ਯਮਨ ''ਚ ਤੇਜ਼ ਮੀਂਹ ਤੇ ਹੜ੍ਹ ਨਾਲ 5 ਬੱਚਿਆਂ ਸਮੇਤ 9 ਦੀ ਮੌਤ

Thursday, Jun 04, 2020 - 09:29 AM (IST)

ਯਮਨ ''ਚ ਤੇਜ਼ ਮੀਂਹ ਤੇ ਹੜ੍ਹ ਨਾਲ 5 ਬੱਚਿਆਂ ਸਮੇਤ 9 ਦੀ ਮੌਤ

ਸਨਾ (ਵਾਰਤਾ) : ਯਮਨ ਦੇ ਹਦਰਾਮਾਤ ਸੂਬੇ ਵਿਚ ਤੇਜ਼ ਮੀਂਹ ਅਤੇ ਹੜ੍ਹ ਕਾਰਨ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਬਿਲਿਕਸ ਟੀਵੀ ਨੇ ਬੁੱਧਵਾਰ ਦੇਰ ਰਾਤ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਅਲ ਕੰਤ ਸ਼ਹਿਰ ਨੇੜੇ ਇਕ ਪਰਿਵਾਰ ਦੇ 5 ਬੱਚੇ ਡੁੱਬੇ ਗਏ ਹਨ। ਸੰਘਣੇ ਕੋਹਰੇ ਅਤੇ ਤੇਜ਼ ਮੀਂਹ ਕਾਰਨ ਹੋਏ ਇਕ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ ਹਨ। ਹਦਰਾਮਾਤ ਵਿਚ ਮੀਂਹ ਅਤੇ ਹੜ੍ਹ ਕਾਰਨ ਕਈ ਇਮਾਰਤਾਂ ਅਤੇ ਖੇਤੀਬਾੜੀ ਖੇਤਰ ਨਸ਼ਟ ਹੋ ਗਏ ਹਨ।


author

cherry

Content Editor

Related News