ਬ੍ਰਿਸਬੇਨ ''ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ
Monday, Nov 24, 2025 - 12:38 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਹਰਮਨ ਰੇਡੀਓ ਅਤੇ ਪੰਜ ਆਬ ਰੀਡਰਜ਼ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸਿੱਖ ਐਜੂਕੇਸ਼ਨ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਗਿਆਨੀ ਸੰਤੋਖ ਸਿੰਘ ਜੀ ਨੇ ਵਿਸ਼ੇਸ਼ ਹਾਜ਼ਰੀ ਭਰੀ। ਪ੍ਰੋਗਰਾਮ ਦੀ ਸ਼ੁਰੂਆਤ ਰੀਤੀਕਾ ਅਹੀਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਵਿਤਾ ਨਾਲ ਕੀਤੀ ਗਈ। ਇਸ ਮੌਕੇ ਗਿਆਨੀ ਸੰਤੋਖ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਜੀਵਨ, ਬਲੀਦਾਨ ਅਤੇ ਸਿਧਾਂਤਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਸਮਾਗਮ ਦੌਰਾਨ ਗੁਰਦੇਵ ਸਿੰਘ ਸਿੱਧੂ, ਗੁਰਵਿੰਦਰ ਕੌਰ, ਸਰਬਜੀਤ ਕੌਰ ਅਤੇ ਜੇ.ਡੀ. ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਅੰਤ 'ਚ ਪ੍ਰਬੰਧਕ ਜਸਕਰਨ ਸ਼ੀਂਹ ਅਤੇ ਕੁਲਜੀਤ ਖੋਸਾ ਨੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਗੁਰਸੇਵਕ ਸਿੰਘ ਵੱਲੋਂ ਸੁਚਾਰੂ ਢੰਗ ਨਾਲ ਨਿਭਾਇਆ ਗਿਆ।ਇਸ ਮੌਕੇ ਵਿਸ਼ੇਸ਼ ਮਹਿਮਾਨਾਂ 'ਚ ਅਮਨਦੀਪ ਸਿੰਘ ਸਿੱਧੂ, ਜਸਵੀਰ ਗੁਣਾਚੌਰੀਆ, ਪ੍ਰਭਜੋਤ ਸੰਧੂ, ਭਾਈ ਸੁਖਵਿੰਦਰ ਸਿੰਘ ਰਟੌਲ, ਭਿੰਦਰ ਡੱਬਵਾਲੀ, ਸੀਅਦ ਸ਼ੋਇਬ ਜੈਦੀ ਅਤੇ ਰਸ਼ਪਾਲ ਹੇਅਰ ਸ਼ਾਮਲ ਸਨ।
