ਇਕ ਲੜਕਾ ਜੋ ਬਣਨਾ ਚਾਹੁੰਦੈ Britney Spears; ਸਰਜਰੀਆਂ ''ਤੇ ਖਰਚ ਕਰ''ਤੇ ਇੰਨੇ ਕਰੋੜ

Saturday, Oct 28, 2023 - 01:46 AM (IST)

ਇਕ ਲੜਕਾ ਜੋ ਬਣਨਾ ਚਾਹੁੰਦੈ Britney Spears; ਸਰਜਰੀਆਂ ''ਤੇ ਖਰਚ ਕਰ''ਤੇ ਇੰਨੇ ਕਰੋੜ

ਇੰਟਰਨੈਸ਼ਨਲ ਡੈਸਕ : ਅੱਜ ਦਾ ਲਾਈਫਸਟਾਈਲ ਇਸ ਹੱਦ ਤੱਕ ਬਦਲ ਰਿਹਾ ਹੈ ਕਿ ਕੁਝ ਕੁ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕ ਆਪਣੇ-ਆਪ ਨੂੰ ਛੱਡ ਕੇ ਦੂਜਿਆਂ ਵਰਗਾ ਬਣਨਾ ਚਾਹੁੰਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਨੌਜਵਾਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਕਈ ਲੋਕ ਉਲਝਣ 'ਚ ਹਨ ਕਿ ਉਹ ਅਮਰੀਕੀ ਸਿੰਗਰ ਬ੍ਰਿਟਨੀ ਸਪੀਅਰਸ ਤਾਂ ਨਹੀਂ। ਦਰਅਸਲ, ਬ੍ਰਾਇਨ ਰੇਅ ਨਾਂ ਦਾ ਇਹ ਲੜਕਾ ਅਮਰੀਕੀ ਗਾਇਕਾ ਬ੍ਰਿਟਨੀ ਸਪੀਅਰਸ ਦਾ ਬਹੁਤ ਵੱਡਾ ਫੈਨ ਹੈ ਤੇ ਇਸੇ ਲਈ ਉਹ ਬ੍ਰਿਟਨੀ ਵਰਗਾ ਦਿਖਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਇਮਰਾਨ ਨੂੰ ਫਿਰ ਸਤਾਉਣ ਲੱਗਾ ਹੱਤਿਆ ਦਾ ਡਰ, ਕਿਹਾ- ਮੈਨੂੰ ਦਿੱਤਾ ਜਾ ਸਕਦੈ slow poison

ਲਾਸ ਏਂਜਲਸ, ਕੈਲੀਫੋਰਨੀਆ ਦੇ ਰਹਿਣ ਵਾਲੇ ਬ੍ਰਾਇਨ ਰੇਅ ਨਾਂ ਦੇ ਨੌਜਵਾਨ ਨੇ ਬ੍ਰਿਟਨੀ ਸਪੀਅਰਸ ਵਰਗਾ ਦਿਸਣ ਲਈ ਬੋਟੌਕਸ ਟ੍ਰੀਟਮੈਂਟ 'ਤੇ 1 ਕਰੋੜ ਰੁਪਏ ਤੋਂ ਵੱਧ ਖਰਚ ਕਰ ਦਿੱਤੇ ਹਨ। ਨਿਊਜ਼ ਪਲੇਟਫਾਰਮ 'ਦਿ ਸਨ' ਦੀ ਇਕ ਰਿਪੋਰਟ ਮੁਤਾਬਕ ਬ੍ਰਾਇਨ ਰੇਅ 'ਤੇ ਬ੍ਰਿਟਨੀ ਸਪੀਅਰਸ ਵਰਗਾ ਦਿਸਣ ਦਾ ਇਸ ਕਦਰ ਸਵਾਰ ਹੈ ਕਿ ਹੁਣ ਤੱਕ ਉਹ ਨਾ ਸਿਰਫ ਆਪਣੇ ਨੱਕ ਅਤੇ ਕੰਨ ਸਗੋਂ ਆਪਣੀਆਂ ਗੱਲ੍ਹਾਂ, ਵਾਲਾਂ ਅਤੇ ਅੱਖਾਂ ਦੀ ਵੀ 100 ਤੋਂ ਵੱਧ ਵਾਰ ਸਰਜਰੀ ਕਰਵਾ ਚੁੱਕਾ ਹੈ। ਬ੍ਰਾਇਨ ਨੇ ਲੇਜ਼ਰ ਦੁਆਰਾ ਆਪਣੇ ਵਾਲਾਂ ਨੂੰ ਹਟਾ ਦਿੱਤਾ ਹੈ ਤੇ ਆਪਣੀਆਂ ਪਲਕਾਂ ਉਪਰ ਕਰਵਾ ਲਈਆਂ ਹਨ ਤਾਂ ਜੋ ਉਸ ਦੀਆਂ ਅੱਖਾਂ ਬ੍ਰਿਟਨੀ ਦੀ ਤਰ੍ਹਾਂ ਵੱਡੀਆਂ ਅਤੇ ਸੁੰਦਰ ਦਿਖਾਈ ਦੇਣ। ਇਸ ਤੋਂ ਇਲਾਵਾ ਉਸ ਦੀਆਂ ਗੱਲ੍ਹਾਂ 'ਚ ਇੰਜੈਕਸ਼ਨ ਵੀ ਲੱਗੇ ਹਨ।

 
 
 
 
 
 
 
 
 
 
 
 
 
 
 
 

A post shared by Bryan Ray (@beeray416)

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News