ਜ਼ਿੰਦਗੀ ਭਰ ਰਾਸ਼ਟਰਪਤੀ ਅਹੁਦੇ ''ਤੇ ਬਣੇ ਰਹਿਣਗੇ ਜਿਨਪਿੰਗ!

10/31/2020 12:05:43 AM

ਪੇਇਚਿੰਗ - ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਨੇ 4 ਦਿਨਾਂ ਸੈਸ਼ਨ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਉਸ ਯੋਜਨਾ 'ਤੇ ਹਸਤਾਖਰ ਕਰ ਦਿੱਤੇ ਹਨ ਜਿਸ ਵਿਚ ਉਹ ਚੀਨ ਦੇ ਆਧੁਨਿਕੀਕਰਨ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਦੇਸ਼ ਨੂੰ ਘਰੇਲੂ ਖਰਚ ਅਤੇ ਤਕਨੀਕ 'ਤੇ ਆਪਣੀ ਨਿਰਭਰਤਾ ਨੂੰ ਮਜ਼ਬੂਤੀ ਦਿੰਦੇ ਹੋਏ ਵਿਕਸਤ ਕਰਨਾ ਚਾਹੁੰਦੇ ਹਨ। ਜਿਨਪਿੰਗ ਨੇ 2035 ਤੱਕ ਲਈ ਆਪਣਾ ਪਲਾਨ ਪੇਸ਼ ਕਰ ਕੇ ਇਕ ਵਾਰ ਫਿਰ ਇਹ ਚਰਚਾ ਛੇੜ ਦਿੱਤੀ ਹੈ ਹੈ ਕਿ ਉਹ ਜ਼ਿੰਦਗੀ ਭਰ ਰਾਸ਼ਟਰਪਤੀ ਅਹੁਦੇ 'ਤੇ ਬਣੇ ਰਹਿਣਗੇ। ਇਸ ਕਦਮ ਨਾਲ ਜਿਨਪਿੰਗ ਦੀ ਆਪਣੀ ਭੂਮਿਕਾ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

ਜਿਨਪਿੰਗ ਨੇ ਆਪਣੇ ਭਵਿੱਖ ਨੂੰ ਲੈ ਕੇ ਕਦੇ ਕੁਝ ਨਹੀਂ ਕਿਹਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਅਜਿਹੇ ਸੰਕੇਤ ਦਿੰਦੇ ਰਹੇ ਹਨ ਕਿ ਉਹ ਆਪਣੇ 2 ਕਾਰਜਕਾਲ ਪੂਰੇ ਹੋਣ ਤੋਂ ਬਾਅਦ ਵੀ ਸੱਤਾ ਛੱਡਣ ਵਾਲੇ ਨਹੀਂ ਹਨ। ਜਿਨਪਿੰਗ ਦਾ ਇਹ ਕਾਰਜਕਾਲ ਸਾਲ 2022 ਵਿਚ ਖਤਮ ਹੋ ਰਿਹਾ ਹੈ। ਇਨ੍ਹਾਂ ਸੰਕੇਤਾਂ ਵਿਚੋਂ ਇਕ ਸਾਲ 1982 ਵਿਚ ਡੇਂਗ ਜਿਯਾਓਪਿੰਗ ਵੱਲੋਂ ਲਿਆਂਦੇ ਗਏ ਇਕ ਸੰਵਿਧਾਨਕ ਮਾਨਕ ਨੂੰ ਹਟਾਉਣਾ ਸੀ, ਜਿਸ ਮੁਤਾਬਕ ਕੋਈ ਵੀ ਵਿਅਕਤੀ 2 ਤੋਂ ਜ਼ਿਆਦਾ ਕਾਰਜਕਾਲ ਲਈ ਚੀਨ ਦਾ ਰਾਸ਼ਟਰਪਤੀ ਨਹੀਂ ਬਣਿਆ ਰਹਿ ਸਕਦਾ ਸੀ।

ਪਾਰਟੀ ਸੰਸਥਾਪਕ ਮਾਓ ਜੇਡੋਂਗ ਤੋਂ ਬਾਅਦ ਸਭ ਤੋਂ ਤਾਕਤਵਰ ਨੇਤਾ
67 ਸਾਲਾ ਸ਼ੀ ਜਿਨਪਿੰਗ ਨੂੰ ਪਹਿਲਾਂ ਤੋਂ ਹੀ ਕਮਿਊਨਿਸਟ ਪਾਰਟੀ ਦੇ ਸੰਸਥਾਪਕ ਮਾਓ ਜੇਡੋਂਗ ਤੋਂ ਬਾਅਦ ਪਾਰਟੀ ਦਾ ਸਭ ਤੋਂ ਤਾਕਤਵਰ ਨੇਤਾ ਮੰਨਿਆ ਜਾਂਦਾ ਹੈ। ਰਾਸ਼ਟਰਪਤੀ ਹੋਣ ਦੇ ਨਾਲ ਜਿਨਪਿੰਗ ਕੋਲ ਪਾਰਟੀ ਜਨਰਲ ਸਕੱਤਰ ਅਤੇ ਫੌਜ ਮੁਖੀ ਦੀ ਜ਼ਿੰਮੇਵਾਰੀ ਵੀ ਹੈ। ਡੇਂਗ ਜਿਯਾਓਪਿੰਗ ਸੱਤਾ ਮਿਆਦ ਤੈਅ ਕਰਨ ਦੀ ਇਹ ਵਿਵਸਥਾ ਇਸ ਲਈ ਲਿਆਏ ਸਨ ਜਿਸ ਨਾਲ ਚੀਨ ਦੀ ਜਨਤਾ ਤਾਨਾਸ਼ਾਹੀ ਸ਼ਾਸਨ ਤੋਂ ਬਚ ਸਕਣ।

