ਆਸਟ੍ਰੇਲੀਆ : ਵਿਕਟੋਰੀਆ ''ਚ ਫੁੱਟਬਾਲ ਮੈਚ ਦੌਰਾਨ ਖਿਡਾਰੀ ਨੂੰ ਪਿਆ ਦਿਲ ਦਾ ਦੌਰਾ
Saturday, Jul 28, 2018 - 04:36 PM (IST)
ਵਿਕਟੋਰੀਆ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਇਕ ਫੁੱਟਬਾਲ ਖਿਡਾਰੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਖੇਤਰੀ ਵਿਕਟੋਰੀਆ 'ਚ ਫੁੱਟਬਾਲ ਖੇਡਣ ਦੌਰਾਨ ਉਸ ਦੀ ਮੌਤ ਹੋ ਗਈ। ਨੌਜਵਾਨ ਖਿਡਾਰੀ ਦੀ ਉਮਰ ਲੱਗਭਗ 20 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਵਿਕਟੋਰੀਆ ਦੇ ਸ਼ਹਿਰ ਬਲਅਰਟ ਨੇੜੇ ਲੀਅਰਮਾਰਥ ਫੁੱਟਬਾਲ ਗਰਾਊਂਡ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਖਿਡਾਰੀ ਨੂੰ ਦਿਲ ਦਾ ਦੌਰਾ ਪਿਆ ਹੈ। ਰਿਪੋਰਟ ਮੁਤਾਬਕ ਖਿਡਾਰੀ ਨੇ ਖੁਦ ਨੂੰ ਠੀਕ ਮਹਿਸੂਸ ਨਹੀਂ ਕੀਤਾ ਅਤੇ ਮੈਦਾਨ 'ਤੇ ਬੇਹੋਸ਼ ਹੋ ਕੇ ਡਿੱਗ ਪਿਆ।
ਖਿਡਾਰੀ ਨੂੰ ਮੈਦਾਨ 'ਤੇ ਬੇਹੋਸ਼ ਹੋ ਕੇ ਉਸ ਨੂੰ ਮੈਦਾਨ 'ਚੋਂ ਬਾਹਰ ਲਿਆਂਦਾ ਗਿਆ। ਮੌਕੇ 'ਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਉਸ ਨੂੰ ਸੀ. ਪੀ. ਆਰ. ਦਿੱਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਮੌਕੇ 'ਤੇ ਪੁੱਜੀ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਲੀਅਰਮਾਰਥ ਫੁੱਟਬਾਲ 'ਚ ਖਿਡਾਰੀ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ। ਪੁਲਸ ਨੇ ਕਿਹਾ ਕਿ ਮੌਤ ਨੂੰ ਸ਼ੱਕੀ ਨਹੀਂ ਸਮਝਿਆ ਜਾ ਰਿਹਾ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦਾ ਨਾਂ ਜਾਰੀ ਨਹੀਂ ਕੀਤਾ ਹੈ। ਮੈਚ ਦੇ ਸੀਨੀਅਰ ਖਿਡਾਰੀਆਂ ਨੂੰ ਇਸ ਖਬਰ ਨਾਲ ਕਾਫੀ ਡੂੰਘਾ ਧੱਕਾ ਲੱਗਾ ਹੈ। ਖਿਡਾਰੀਆਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਪ੍ਰਤੀ ਅਸੀਂ ਹਮਦਰਦੀ ਜ਼ਾਹਰ ਕਰਦੇ ਹਾਂ, ਇਹ ਉਨ੍ਹਾਂ ਲਈ ਵੱਡੀ ਤ੍ਰਾਸਦੀ ਹੈ।