ਸ਼ੀ ਜਿਨਪਿੰਗ ਦੀ ਚਿਤਾਵਨੀ - ਖ਼ੁਦ ਸੁਲਝਾਉਣਗੇ ਤਾਈਵਾਨ ਮੁੱਦਾ, ਵਿਦੇਸ਼ੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ

Saturday, Oct 09, 2021 - 06:43 PM (IST)

ਸ਼ੀ ਜਿਨਪਿੰਗ ਦੀ ਚਿਤਾਵਨੀ - ਖ਼ੁਦ ਸੁਲਝਾਉਣਗੇ ਤਾਈਵਾਨ ਮੁੱਦਾ, ਵਿਦੇਸ਼ੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ

ਬੀਜਿੰਗ- ਤਾਈਵਾਨ ਤੇ ਚੀਨ ਦੇ ਮੁੜ ਏਕੀਕਰਨ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ਨੀਵਾਰ ਨੂੰ ਕਿਹਾ ਕਿ ‘ਤਾਈਵਾਨ ਪ੍ਰਸ਼ਨ' ਦਾ ਮੁੱਦਾ ਸੁਲਝਾਇਆ ਜਾਵੇਗਾ ਤੇ ਇਸ 'ਚ ਕਿਸੇ ਵਿਦੇਸ਼ੀ ਦਖ਼ਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ੀ ਦੀ ਇਹ ਟਿੱਪਣੀ ਚੀਨ ਵਲੋਂ ਲਗਾਤਾਰ ਚਾਰ ਦਿਨ ਤਾਈਵਾਨ ਦੇ ਹਵਾਈ ਰੱਖਿਆ ਖੇਤਰ 'ਚ ਵੱਡੀ ਗਿਣਤੀ 'ਚ ਲੜਾਕੂ ਜਹਾਜ਼ ਭੇਜੇ ਜਾਣ ਦੇ ਬਾਅਦ ਆਈ ਹੈ। ਤਾਈਵਾਨ ਖ਼ੁਦ ਨੂੰ ਇਕ ਪ੍ਰਭੂਸੱਤਾ ਸੰਪੰਨ ਦੇਸ਼ ਮੰਨਦਾ ਹੈ ਪਰ ਚੀਨ ਇਸ ਨੂੰ ਇਕ ਵੱਖ ਸੂਬੇ ਦੇ ਸਵਾਯਤਸ਼ਾਸੀ ਟਾਪੂ ਦੇ ਰੂਪ 'ਚ ਦੇਖਦਾ ਹੈ। ਚੀਨ ਨੇ ਏਕੀਕਰਨ ਕਰਨ ਲਈ ਸੰਭਾਵਿਤ ਸ਼ਕਤੀ ਦੇ ਇਸਤੇਮਾਲ ਤੋਂ ਇਨਕਾਰ ਨਹੀਂ ਕੀਤਾ ਹੈ।

ਸ਼ੀ ਨੇ ਇਕ ਅਧਿਕਾਰਤ ਸਮਾਗਮ ਦੇ ਮੌਕੇ 'ਤੇ ਇੱਥੋਂ ਦੇ ਗ੍ਰੇਟ ਹਾਲ 'ਚ ਕਿਹਾ ਕਿ ਚੀਨ ਦੇ ਮੁੜ ਏਕੀਕਰਨ 'ਚ 'ਤਾਈਵਾਨ ਆਜ਼ਾਦੀ' ਫੋਰਸ ਮੁੱਖ ਅੜਿੱਕਾ ਹੈ। ਉਨ੍ਹਾਂ ਕਿਹਾ ਕਿ ਤਾਈਵਾਨ ਦਾ ਸਵਾਲ ਚੀਨੀ ਰਾਸ਼ਟਰ ਦੀ ਕਮਜ਼ੋਰੀ ਤੇ ਅਰਾਜਕ ਸਥਿਤੀ ਦੀ ਵਜ੍ਹਾ ਨਾਲ ਪੈਦਾ ਹੋਇਆ ਤੇ ਇਸ ਨੂੰ ਸੁਲਝਾ ਲਿਆ ਜਾਵੇਗਾ ਤਾਂ ਜੋ ਮੁੜ ਏਕੀਕਰਨ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਪਿਛਲੇ ਹਫ਼ਤੇ ਤਾਈਵਾਨ ਦੇ ਹਵਾਈ ਰੱਖਿਆ ਪਛਾਣ ਖੇਤਰ ( ਏ. ਡੀ. ਆਈ. ਜ਼ੈੱਡ) 'ਚ 150 ਲੜਾਕੂ ਜਹਾਜ਼ ਦਾਖਲ ਹੋ ਗਏ ਸਨ, ਜਿਸ ਨੂੰ ਲੈ ਕੇ ਅਮਰੀਕਾ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਸੀ। 

ਇਸੇ ਘਟਨਾਕ੍ਰਮ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੀ ਨੂੰ ਯਾਦ ਦਿਵਾਇਆ ਸੀ ਕਿ ਪਿਛਲੇ ਮਹੀਨੇ ਫ਼ੋਨ 'ਤੇ ਹੋਈ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ 'ਤਾਈਵਾਨ ਸਮਝੌਤੇ' ਦੀ ਪਾਲਣਾ 'ਤੇ ਸਹਿਮਤੀ ਜਤਾਈ ਸੀ। ਸ਼ੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਤਾਈਵਾਨ ਦਾ ਪ੍ਰਸ਼ਨ ਚੀਨ ਦਾ ਅੰਦਰੂਨੀ ਮਾਮਲਾ ਹੈ ਤੇ ਇਸ 'ਚ ਕਿਸੇ ਹੋਰ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਬਦਰਾਸ਼ਤ ਨਹੀਂ ਕੀਤਾ ਜਾਵੇਗਾ। ਸ਼ੀ ਨੇ ਕਿਹਾ ਕਿ ਜੋ ਲੋਕ ਆਜ਼ਾਦੀ ਦੀ ਵਕਾਲਤ ਕਰ ਰਹੇ ਹਨ, ਉਹ ਇਤਿਹਾਸ ਦੀ ਨਜ਼ਰ 'ਚ ਦੋਸ਼ੀ ਰਹਿਣਗੇ। 


author

Tarsem Singh

Content Editor

Related News