ਰਾਸ਼ਟਰਪਤੀ ਜਿਨਪਿੰਗ ਨੂੰ ਜਦ ਸਮੂਹਿਕ ਲੀਡਰਸ਼ਿਪ ਦੀ ਵਿਵਸਥਾ ਨੂੰ ਖਤਮ ਕਰਨ ਲਈ ਪਾਰਟੀ ਦੀ ਲੀਡਰਸ਼ਿਪ ਮਿਲੀ ਤਾਂ ਸ਼ੈਸਨ ਵਿਚ ਉਨ੍ਹਾਂ ਨੇ ਆਪਣੇ ਅਧਿਕਾਰ ਮਜ਼ਬੂਤੀ ਨਾਲ ਸਥਾਪਿਤ ਕੀਤੇ ਸਨ। ਸਾਲ 2017 ਵਿਚ ਹੋਈ ਸ਼ੈਸਨ ਦੀ ਬੈਠਕ ਵਿਚ ਲੀਡਰਸ਼ਿਪ ਦੀਆਂ ਸ਼ਕਤੀਆਂ ਜਿਨਪਿੰਗ ਦੇ ਹਵਾਲੇ ਕਰ ਦਿੱਤੀਆਂ ਗਈਆਂ ਸਨ। ਇਸ ਬੈਠਕ ਤੋਂ ਪਹਿਲਾਂ ਪਾਰਟੀ ਅਤੇ ਫੌਜ ਵਿਚ ਉਨ੍ਹਾਂ ਦੇ ਕਈ ਵਿਰੋਧੀਆਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ। ਇਕ ਵਿਸ਼ਲੇਸ਼ਣ ਮੁਤਾਬਕ, ਕਮਾਂਡਰ ਇਨ ਚੀਫ ਜਿਨਪਿੰਗ ਨੇ ਸਾਲ 2016 ਤੱਕ ਜਨਰਲ ਰੈਂਕ ਦੇ 73 ਅਧਿਕਾਰੀਆਂ ਨੂੰ ਹਟਾ ਦਿੱਤਾ ਸੀ ਅਤੇ ਅਜਿਹੇ ਅਧਿਕਾਰੀਆਂ ਨੂੰ ਅੱਗੇ ਵਧਾਇਆ ਸੀ ਜੋ ਉਨ੍ਹਾਂ ਦਾ ਸਮਰਥਨ ਕਰਦੇ ਸਨ।

ਮਹਾਸ਼ਕਤੀ ਬਣਨ ਦੀ ਇੱਛਾ
ਚੀਨ ਦੀ ਰਾਜਨੀਤੀ ਦੇ ਜਾਣਕਾਰ ਦੱਖਣੀ ਸਾਗਰ, ਹਾਂਗਕਾਂਗ, ਤਾਈਵਾਨ ਅਤੇ ਭਾਰਤ ਦੇ ਨਾਲ ਸਰਹੱਦ ’ਤੇ ਉਸ ਦੀ ਹਮਲਾਵਰਤਾ ਨੂੰ ਜਿਨਪਿੰਗ ਦੀ ਮਹਾਸ਼ਕਤੀ ਬਣਨ ਦੀ ਇੱਛਾ ਨਾਲ ਜੋੜਦੇ ਹਨ। ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀ.ਆਰ.ਆਈ.) ਵਰਗੇ ਅਹਿਮ ਪ੍ਰਾਜੈਕਟ ਦੂਜੇ ਦੇਸ਼ਾਂ ਨੂੰ ਚੀਨ ਦੀ ਅਰਥਵਿਵਸਥਾ ਵੱਲ ਆਕਰਸ਼ਿਤ ਕਰ ਰਹੇ ਹਨ ਜਿਸ ਨੂੰ ਚੀਨ ਦਾ ਅਮਰੀਕਾ ਨੂੰ ਜਵਾਬ ਮੰਨਿਆ ਜਾ ਰਿਹਾ ਹੈ। ਇਸ ਦੇ ਰਾਹੀਂ ਚੀਨ ਦੇ ਸ਼ਹਿਰਾਂ ਨੂੰ 5ਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਸਮਾਰਟ ਸਿਟੀ ’ਚ ਵਿਕਸਿਤ ਕੀਤਾ ਜਾ ਰਿਹਾ ਹੈ।

ਚੀਨ ਦੀ ਇਸ ਰਣਨੀਤੀ ਦੀ ਸਫਲਤਾ ਨੂੰ ਪਿਛਲੇ ਹਫਤੇ ਪ੍ਰਦਰਸ਼ਿਤ ਕੀਤਾ ਗਿਆ ਸੀ ਜਦ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼੍ਰੀਲੰਕਾ ਨੂੰ ਚੀਨ ਵਿਰੁੱਧ ਗਠਜੋੜ ’ਚ ਭਾਈਵਾਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਸੰਬੰਧ ’ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਇਆ ਰਾਜਪਕਸ਼ੇ ਨੇ ਕਥਿਤ ਤੌਰ ’ਤੇ ਅਮਰੀਕਾ ਨੂੰ ਕਿਹਾ ਸੀ ਕਿ ਉਹ ਕਿਸੇ ਇਕ ਦੇਸ਼ ਦਾ ਪੱਖ ਨਹੀਂ ਲੈਣਾ ਚਾਹੁੰਦੇ ਹਨ, ਖਾਸ ਤੌਰ ’ਤੇ ਉਸ ਵੇਲੇ ਜਦ ਚੀਨ ਸਾਲਾਂ ਤੋਂ ਇਥੇ ਅਰਬਾਂ ਡਾਲਰ ਦਾ ਨਿਵੇਸ਼ ਕਰ ਰਿਹਾ ਹੈ।


Khushdeep Jassi

Content Editor

Related News