ਯੁਗਾਂਡਾ : ਲਗਾਤਾਰ 6ਵੀਂ ਵਾਰ ਰਾਸ਼ਟਰਪਤੀ ਬਣੇ ਯੋਵੇਰੀ ਮੁਸੇਵੇਨੀ
Saturday, Jan 16, 2021 - 08:35 PM (IST)
ਕੰਪਾਲਾ-ਯੁਗਾਂਡਾ ਦੇ ਰਾਸ਼ਟਰਪਤੀ ਚੋਣਾਂ ਦੇ ਰਿਜ਼ਲਟ ਦਾ ਐਲਾਨ ਸ਼ਨੀਵਾਰ ਨੂੰ ਕਰ ਦਿੱਤਾ ਗਿਆ। ਚੋਣ ਕਮਿਸ਼ਨ ਨੇ ਜਾਣਕਾਰੀ ਦਿੰਦੇ ਹੋ ਕਿਹਾ ਕਿ ਯੁਗਾਂਡਾ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੇ ਆਪਣੇ ਮੁੱਖ ਵਿਰੋਧੀ ਬੋਬੀ ਵਾਈਨ ਨੂੰ 58.6 ਵੋਟਾਂ ਤੋਂ ਹਰਾ ਕੇ ਚੁਣਾਂ ’ਚ ਰਾਸ਼ਟਰਪਤੀ ਦੇ ਤੌਰ ’ਤੇ ਛੇਵੇਂ ਕਾਰਜਕਾਲ ਲਈ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ -ਇਟਲੀ ਦੇ ਨਰਸਿੰਗ ਹੋਮ ’ਚ ਸ਼ੱਕੀ ਗੈਸ ਲੀਕ ਹੋਣ ਕਾਰਣ 5 ਲੋਕਾਂ ਦੀ ਮੌਤ
ਚੋਣ ਕਮਿਸ਼ਨ ਦੇ ਚੇਅਰਮੈਨ ਜਸਟਿਸ ਸਾਈਮਨ ਮੁਗੇਨੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਯੋਵੇਰੀ ਮੁਸੇਵੇਨੀ ਨੂੰ ਯੁਗਾਂਡਾ ਰਿਪਬਲਿਕ ਦਾ ਨਾਮਜ਼ਦ ਰਾਸ਼ਟਰਪਤੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਰੀਬ 18 ਮਿਲੀਅਨ ਰਜਿਸਟਰਡ ਵੋਟਰਸ ’ਚੋਂ 57.22 ਫੀਸਦੀ ਨੇ ਚੋਣਾਂ ’ਚ ਵੋਟ ਕੀਤੀ ਸੀ।
ਇਹ ਵੀ ਪੜ੍ਹੋ -ਜਹਾਜ਼ ਹਾਦਸੇ ਦੀ ਜਾਂਚ ’ਚ ਸਹਿਯੋਗ ਲਈ ਅਮਰੀਕਾ ਦੀ NTSB ਟੀਮ ਇੰਡੋਨੇਸ਼ੀਆ ਪਹੁੰਚੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।