ਈਰਾਨ ਤੇ ਬ੍ਰਿਟੇਨ ਵਿਚਾਲੇ ਯਮਨ ਦੀ ਸਥਿਤੀ ''ਤੇ ਹੋਈ ਚਰਚਾ : ਵਿਦੇਸ਼ ਮੰਤਰਾਲੇ

09/18/2019 2:15:50 AM

ਤਹਿਰਾਨ - ਈਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜ਼ਰੀਫ ਨੇ ਬ੍ਰਿਟੇਨ ਦੇ ਆਪਣੇ ਹਮਰੁਤਬਾ ਡੋਮੀਨਿਕ ਰਾਬ ਨਾਲ ਹਾਲ ਹੀ 'ਚ ਸਾਊਦੀ ਅਰਬ ਦੇ 2 ਪੈਟਰੋਲੀਅਮ ਰਿਫਾਇਨਰੀਆਂ 'ਚ ਹੋਏ ਡ੍ਰੋਨ ਹਮਲੇ ਤੋਂ ਬਾਅਦ ਯਮਨ ਦੀ ਸਥਿਤੀ ਨੂੰ ਲੈ ਕੇ ਫੋਨ 'ਤੇ ਗੱਲਬਾਤ ਕੀਤੀ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਬੀਤੇ ਐਤਵਾਰ ਨੂੰ ਸਾਊਦੀ ਦੇ 2 ਪੈਟਰੋਲੀਅਮ ਰਿਫਾਇਨਰੀਆਂ 'ਚ ਡ੍ਰੋਨ ਹਮਲੇ ਹੋਏ ਸਨ, ਜਿਸ ਤੋਂ ਬਾਅਦ ਉਕਤ ਕੰਪਨੀ ਨੇ ਅਬਕੀਕ ਅਤੇ ਖੁਰਇਸ ਰਿਫਾਇਨਰੀ ਨੂੰ ਬੰਦ ਕਰ ਦਿੱਤਾ ਸੀ। ਇਨਾਂ ਰਿਫਾਇਨਰੀ 'ਚ ਕੰਮਕਾਜ ਠੱਪ ਹੋਣ ਕਾਰਨ ਪੈਟਰੋਲੀਅਮ ਉਤਪਾਦਨ 'ਚ 50 ਫੀਸਦੀ ਦੀ ਗਿਰਾਵਟ ਆ ਗਈ ਹੈ। ਇਸ ਡ੍ਰੋਨ ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਹੂਤੀ ਵਿਧ੍ਰੋਹੀਆਂ ਨੇ ਲਈ ਹੈ। ਅਮਰੀਕਾ ਨੇ ਹਾਲਾਂਕਿ ਇਸ ਹਮਲੇ ਦੇ ਪਿੱਛੇ ਈਰਾਨ ਦਾ ਹੱਥ ਹੋਣ ਦੇ ਸੰਕੇਤ ਦਿੱਤੇ ਹਨ ਪਰ ਈਰਾਨ ਨੇ ਇਨਾਂ ਦੋਸ਼ਾਂ ਨੂੰ ਖਾਰਿਜ਼ ਕਰ ਦਿੱਤਾ ਹੈ।

ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਜਾਰੀ ਕਰ ਆਖਿਆ ਕਿ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਹਾਲ ਹੀ ਦੀਆਂ ਘਟਨਾਵਾਂ 'ਤੇ ਚਰਚਾ ਕੀਤੀ, ਜਿਸ 'ਚ ਵਿਸ਼ੇਸ਼ ਰੂਪ ਤੋਂ ਯਮਨ ਦੇ ਹਾਲਾਤ, ਦੂਤਘਰ ਨਾਲ ਸਬੰਧਿਤ ਮੁੱਦਿਆਂ ਅਤੇ 2-ਪੱਖੀ ਰਿਸ਼ਤਿਆਂ 'ਤੇ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਸਾਊਦੀ ਸਮਰਥਿਤ ਗਠਜੋੜ ਵੱਲੋਂ ਯਮਨ 'ਚ ਫੌਜੀ ਕਾਰਵਾਈ ਤੋਂ ਬਾਅਦ ਸਾਊਦੀ ਅਤੇ ਯਮਨ ਦੇ ਹੂਤੀ ਵਿਧ੍ਰੋਹੀਆਂ ਵਿਚਾਲੇ 2015 ਤੋਂ ਨਿਯਮਤ ਰੂਪ ਤੋਂ ਤਣਾਅਪੂਰਣ ਹਾਲਾਤ ਬਣੇ ਹੋਏ ਹਨ।


Khushdeep Jassi

Content Editor

Related News