹਿਲਾਂ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਪ੍ਰੈਸ ਕਾਨਫਰੰਸ ਕੀਤੀ। ਕਾਨਫਰੰਸ ਦੌਰਾਨ ਚੌਧਰੀ ਨੇ ਕਿਹਾ ਕਿ ਪੂਜਾ ਕਮੇਟੀਆਂ ਨੂੰ ਅਜ਼ਾਨ ਅਤੇ ਨਮਾਜ਼ ਤੋਂ ਪੰਜ ਮਿੰਟ ਪਹਿਲਾਂ ਅਤੇ ਉਸ ਸਮੇਂ ਦੌਰਾਨ ਸੰਗੀਤਕ ਸਾਜ਼ ਅਤੇ ਸਾਉਂਡ ਸਿਸਟਮ ਬੰਦ ਰੱਖਣ ਲਈ ਕਿਹਾ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ, 24 ਅਧਿਕਾਰੀ ਜ਼ਖ਼ਮੀ (ਤਸਵੀਰਾਂ)

ਫ਼ੈਸਲੇ ਪ੍ਰਤੀ ਰੋਸ 

ਬੰਗਲਾਦੇਸ਼ ਸਰਕਾਰ ਦੇ ਇਸ ਫ਼ੈਸਲੇ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਜਹਾਂਗੀਰ ਆਲਮ ਚੌਧਰੀ ਦਾ ਵੀਡੀਓ ਸਾਂਝਾ ਕਰਦੇ ਹੋਏ, ਇਸਕੋਨ ਕੋਲਕਾਤਾ ਦੇ ਉਪ ਪ੍ਰਧਾਨ ਅਤੇ ਬੁਲਾਰੇ ਰਾਧਾਰਮਨ ਦਾਸ ਨੇ ਲਿਖਿਆ, ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਨੂੰ ਮਿਲੋ, ਜੋ ਨਿਰਦੇਸ਼ ਦੇ ਰਹੇ ਹਨ ਕਿ ਹਿੰਦੂਆਂ ਨੂੰ ਅਜ਼ਾਨ ਤੋਂ ਪੰਜ ਮਿੰਟ ਪਹਿਲਾਂ ਆਪਣੀ ਪੂਜਾ, ਸੰਗੀਤ ਅਤੇ ਹੋਰ ਚੀਜ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਨਹੀਂ ਤਾਂ ਤੁਹਾਨੂੰ ਗ੍ਰਿਫ਼ਤਾਰੀ ਦਾ ਸਾਹਮਣਾ ਕਰਨਾ ਪਵੇਗਾ। ਇਹ ਨਵਾਂ ਤਾਲਿਬਾਨੀ ਬੰਗਲਾਦੇਸ਼ ਹੈ। ਪਰ ਕੋਈ ਵੀ ਬਾਲੀਵੁਡੀਆ ਬੰਗਲਾਦੇਸ਼ੀ ਘੱਟ ਗਿਣਤੀਆਂ ਲਈ ਤਖ਼ਤੀ ਨਹੀਂ ਉਠਾਏਗਾ ਕਿਉਂਕਿ ਉਹ ਹਿੰਦੂ ਹਨ।

ਬੰਗਲਾਦੇਸ਼ੀ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ

ਦੁਰਗਾ ਪੂਜਾ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਦਾ ਸਭ ਤੋਂ ਵੱਡਾ ਧਾਰਮਿਕ ਤਿਉਹਾਰ ਹੈ। ਬੰਗਲਾਦੇਸ਼ੀ ਹਿੰਦੂ 9 ਅਕਤੂਬਰ ਤੋਂ 13 ਅਕਤੂਬਰ ਤੱਕ ਦੁਰਗਾ ਪੂਜਾ ਮਨਾਉਣਗੇ। ਚੌਧਰੀ ਨੇ ਦਾਅਵਾ ਕੀਤਾ ਕਿ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਆਵਾਜਾਈ ਕਾਰਨ ਦੁਰਗਾ ਪੂਜਾ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬੰਗਲਾਦੇਸ਼ੀ ਲੋਕ ਪੂਜਾ-ਪਾਠ ਕਰਨ ਲਈ ਭਾਰਤੀ ਖੇਤਰ ਵਿੱਚ ਜਾਂਦੇ ਹਨ, ਜਦਕਿ ਭਾਰਤੀ ਲੋਕ ਸਾਡੇ ਖੇਤਰ ਵਿੱਚ ਆਉਂਦੇ ਸਨ। ਇਸ ਵਾਰ ਅੰਤਰਿਮ ਸਰਕਾਰ ਨੇ ਇਸ ਆਵਾਜਾਈ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਚੌਧਰੀ ਨੇ ਕਿਹਾ, 'ਮੈਂ ਇਸ ਵਾਰ ਸਰਹੱਦੀ ਇਲਾਕਿਆਂ 'ਚ ਅੱਛੂ ਪੂਜਾ ਮੰਡਪ ਬਣਾਉਣ ਦੀ ਬੇਨਤੀ ਕੀਤੀ ਹੈ, ਤਾਂ ਜੋ ਸਾਡੇ ਲੋਕਾਂ ਨੂੰ ਪੂਜਾ ਦੇਖਣ ਲਈ ਦੂਜੇ ਪਾਸੇ ਨਾ ਜਾਣਾ ਪਵੇ।' ਦੁਰਗਾ ਪੂਜਾ ਦੌਰਾਨ ਬੰਗਲਾਦੇਸ਼ ਤੋਂ ਹਿੰਦੂਆਂ 'ਤੇ ਹਮਲਿਆਂ ਦੀਆਂ ਖਬਰਾਂ ਹਨ। ਹਾਲਾਂਕਿ ਚੌਧਰੀ ਨੇ ਦਾਅਵਾ ਕੀਤਾ ਕਿ ਇਸ ਵਾਰ ਮੂਰਤੀਆਂ ਦੇ ਨਿਰਮਾਣ ਤੋਂ ਲੈ ਕੇ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News