ਆਸਟ੍ਰੇਲੀਆ: ਆਸਟ੍ਰੇਲੀਆ ''ਚ ਵਾਪਰਿਆ ਭਿਆਨਕ ਹਾਦਸਾ ! 8 ਮਹੀਨੇ ਦੀ ਗਰਭਵਤੀ ਭਾਰਤੀ ਔਰਤ ਦੀ ਹੋਈ ਦਰਦਨਾਕ ਮੌਤ

Wednesday, Nov 19, 2025 - 02:30 PM (IST)

ਆਸਟ੍ਰੇਲੀਆ: ਆਸਟ੍ਰੇਲੀਆ ''ਚ ਵਾਪਰਿਆ ਭਿਆਨਕ ਹਾਦਸਾ ! 8 ਮਹੀਨੇ ਦੀ ਗਰਭਵਤੀ ਭਾਰਤੀ ਔਰਤ ਦੀ ਹੋਈ ਦਰਦਨਾਕ ਮੌਤ

ਇੰਟਰਨੈਸ਼ਨਲ ਡੈਸਕ: ਆਸਟ੍ਰੇਲੀਆ ਦੇ ਸਿਡਨੀ ਸ਼ਹਿਰ 'ਚ ਇਕ ਦਿਲ ਦਹਿਲਾ ਦੇਣ ਵਾਲੀ ਦੁਰਘਟਨਾ ਵਿੱਚ 33 ਸਾਲ ਦੀ ਭਾਰਤੀ ਮੂਲ ਦੀ ਗਰਭਵਤੀ ਔਰਤ ਸਮਨਿਵਤਾ ਧਰੇਸ਼ਵਰ ਦੀ ਮੌਤ ਹੋ ਗਈ। ਉਹ ਅੱਠ ਮਹੀਨੇ ਦੀ ਗਰਭਵਤੀ ਸੀ ਅਤੇ ਜਲਦ ਹੀ ਦੂਸਰੇ ਬੱਚੇ ਨੂੰ ਜਨਮ ਦੇਣ ਵਾਲੀ ਸੀ। ਸਮਨਿਵਤਾ ਪੇਸ਼ੇ ਤੋਂ ਆਈ.ਟੀ. ਸਿਸਟਮ ਵਿਸ਼ਲੇਸ਼ਕ ਸੀ ਅਤੇ Alsco Uniforms 'ਚ ਟੈਸਟ ਐਨਾਲਿਸਟ ਦੇ ਰੂਪ 'ਚ ਕੰਮ ਕਰਦੀ ਸੀ।

ਪਿਛਲੇ ਹਫਤੇ ਰਾਤ ਲਗਭਗ 8 ਵਜੇ ਉਹ ਆਪਣੇ ਪਤੀ ਅਤੇ ਤਿੰਨ ਸਾਲ ਦੇ ਬੇਟੇ ਨਾਲ ਹਾਨਸਰਬੀ ਇਲਾਕੇ ਵਿੱਚ ਟਹਿਲ ਰਹੀ ਸੀ। ਇਸੇ ਦੌਰਾਨ ਇਕ kia Carnival ਕਾਰ ਨੇ ਉਨ੍ਹਾਂ ਨੂੰ ਸੜਕ ਪਾਰ ਕਰਨ ਲਈ ਰੁਕ ਕੇ ਮੌਕਾ ਦਿੱਤਾ। ਉਸੇ ਸਮੇਂ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ BMW ਨੇ Kia  ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ Kia ਗੱਡੀ ਅੱਗੇ ਧੱਕੀ ਗਈ। ਇਸੇ ਦੌਰਾਨ ਸਮਨਿਵਤਾ ਕਾਰ ਪਾਰਕਿੰਗ ਦੇ ਗੇਟ ਨਾਲ ਜਾ ਟਕਰਾਈ। ਪੁਲਸ ਅਨੁਸਾਰ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਤੁਰੰਤ ਹੀ ਵੈਸਟਮੀਡ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਅਤੇ ਬੱਚੇ ਦੀ ਮੌਤ ਹੋ ਗਈ।   


author

DILSHER

Content Editor

Related News