ਮੁੜ ਖੁੱਲ੍ਹੀ ਚੀਨ ਦੀ ਉਹੀ ਮਾਰਕੀਟ ਜਿਥੋਂ ਨਿਕਲੇ ਵਾਇਰਸ ਨੇ ਮਚਾਈ ਦੁਨੀਆ 'ਚ ਤਬਾਹੀ

Thursday, Apr 16, 2020 - 02:07 PM (IST)

ਮੁੜ ਖੁੱਲ੍ਹੀ ਚੀਨ ਦੀ ਉਹੀ ਮਾਰਕੀਟ ਜਿਥੋਂ ਨਿਕਲੇ ਵਾਇਰਸ ਨੇ ਮਚਾਈ ਦੁਨੀਆ 'ਚ ਤਬਾਹੀ

ਵੁਹਾਨ- ਘਾਤਕ ਨਵੇਂ ਕੋਰੋਨਾਵਾਇਰਸ ਨਾਲ ਚੀਨ ਤਾਂ ਉਭਰ ਗਿਆ ਹੈ ਪਰ ਇਥੋਂ ਦੇ ਵੁਹਾਨ ਸ਼ਹਿਰ ਦੀ ਵੇਟ ਮਾਰਕੀਟ ਨੂੰ ਇਸ ਤੋਂ ਉਭਰਣ ਵਿਚ ਸਮਾਂ ਲੱਗੇਗਾ। ਇਸੇ ਮਾਰਕੀਟ ਤੋਂ ਨਿਕਲਣ ਵਾਲੇ ਵਾਇਰਸ ਨੇ ਦੁਨੀਆ ਭਰ ਵਿਚ ਤਬਾਹੀ ਦਾ ਮਾਹੌਲ ਬਣਾ ਦਿੱਤਾ। ਵੁਹਾਨ ਨੂੰ 8 ਅਪ੍ਰੈਲ ਤੱਕ ਲਈ ਲਾਕਡਾਊਨ ਕਰ ਦਿੱਤਾ ਗਿਆ ਸੀ ਤੇ ਲਾਕਡਾਊਨ ਖਤਮ ਹੋਣ ਤੋਂ ਬਾਅਦ ਇਸ ਮਾਰਕੀਟ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ, ਜਿਥੋਂ ਮੰਨਿਆ ਜਾ ਰਿਹਾ ਹੈ ਕਿ ਇਸ ਵਾਇਰਸ ਦੀ ਸ਼ੁਰੂਆਤ ਹੋਈ ਸੀ। ਦੱਸ ਦਈਏ ਕਿ ਦੁਨੀਆ ਵਿਚ ਅਜੇ ਵੀ ਇਸ ਵਾਇਰਸ ਕਾਰਣ ਹੋਣ ਵਾਲੀਆਂ ਮੌਤਾਂ ਦਾ ਅਜੇ ਸਿਲਸਿਲਾ ਰੁਕਿਆ ਨਹੀਂ ਹੈ।

PunjabKesari

8 ਅਪ੍ਰੈਲ ਨੂੰ ਵੁਹਾਨ ਤੋਂ ਹਟਿਆ ਸੀ ਲਾਕਡਾਊਨ
ਪਿਛਲੇ ਸਾਲ ਦਸੰਬਰ ਮਹੀਨੇ ਸ਼ੁਰੂ ਹੋਏ ਕੋਰੋਨਾਵਾਇਰਸ ਦੇ ਮਾਮਲਿਆਂ ਤੋਂ ਬਾਅਦ ਵੇਟ ਮਾਰਕੀਟ ਵਿਚ ਸਰਕਾਰ ਨੇ ਮਾਸ-ਮੱਛੀ ਤੇ ਇਸ ਤਰ੍ਹਾਂ ਦੇ ਹੋਰ ਭੋਜਨਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਬੀਤੇ 8 ਅਪ੍ਰੈਲ ਨੂੰ ਵੁਹਾਨ ਤੋਂ ਲਾਕਡਾਊਨ ਹਟਾਇਆ ਗਿਆ ਹੈ। ਇਸ ਤੋਂ ਬਾਅਦ ਇਥੋਂ ਦੀ ਮਾਰਕੀਟ ਖੋਲ੍ਹ ਦਿੱਤੀ ਗਈ ਹੈ ਪਰ ਇਸ ਮਾਰਕੀਤੇ ਦੇ ਮੁੜ ਖੋਲੇ ਜਾਣ ਦੀ ਦੁਨੀਆ ਭਰ ਵਿਚ ਨਿੰਦਾ ਹੋ ਰਹੀ ਹੈ ਕਿਉਂਕਿ ਇਸ ਮਹਾਮਾਰੀ ਨਾਲ ਦੁਨੀਆ ਵਿਚ ਲੋਕਾਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ।

