ਇਮਰਾਨ ਖਾਨ ਸਰਕਾਰ ਨੂੰ ਵੱਡਾ ਝਟਕਾ, ਸ਼ੀ ਜਿਨਪਿੰਗ ਨੇ ਰੱਦ ਕੀਤਾ ਪਾਕਿ ਦੌਰਾ

Sunday, Sep 06, 2020 - 05:29 PM (IST)

ਇਮਰਾਨ ਖਾਨ ਸਰਕਾਰ ਨੂੰ ਵੱਡਾ ਝਟਕਾ, ਸ਼ੀ ਜਿਨਪਿੰਗ ਨੇ ਰੱਦ ਕੀਤਾ ਪਾਕਿ ਦੌਰਾ

ਇਸਲਾਮਾਬਾਦ (ਬਿਊਰੋ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣਾ ਪਾਕਿਸਤਾਨ ਦੌਰਾ ਰੱਦ ਕਰ ਦਿੱਤਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਸਾਲ ਦੇ ਅਖੀਰ ਵਿਚ ਪਾਕਿਸਤਾਨ ਆਉਣ ਵਾਲੇ ਸਨ। ਜਿਨਪਿੰਗ ਦੇ ਦੌਰੇ ਨੂੰ ਦੇਖਦੇ ਹੋਏ ਇਮਰਾਨ ਸਰਕਾਰ ਨੇ ਉਹਨਾਂ ਦੇ ਸਵਾਗਤ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਸਨ। ਇਮਰਾਨ ਖਾਨ ਨੂੰ ਆਸ ਸੀ ਕਿ ਸਾਊਦੀ ਏ.ਟੀ.ਐੱਮ. ਬੰਦ ਹੋਣ ਦੇ ਬਾਅਦ ਉਹ ਚੀਨੀ ਰਾਸ਼ਟਰਪਤੀ ਨੂੰ ਖੁਸ਼ ਕਰ ਕੇ ਹੋਰ ਜ਼ਿਆਦਾ ਆਰਥਿਕ ਮਦਦ ਹਾਸਲ ਕਰ ਲੈਣਗੇ। ਹੁਣ ਜਿਨਪਿੰਗ ਵੱਲੋਂ ਦੌਰਾ ਰੱਦ ਕੀਤਾ ਜਾਣ ਨਾਲ ਪਾਕਿਸਤਾਨ ਨੂੰ ਕਰਾਰਾ ਝਟਕਾ ਲੱਗਾ ਹੈ। 

ਪੜ੍ਹੋ ਇਹ ਅਹਿਮ ਖਬਰ- ISI ਮੁਖੀ ਨੇ ਕਸ਼ਮੀਰ 'ਚ ਜੰਗ ਲਈ ਤਾਲਿਬਾਨ ਨੂੰ ਕੀਤੀ ਬੇਨਤੀ : ਅਹਿਸਾਨਉੱਲਾ ਅਹਿਸਾਨ

ਪਾਕਿਸਤਾਨ ਵਿਚ ਚੀਨ ਦੇ ਰਾਜਦੂਤ ਯਾਓ ਜਿੰਗ ਨੇ ਕਿਹਾ ਕੋਰੋਨਾਵਾਇਰਸ ਸੰਕਟ ਨੂੰ ਦੇਖਦੇ ਹੋਏ ਇਹ ਦੌਰਾ ਰੱਦ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜਲਦੀ ਹੀ ਨਵੀਆ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇੱਥੇ ਦੱਸ ਦਈਏ ਕਿ ਇਮਰਾਨ ਖਾਨ ਨੇ ਆਪਣੀ ਚੀਨ ਯਾਤਰਾ ਦੌਰਾਨ ਰਾਸ਼ਟਰਪਤੀ ਜਿਨਪਿੰਗ ਨੂੰ ਪਾਕਿਸਤਾਨ ਦੌਰੇ ਦਾ ਸੱਦਾ ਦਿੱਤਾ ਸੀ। ਰਾਸ਼ਟਰਪਤੀ ਬਣਨ ਦੇ ਬਾਅਦ ਜਿਨਪਿੰਗ ਦੀ ਇਹ ਦੂਜੀ ਪਾਕਿਸਤਾਨ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਉਹ 2015 ਵਿਚ ਇਸਲਾਮਾਬਾਦ ਦਾ ਦੌਰਾ ਕਰ ਚੁੱਕੇ ਹਨ।


author

Vandana

Content Editor

Related News