ਆਪਣੀ ਤਾਜਪੋਸ਼ੀ ਲਈ ਜਿਨਪਿੰਗ ਨੇ ਹੀ ਤੈਅ ਕੀਤੇ ਨਿਯਮ, ਕੱਲ ਹੋਵੇਗੀ ਬੈਠਕ
Saturday, Oct 15, 2022 - 01:29 PM (IST)

ਬੀਜਿੰਗ (ਬਿਊਰੋ)– ਚੀਨ ਦੇ ਰਾਸ਼ਟਰਪਤੀ ਦੇ ਰੂਪ ’ਚ ਸ਼ੀ ਜਿਨਪਿੰਗ ਦੀ ਤਾਜਪੋਸ਼ੀ ਤੋਂ ਪਹਿਲਾਂ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਨੇ ਉਨ੍ਹਾਂ ਨੇ ਸਮਰਥਨ ਲਈ ਪੂਰੀ ਤਿਆਰੀ ਕਰ ਲਈ ਹੈ। ਜਿਨਪਿੰਗ ਦੇ ਸੰਭਾਵਿਤ ਤੀਜੇ ਕਾਰਜਕਾਲ ਲਈ ਸੀ. ਪੀ. ਸੀ. ਆਪਣੀ 20ਵੀਂ ਕਾਂਗਰਸ (ਸੰਮੇਲਨ) ਦਾ ਕੱਲ ਤੋਂ ਆਯੋਜਨ ਕਰਨ ਜਾ ਰਹੀ ਹੈ।
ਖ਼ਬਰ ਹੈ ਕਿ ਇਸ ਦੌਰਾਨ ਜਿਨਪਿੰਗ ਦਾ ਸਮਰਥਨ ਕਰਨ ਲਈ ਮੰਤਰੀ ਮੰਡਲ ਦਾ ਗਠਨ ਕੀਤਾ ਜਾਵੇਗਾ। ਹਾਲਾਂਕਿ ਫਿਲਹਾਲ ਜਿਨਪਿੰਗ ਦੇ ਨਾਂ ਦਾ ਐਲਾਨ ਨਹੀਂ ਕੀਤਾ ਜਾਵੇਗਾ। 20ਵੀਂ ਕਾਂਗਰਸ ਦੀ ਬੈਠਕ ਲਈ ਸਾਰੇ ਨਿਯਮ ਤੇ ਕਾਇਦੇ ਸ਼ੀ ਜਿਨਪਿੰਗ ਵਲੋਂ ਹੀ ਤੈਅ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਤੁਰਕੀ 'ਚ ਵੱਡਾ ਹਾਦਸਾ: ਕੋਲੇ ਦੀ ਖਾਨ 'ਚ ਧਮਾਕੇ ਕਾਰਨ 25 ਲੋਕਾਂ ਦੀ ਮੌਤ, ਕਈ ਫਸੇ
ਕੱਲ ਹੋਣ ਵਾਲੀ ਬੈਠਕ ’ਚ ਉਹ 2296 ਚੁਣੇ ਹੋਏ ਨੁਮਾਇੰਦਿਆਂ ਨਾਲ ਬੈਠਕ ਕਰਨਗੇ। ਦੱਸ ਦੇਈਏ ਕਿ ਇਹ ਬੈਠ ਅਜਿਹੇ ਸਮੇਂ ਹੋਣ ਜਾ ਰਹੀ ਹੈ, ਜਦੋਂ ਤੀਜੇ ਕਾਰਜਕਾਲ ਲਈ ਜਿਨਪਿੰਗ ਦਾ ਸਖ਼ਤ ਵਿਰੋਧ ਹੋ ਰਿਹਾ ਹੈ।
ਰਾਸ਼ਟਰਪਤੀ ਦੇ ਨਾਂ ਦੇ ਐਲਾਨ ਤੋਂ ਪਹਿਲਾਂ ਕਮਿਊਨਿਸਟ ਪਾਰਟੀ ਜਿਨਪਿੰਗ ਦੀ ਕੈਬਨਿਟ ’ਚ ਵੱਡਾ ਬਦਲਾਅ ਕਰਨ ਵਾਲੀ ਹੈ। ਨੰਬਰ ਦੋ ਨੇਤਾ ਲੀ ਕੋਕੀਯਾਂਗ ਨਾਲ ਹੋਰ ਸਾਰੇ ਚੋਟੀ ਦੇ ਅਧਿਕਾਰੀਆਂ ਨੂੰ ਆਉਣ ਵਾਲੇ ਦਿਨਾਂ ’ਚ ਬਦਲ ਦਿੱਤਾ ਜਾਵੇਗਾ। ਕੱਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਬੀਜਿੰਗ ’ਚ ਪਹਿਲਾਂ ਤੋਂ ਹੀ ਸਖ਼ਤ ਸੁਰੱਖਿਆ ਵਿਵਸਥਾ ਨੂੰ ਹੋਰ ਵਧਾ ਦਿੱਤਾ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਕੁਝ ਇਲਾਕਿਆਂ ਨੂੰ ਲਗਭਗ ਬੰਦ ਕਰ ਦਿੱਤਾ ਗਿਆ ਹੈ ਤੇ ਕਈ ਓਵਰਪਾਸ ’ਤੇ ਪੁਲਸ ਤਾਇਨਾਤ ਕੀਤੀ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।