ਚੀਨ ਦਾ ਖੁਫੀਆ ਮੁਖੀ ''ਫਰਾਰ'', ਸ਼ੀ ਨੇ ਨੇਤਾਵਾਂ ਨੂੰ ਚੁਕਾਈ ਵਫਾਦਾਰੀ ਦੀ ਸਹੁੰ

Sunday, Jun 20, 2021 - 04:02 PM (IST)

ਚੀਨ ਦਾ ਖੁਫੀਆ ਮੁਖੀ ''ਫਰਾਰ'', ਸ਼ੀ ਨੇ ਨੇਤਾਵਾਂ ਨੂੰ ਚੁਕਾਈ ਵਫਾਦਾਰੀ ਦੀ ਸਹੁੰ

ਬੀਜਿੰਗ- ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣੀ ਸਥਾਪਨਾ ਦੀ ਸ਼ਤਾਬਦੀ ਦਾ ਸਮਾਰੋਹ ਅਜਿਹੇ ਸਮੇਂ ਮਨਾਉਣ ਜਾ ਰਹੀ ਹੈ ਜਦੋਂ ਕੋਵਿਡ-19 ਦੀ ਉਤਪਤੀ, ਸ਼ਿਜਿਆਂਗ, ਹਾਂਗਕਾਂਗ ਤੇ ਤਿੱਬਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਲੈ ਕੇ ਉਸ ਵਿਰੁੱਧ ਵਿਸ਼ਵਵਿਆਪੀ ਵਿਰੋਧ ਵੱਧ ਰਿਹਾ ਹੈ। ਚੀਨ ਦੇ ਖੁਫੀਆ ਪ੍ਰਮੁਖ ਡੋਂਗ ਜਿਨਗਵੇਈ ਦੇ ਕਥਿਤ ਤੌਰ 'ਤੇ ਅਮਰੀਕਾ ਫਰਾਰ ਹੋਣ ਦੀਆਂ ਅਟਕਲਾਂ ਵਿਚਕਾਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬਗ਼ਾਵਤ ਤੋਂ ਖੌਫ਼ਜ਼ਦਾ ਹਨ ਅਤੇ ਸ਼ਤਾਬਦੀ ਸਮਾਰੋਹਾਂ ਦੇ ਬਹਾਨੇ ਸੱਤਾਧਾਰੀ ਕਮਿਕਮਿਊਨਿਸਟ ਪਾਰਟੀ ਦੇ ਸਾਰੇ ਸੀਨੀਅਰ ਨੇਤਾਵਾਂ ਨੂੰ ਵਫ਼ਾਦਾਰੀ ਪ੍ਰਤੀ ਸਹੁੰ ਚੁਕਾ ਰਹੇ ਹਨ। 

ਸ਼ੀ ਜਿਨਪਿੰਗ ਨੇ ਨਾਲ ਹੀ ਸੀਨੀਅਰ ਨੇਤਾਵਾਂ ਨੂੰ "ਮੁੱਖ ਲੀਡਰਸ਼ਿਪ" ਨੂੰ ਮੰਨਣ ਅਤੇ ਚੀਨ ਦੇ ਆਧੁਨਿਕੀਕਰਨ ਅਤੇ ਰਾਸ਼ਟਰੀ ਨਵੀਨੀਕਰਨ ਲਈ ਕੰਮ ਕਰਨ ਦੀ ਵੀ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦਸੰਬਰ 2012 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਸ਼ੀ ਜਿਨਪਿੰਗ ਨੂੰ ਅਧਿਕਾਰਤ ਤੌਰ ‘ਤੇ ਚੀਨ ਦੀ ਕਮਿਊਨਿਸਟ ਪਾਰਟੀ ਦਾ ‘ਮੁੱਖ ਲੀਡਰ ’ ਘੋਸ਼ਿਤ ਕੀਤਾ ਗਿਆ ਹੈ। 

ਚੀਨ ਦੀ ਸੱਤਾਧਾਰੀ ਪਾਰਟੀ ਦੇ ਸ਼ਤਾਬਦੀ ਸਮਾਰੋਹਾਂ ਤੋਂ ਪਹਿਲਾਂ ਰਾਸ਼ਟਰਪਤੀ ਸ਼ੀ ਨੇ ਸ਼ੁੱਕਰਵਾਰ ਨੂੰ 25 ਸੀਨੀਅਰ ਨੇਤਾਵਾਂ ਨੂੰ ਬੀਜਿੰਗ ਵਿਚ ਸੀ. ਪੀ. ਸੀ. ਦੇ ਅਜਾਇਬ ਘਰ ਵਿਚ ਪ੍ਰਦਰਸ਼ਨੀ ਵੇਖਦਿਆਂ ਜਨਤਕ ਤੌਰ ‘ਤੇ ਸਹੁੰ ਚੁਕਾਈ ਜੋ ਕਿ ਸਰਕਾਰੀ ਟੈਲੀਵਿਜ਼ਨ ਚੈਨਲਾਂ ‘ਤੇ ਪ੍ਰਸਾਰਿਤ ਕੀਤੀ ਗਈ ਸੀ। ਇਸ ਅਜਾਇਬ ਘਰ ਦਾ ਉਦਘਾਟਨ ਹਾਲ ਹੀ ਵਿਚ ਕੀਤਾ ਗਿਆ ਸੀ। ਇਸ ਮੌਕੇ ਨੰਬਰ-2 ਦੇ ਨੇਤਾ ਪ੍ਰਧਾਨ ਮੰਤਰੀ ਲੀ ਕਿੰਗ ਵੀ ਮੌਜੂਦ ਸਨ। ਮਾਓਜ਼ੇਦੋਂਗ ਤੋਂ ਬਾਅਦ ਸ਼ੀਨ ਚੀਨ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਵਜੋਂ ਉਭਰੇ ਹਨ।  


author

Sanjeev

Content Editor

Related News