ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ''ਚ ਇੱਕ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਕੀਤਾ ਹਮਲਾ
Monday, Nov 18, 2024 - 02:34 PM (IST)
ਦੁਬਈ (ਏਜੰਸੀ)- ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ਦੇ ਦੱਖਣੀ ਹਿੱਸੇ ਤੋਂ ਲੰਘ ਰਹੇ ਵਪਾਰਕ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਸ਼ੱਕੀ ਹਮਲਾ ਕੀਤਾ। ਹਾਲਾਂਕਿ ਇਸ ਹਮਲੇ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹੂਤੀ ਬਾਗੀ ਪਿਛਲੇ ਕਈ ਮਹੀਨਿਆਂ ਤੋਂ ਜਲ ਮਾਰਗ ਤੋਂ ਲੰਘਣ ਵਾਲੇ ਜਹਾਜ਼ਾਂ 'ਤੇ ਹਮਲੇ ਕਰ ਰਹੇ ਹਨ। ਆਮ ਤੌਰ 'ਤੇ ਹਰ ਸਾਲ ਇਕ ਹਜ਼ਾਰ ਅਰਬ ਅਮਰੀਕੀ ਡਾਲਰ ਦਾ ਮਾਲ ਇਸ ਜਲ ਮਾਰਗ ਤੋਂ ਲੰਘਦਾ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੰਕਜ ਲਾਂਬਾ ਦੀ ਭਾਲ 'ਚ ਜੁਟੀ ਲੰਡਨ ਪੁਲਸ, ਤਸਵੀਰ ਕੀਤੀ ਜਾਰੀ
ਇਹ ਹਮਲਾ ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਯੁੱਧ ਅਤੇ ਲੇਬਨਾਨ ਵਿੱਚ ਇਜ਼ਰਾਈਲ ਦੇ ਜ਼ਮੀਨੀ ਹਮਲੇ ਕਾਰਨ ਸ਼ੁਰੂ ਹੋਇਆ ਹੈ। ਬ੍ਰਿਟਿਸ਼ ਫੌਜ ਦੇ 'ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪ੍ਰੇਸ਼ਨ ਸੈਂਟਰ' (ਯੂ.ਕੇ.ਐੱਮ.ਟੀ.ਓ.) ਨੇ 'ਅਲਰਟ' ਜਾਰੀ ਕਰਦੇ ਹੋਏ ਕਿਹਾ ਕਿ ਜਹਾਜ਼ ਜਦੋਂ ਲਾਲ ਸਾਗਰ ਨੂੰ ਅਦਨ ਦੀ ਖਾੜੀ ਨਾਲ ਜੋੜਨ ਵਾਲੇ ਬਾਬ ਅਲ-ਮੰਡੇਬ ਸਟ੍ਰੇਟ ਦੇ ਨੇੜਿਓ ਲੰਘ ਰਿਹਾ ਸੀ, ਉਦੋਂ ਉਸ ਦੇ ਕਪਤਾਨ ਨੇ ਦੇਖਿਆ ਕਿ ਜਹਾਜ਼ ਦੇ ਬਹੁਤ ਨੇੜੇ ਮਿਜ਼ਾਈਲ ਡਿੱਗੀ। ਇਹ ਹਮਲਾ ਯਮਨ ਦੇ ਬੰਦਰਗਾਹ ਸ਼ਹਿਰ ਮੋਚਾ ਤੋਂ ਲਗਭਗ 48 ਕਿਲੋਮੀਟਰ ਪੱਛਮ ਵਿਚ ਹੋਇਆ। ਯੂ.ਕੇ.ਐੱਮ.ਟੀ.ਓ. ਨੇ ਕਿਹਾ, “ਜਹਾਜ਼ ਅਤੇ ਚਾਲਕ ਦਲ ਸੁਰੱਖਿਅਤ ਹਨ ਅਤੇ ਆਪਣੇ ਅਗਲੇ ਬੰਦਰਗਾਹ ਵੱਲ ਜਾ ਰਹੇ ਹਨ।” ਹੂਤੀਆਂ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ: UK ਦੀ ਸੰਸਦ ’ਚ ਸਿੱਖ ਨੇ ਰਚਿਆ ਇਤਿਹਾਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8