ਕਿਮ ਜੋਂਗ ਗਏ ਚੀਨ, ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ

Tuesday, May 08, 2018 - 05:59 PM (IST)

ਬੀਜਿੰਗ— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਮੰਗਲਵਾਰ ਨੂੰ ਦੱਖਣੀ-ਪੂਰਬੀ ਚੀਨ ਵਿਚ ਮੁਲਾਕਾਤ ਹੋਈ। ਇੱਥੇ ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬੈਠਕ ਤੋਂ ਪਹਿਲਾਂ, ਉੱਤਰੀ ਕੋਰੀਆ ਨੇਤਾ ਕਿਮ ਜੋਂਗ ਅਚਾਨਕ ਹੀ ਚੀਨ ਪਹੁੰਚੇ।
ਚੀਨੀ ਦੇ ਇਕ ਸਰਕਾਰੀ ਪ੍ਰਸਾਰਕ ਸੀ. ਸੀ. ਟੀ. ਵੀ. ਨੇ ਸ਼ੀ ਅਤੇ ਕਿਮ ਨੂੰ ਚੀਨ ਦੇ ਸ਼ਹਿਰ ਦਾਲਿਯਾਨ ਵਿਚ ਸਮੁੰਦਰ ਕਿਨਾਰੇ ਸੈਰ ਕਰਦੇ ਅਤੇ ਗੱਲਬਾਤ ਕਰਦੇ ਹੋਏ ਦਿਖਾਇਆ। ਸਰਕਾਰ ਸਮਾਚਾਰ ਏਜੰਸੀ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਕੱਲ ਅਤੇ ਅੱਜ ਮੁਲਾਕਾਤ ਕੀਤੀ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਦੋਹਾਂ ਨੇਤਾਵਾਂ ਵਿਚਕਾਰ ਇਹ ਦੂਜੀ ਮੁਲਾਕਾਤ ਹੈ, ਇਸ ਤੋਂ ਪਹਿਲਾਂ  ਮਾਰਚ ਮਹੀਨੇ ਵਿਚ ਦੋਹਾਂ ਦੀ ਮੁਲਾਕਾਤ ਹੋਈ ਸੀ।


Related News