ਇਟਲੀ ਸਰਕਾਰ ਨੇ ਪ੍ਰਵਾਸੀਆਂ ਪ੍ਰਤੀ ਦਿਖਾਈ ਸਖ਼ਤੀ, ਆਖੀ ਇਹ ਗੱਲ
Sunday, Jan 05, 2025 - 09:47 AM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਸਰਕਾਰ ਨੇ ਪ੍ਰਵਾਸੀਆਂ 'ਤੇ ਸਖ਼ਤੀ ਦਿਖਾਈ ਹੈ। ਇਟਲੀ ਦੇ ਉਪ ਪ੍ਰਧਾਨ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਮਾਤੀਓ ਸਿਲਵੀਨੀ ਨੇ ਇੱਥੇ ਰਹਿੰਦੇ ਪ੍ਰਵਾਸੀਆਂ ਨੂੰ ਸਖ਼ਤ ਤਾੜਨਾ ਦਿੰਦੇ ਹੋਏ ਆਖਿਆ ਕਿ ਜਿਸਨੂੰ ਸਾਡਾ ਦੇਸ਼ ਪਸੰਦ ਨਹੀ ਉਹ ਆਪੋ ਆਪਣੇ ਘਰਾਂ ਨੂੰ ਮੁੜ ਜਾਣ, ਸਾਨੂੰ ਤੁਹਾਡੀ ਕੋਈ ਲੋੜ ਨਹੀ। ਦੱਸਣਯੋਗ ਹੈ ਕਿ ਨਵੇਂ ਸਾਲ ਵਾਲੀ ਰਾਤ ਬਹੁਤ ਸਾਰੇ ਵਿਦੇਸ਼ੀ ਨੌਜਵਾਨਾਂ ਨੇ ਮਿਲਾਨ ਦੇ ਪਿਆਸਾ ਦੋਮੋ ਵਿੱਚ ਖੁੱਲੇਆਮ ਹੁਲੜਬਾਜ਼ੀ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਸ਼ਰਮਨਾਕ ਘਟਨਾ, ਵਿਅਕਤੀ ਨੇ ਭਾਰਤੀਆਂ ਦਾ ਮਜ਼ਾਕ ਉਡਾਉਂਦਿਆਂ ਆਖ 'ਤੀ ਵੱਡੀ ਗੱਲ (ਵੀਡੀਓ)
ਪੁਲਸ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਦਰਜ ਹੋਈਆਂ ਸਨ, ਜਿਨਾਂ ਵਿੱਚ ਕੁਝ ਮੁੰਡਿਆਂ ਨੇ ਸਥਾਨਿਕ ਨੌਜਵਾਨ ਕੁੜੀਆਂ ਨਾਲ ਛੇੜ ਛਾੜ ਕੀਤੀ ਸੀ। ਕਈ ਅਰਬ ਦੇਸ਼ਾਂ ਦੇ ਝੰਡੇ ਚੁੱਕੀ ਇਹ ਮੁੰਡੇ, ਜਿੰਨਾਂ ਵਿੱਚ ਬਹੁਤ ਸਾਰੇ ਪਾਕਿਸਤਾਨੀ ਵੀ ਮੌਜੂਦ ਸਨ ਸਥਾਨਿਕ ਲੋਕਾਂ ਤੇ ਪੁਲਸ ਕਰਮੀਆਂ ਨਾਲ ਦੁਰਵਿਵਹਾਰ ਕਰਦੇ ਹੋਏ ਆਪੋ ਆਪਣੇ ਦੇਸ਼ਾਂ ਦੇ ਝੰਡੇ ਲੈਕੇ ਯਾਦਗਾਰੀ ਬੁੱਤਾਂ ਨੂੰ ਨੁਕਸਾਨ ਪਹੁਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ 'ਤੇ ਸਥਾਨਿਕ ਪੁਲਸ ਅਧਿਕਾਰੀਆਂ ਤੇ ਆਗੂਆਂ ਨੇ ਸਖ਼ਤ ਨੋਟਿਸ ਲਿਆ ਹੈ। ਉੱਪ ਪ੍ਰਧਾਨ ਮੰਤਰੀ ਨੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਦਿੰਦਿਆਂ ਆਖਿਆ ਕਿ ਅਸੀਂ ਉਹਨਾਂ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਜੋ ਸਾਡੇ ਦੇਸ਼ ਵਿਚ ਆਕੇ ਸ਼ਾਂਤੀ ਭੰਗ ਕਰਦੇ ਹੋਣ ਉਨਾਂ ਗਲਤ ਤਰੀਕੇ ਝੰਡੇ ਲਹਿਰਾਉਣ ਵਾਲਿਆਂ ਨੂੰ ਆਖਿਆ ਆਪਣੇ ਝੰਡੇ ਆਪਣੇ ਦੇਸ਼ਾਂ ਵਿੱਚ ਜਾਕੇ ਲਹਿਰਾਓ ਆਪਣੇ ਘਰਾਂ ਨੂੰ ਮੁੜ ਜਾਓ ਸਾਨੂੰ ਤੁਹਾਡੀ ਕੋਈ ਲੋੜ ਨਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਨਵੇਂ ਸਾਲ ਦੇ ਜਸ਼ਨ ਦੌਰਾਨ ਹੁੱਲੜਬਾਜ਼ੀ, 309 ਲੋਕ ਜ਼ਖ਼ਮੀ, 146 ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।