ਗੋਲੀਬਾਰੀ ’ਚ ਲਾੜੇ ਦੇ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

Sunday, Jan 05, 2025 - 02:43 AM (IST)

ਗੋਲੀਬਾਰੀ ’ਚ ਲਾੜੇ ਦੇ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਗੁਰਦਾਸਪੁਰ/ਪਿਸ਼ਾਵਰ (ਵਿਨੋਦ) - ਪਾਕਿਸਤਾਨ ਦੇ ਮਸ਼ਹੂਰ ਪਿਸ਼ਾਵਰ ਸ਼ਹਿਰ ਦੇ ਤਹਿਸੀਲ ਇਲਾਕੇ ’ਚ ਸ਼ਨੀਵਾਰ ਨੂੰ ਪ੍ਰੇਮ ਵਿਆਹ ਨੂੰ ਲੈ ਕੇ 2 ਧਿਰਾਂ ’ਚ ਹੋਈ ਗੋਲੀਬਾਰੀ ਵਿਚ ਲਾੜੇ ਦੇ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ।

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਜਿਸ ਪਰਿਵਾਰ ਦੇ 5 ਮੈਂਬਰ ਮਾਰੇ ਗਏ ਹਨ, ਉਸ ਪਰਿਵਾਰ ਦੇ ਬੇਟੇ ਜਾਵੇਦ ਵੱਲੋਂ ਦੂਜੇ ਪਰਿਵਾਰ ਦੀ ਲੜਕੀ ਰੁਖਸਾਨਾ ਨਾਲ ਚੋਰੀ ਪ੍ਰੇਮ ਵਿਆਹ  ਬੁੱਧਵਾਰ  ਨੂੰ ਕਰਵਾਇਆ ਸੀ, ਜਿਸ ਨੂੰ ਲੈ ਕੇ ਰੁਖਸਾਨਾ ਦਾ ਪਰਿਵਾਰ ਨਾਰਾਜ਼ ਸੀ। ਇਸ ਮਾਮਲੇ ਨੂੰ ਲੈ ਕੇ ਦੋਵੇਂ ਪਰਿਵਾਰ ਇਕ-ਦੂਜੇ ਦੇ ਦੁਸ਼ਮਣ ਬਣ ਗਏ। ਅੱਜ ਸਵੇਰੇ ਜਾਵੇਦ ਦੇ ਪਰਿਵਾਰਕ ਮੈਂਬਰ ਕਾਰ ’ਚ ਜਾ ਰਹੇ ਸਨ ਤਾਂ ਉਸ ਸਮੇਂ ਰੁਖਸਾਨਾ ਦੇ ਪਰਿਵਾਰਕ ਮੈਂਬਰਾਂ ਨੇ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ।  ਇਸ  ਗੋਲੀਬਾਰੀ ’ਚ ਜਾਵੇਦ ਦੇ ਪਿਤਾ, ਮਾਤਾ, 2 ਭਰਾ ਅਤੇ ਇਕ ਭਤੀਜੇ ਦੀ ਮੌਤ ਹੋ ਗਈ। 

ਖੈਬਰ ਪਖਤੂਨਖਵਾ ’ਚ ਗੋਲੀਬਾਰੀ, ਡੀ. ਸੀ. ਸਮੇਤ ਪੁਲਸ ਅਧਿਕਾਰੀ ਜ਼ਖ਼ਮੀ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਲੋਅਰ  ਕੁਰਰਮ ਇਲਾਕੇ ’ਚ ਬੰਦੂਕਧਾਰੀਆਂ ਵੱਲੋਂ ਸਰਕਾਰੀ ਵਾਹਨਾਂ ’ਤੇ ਕੀਤੇ ਗਏ ਹਮਲੇ ’ਚ ਕੁਰਰਮ  ਦੇ ਜ਼ਿਲਾ ਕੁਲੈਕਟਰ (ਡੀ. ਸੀ.) ਜਾਵੇਦ ਅੱਲ੍ਹਾ ਮਹਿਸੂਦ ਗੰਭੀਰ ਜ਼ਖਮੀ ਹੋ ਗਏ। ਇਸ ਹਮਲੇ ’ਚ ਇਕ ਪੁਲਸ  ਅਧਿਕਾਰੀ ਵੀ ਜ਼ਖਮੀ ਹੋ ਗਿਆ। 
 


author

Inder Prajapati

Content Editor

Related News