ਯਮਨ ਦੇ ਉਪ ਪ੍ਰਧਾਨ ਮੰਤਰੀ ਚਾਰ ਦਿਨਾਂ ਦੇ ਦੌਰੇ ''ਤੇ ਅੱਜ ਆਉਣਗੇ ਭਾਰਤ, ਅੱਤਵਾਦ ''ਤੇ ਹੋਵੇਗੀ ਚਰਚਾ

07/10/2017 9:58:44 AM

ਯਮਨ— ਯਮਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਅੱਬਦੁਲਮਲਿਕ ਅੱਬਦੁਲਜਲੀਲ ਅਲ ਮਖਲਫੀ ਚਾਰ ਦਿਨਾਂ ਦੇ ਦੌਰੇ 'ਤੇ ਸੋਮਵਾਰ ਨੂੰ ਭਾਰਤ ਆਉਣਗੇ। ਅਧਿਕਾਰਤ ਸੂਤਰਾਂ ਮੁਤਾਬਕ ਮਖਲਫੀ ਅੱਜ ਸ਼ਾਮ ਭਾਰਤ ਪਹੁੰਚਣਗੇ ਅਤੇ ਇਸ ਤੋਂ ਬਾਅਦ ਮੰਗਲਵਾਰ ਨੂੰ ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਦੁਵੱਲੇ ਮੁੱਦਿਆਂ 'ਤੇ ਗੱਲਬਾਤ ਕਰਨਗੇ। ਦੋਵੇਂ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਦੌਰਾਨ ਦੁਵੱਲੇ ਮੁੱਦਿਆਂ ਤੋਂ ਇਲਾਵਾ ਅੱਤਵਾਦ ਵਿਰੁੱਧ ਲੜਾਈ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਆਪਣੀ ਚਾਰ ਦਿਨਾਂ ਦੀ ਯਾਤਰਾ ਦੌਰਾਨ ਉਪ ਪ੍ਰਧਾਨ ਮੰਤਰੀ ਅੱਬਦੁਲਮਲਿਕ ਅੱਬਦੁਲਜਲੀਲ ਅਲ ਮਖਲਫੀ 12 ਜੁਲਾਈ ਨੂੰ ਆਗਰਾ ਜਾਣਗੇ ਅਤੇ ਫਿਰ ਇਸ ਤੋਂ ਬਾਅਦ ਉਹ 13 ਜੁਲਾਈ ਨੂੰ ਸਵਦੇਸ਼ ਰਵਾਨਾ ਹੋਣਗੇ। 
ਅਪ੍ਰੈਲ 2015 'ਚ ਭਾਰਤ ਸਰਕਾਰ ਨੇ 'ਆਪਰੇਸ਼ਨ ਰਾਹਤ' ਮੁਹਿੰਮ ਦੇ ਤਹਿਤ 6000 ਹਜ਼ਾਰ ਤੋਂ ਵੀ ਜ਼ਿਆਦਾ ਭਾਤਰੀਆਂ ਨੂੰ ਯਮਨ ਤੋਂ ਬਾਹਰ ਕੱਢਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਕਮ 'ਤੇ ਵਿਦੇਸ਼ ਸੂਬਾ ਮੰਤਰੀ ਜਨਰਲ ਵੀਕੇ ਸਿੰਘ ਨੇ 'ਆਪਰੇਸ਼ਨ ਰਾਹਤ' ਮੁਹਿੰਮ ਦੀ ਅਗਵਾਈ ਕੀਤੀ ਸੀ। ਇਸ ਮੁਹਿੰਮ ਦੇ ਤਹਿਤ ਭਾਰਤ ਨੇ ਨਾ ਸਿਰਫ ਆਪਣੇ ਦੇਸ਼ਵਾਸੀਆਂ ਨੂੰ ਯਮਨ ਤੋਂ ਸੁਰੱਖਿਅਤ ਬਾਹਰ ਕੱਢਿਆ ਸੀ ਸਗੋਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।


Related News