ਰੂਸ 'ਤੇ ਪਾਬੰਦੀਆਂ ਦੀ ਅਣਦੇਖੀ ਕਰਨ ਵਾਲੇ ਦੇਸ਼ਾਂ ਨੂੰ ਭੁਗਤਣੇ ਪੈਣਗੇ ਅੰਜ਼ਾਮ : ਯੇਲੇਨ
Thursday, Apr 14, 2022 - 02:13 AM (IST)
ਵਾਸ਼ਿੰਗਟਨ-ਅਮਰੀਕੀ ਵਿੱਤ ਮੰਤਰੀ ਜੇਨੇਟ ਯੇਲੇਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਕਮਜ਼ੋਰ ਕਰਨ ਵਾਲੇ ਦੇਸ਼ਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਅਟਲਾਂਟਿਕ ਕਾਊਂਸਿਲ 'ਚ ਬੁੱਧਵਾਰ ਨੂੰ ਦਿੱਤੇ ਜਾਣ ਲਈ ਤਿਆਰ ਟਿੱਪਣੀ 'ਚ ਯੇਲੇਨ ਨੇ ਕਿਹਾ ਕਿ ਪਾਬੰਦੀ ਲਾਉਣ ਵਾਲੇ ਦੇਸ਼ਾਂ ਦਾ ਯੂਨੀਫਾਈਡ ਗਠਜੋੜ ਉਨ੍ਹਾਂ ਕਾਰਵਾਈਆਂ ਦੇ ਪ੍ਰਤੀ ਉਦਾਸੀਨ ਨਹੀਂ ਹੋਵੇਗਾ ਜੋ ਸਾਡੇ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਕਮਜ਼ੋਰ ਕਰਦੇ ਹਨ।
ਇਹ ਵੀ ਪੜ੍ਹੋ : ਭਗਵਾਨ ਮਹਾਵੀਰ ਜਯੰਤੀ ’ਤੇ ਅੱਜ ਪੰਜਾਬ ’ਚ ਮੀਟ ਤੇ ਆਂਡੇ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਯੂਕ੍ਰੇਨ 'ਚ ਯੁੱਧ ਨੂੰ ਲੈ ਕੇ ਰੂਸ ਵਿਰੁੱਧ ਗਲੋਬਲ ਅਰਥਵਿਵਸਥਾ ਨੂੰ ਹਥਿਆਰ ਬਣਾਉਣ ਲਈ ਪਾਬੰਦੀਆਂ ਦੀ ਵਰਤੋਂ ਕੀਤੀ ਹੈ। ਅਜੇ ਤੱਕ ਕੋਈ ਵੀ ਦੇਸ਼ ਪਾਬੰਦੀਆਂ ਨੂੰ ਖ਼ਤਮ ਨਹੀਂ ਕਰ ਰਿਹਾ ਹੈ ਪਰ ਸਹਿਯੋਗੀ ਦਰਮਿਆਨ ਖ਼ਦਸ਼ਾ ਹੈ ਕਿ ਚੀਨ, ਜਿਸ ਨੇ ਪੱਛਮੀ ਪਾਬੰਦੀਆਂ ਦੀ ਆਲੋਚਨਾ ਕੀਤੀ ਹੈ, ਸੰਭਾਵਿਤ ਰੂਪ ਨਾਲ ਅਜਿਹਾ ਕਰ ਸਕਦਾ ਹੈ। ਯੇਲੇਨ ਨੇ ਇਸ ਸਵਾਲ 'ਤੇ ਵਿਕਲਪਾਂ ਨੂੰ ਖੁੱਲ੍ਹਾ ਰੱਖਿਆ ਕਿ ਇਸ ਦੇ ਨਤੀਜੇ ਕੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਕ੍ਰੇਨ 'ਚ ਰੂਸ ਦੇ ਯੁੱਧ ਨੇ ਗਲੋਬਲ ਅਰਥਵਿਵਸਥਾ ਦੀ ਰੂਪਰੇਖਾ ਨੂੰ ਫ਼ਿਰ ਤੋਂ ਤਿਆਰ ਕੀਤਾ ਹੈ ਜਿਸ 'ਚ ਅਗੇ ਵਧਣ ਵਾਲੇ ਅੰਤਰਰਾਸ਼ਟਰੀ ਸਹਿਯੋਗ ਦੀ ਸਾਡੀ ਧਾਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : ਬਰੁਕਲਿਨ ਸਬਵੇ ਗੋਲੀਬਾਰੀ ਦਾ ਸ਼ੱਕੀ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