PunjabKesari

ਜ਼ਿੰਦਾ ਜੰਗਲੀ ਜਾਨਵਰਾਂ ਦੀ ਵਿੱਕਰੀ ਬੰਦ
116 ਏਕੜ ਦੇ ਇਲਾਕੇ ਵਿਚ ਫੈਲੀ ਵੇਟ ਮਾਰਕੀਟ ਗਾਹਕਾਂ ਦਾ ਰਸਤਾ ਦੇਖ ਰਹੀ ਹੈ ਕਿਉਂਕਿ ਲਾਕਡਾਊਨ ਤੋਂ ਬਾਅਦ ਇਥੇ ਆਉਣ ਤੋਂ ਲੋਕ ਕਤਰਾ ਰਹੇ ਹਨ। ਵੁਹਾਨ ਦੇ ਥੋਕ ਬਾਜ਼ਾਰ ਬੈਸ਼ਾਜੂ ਵਿਚ 3600 ਤੋਂ ਵਧੇਰੇ ਦੁਕਾਨਾਂ ਹਨ ਪਰ ਅਜੇ ਇਥੇ ਜ਼ਿੰਦਾ ਜੰਗਲੀ ਜਾਨਵਰਾਂ ਦੀ ਵਿਕਰੀ ਬੰਦ ਹੈ। ਇਸ ਮਾਰਕੀਟ ਵਿਚ ਐਂਟਰੀ ਤੋਂ ਪਹਿਲਾਂ ਸਾਰੇ ਵੈਂਡਰਾਂ ਤੇ ਗਾਹਕਾਂ ਦਾ ਤਾਪਮਾਨ ਜਾਂਚਿਆ ਜਾਂਦਾ ਹੈ। ਉਹਨਾਂ ਦੇ ਕੋਲ ਅਧਿਕਾਰਿਤ ਹੈਲਥ ਐਪ ਹੋਣੀ ਵੀ ਲਾਜ਼ਮੀ ਹੈ ਤਾਂਕਿ ਪਤਾ ਲੱਗ ਸਕੇ ਕਿ ਉਹਨਾਂ ਨੂੰ ਪਹਿਲਾਂ ਤੋਂ ਕੋਰੋਨਾ ਹੈ ਜਾਂ ਨਹੀਂ।

PunjabKesari

ਹੁਆਨਾਨ ਮਾਰਕੀਟ ਹੈ ਬੰਦ
ਵਾਇਰਸ ਦੀ ਸ਼ੁਰੂਆਤ ਲਈ ਵੁਹਾਨ ਦੇ ਹੁਆਨਾਨ ਸੀਫੂਡ ਮਾਰਕੀਟ ਨੂੰ ਵੀ ਸ਼ੱਕੀ ਮੰਨਿਆ ਗਿਆ ਹੈ। ਇਸ ਮਾਰਕੀਟ ਨੂੰ ਇਕ ਜਨਵਰੀ ਨੂੰ ਬੰਦ ਕਰ ਦਿੱਤਾ ਗਿਆ ਸੀ, ਜੋ ਅਜੇ ਵੀ ਬੰਦ ਹੈ, ਜਿਥੇ ਕਈ ਤਰ੍ਹਾਂ ਦੇ ਜੰਗਲੀ ਜਾਨਵਰਾਂ ਦੀ ਵਿੱਕਰੀ ਹੁੰਦੀ ਸੀ। ਇਸ ਮਾਰਕੀਟ ਨੂੰ ਵੀ ਸ਼ੱਕ ਦੇ ਘੇਰੇ ਵਿਚ ਲਿਆ ਗਿਆ ਹੈ ਕਿਉਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਥੋਂ ਹੀ ਨਿਕਲ ਕੇ ਵਾਇਰਸ ਨੇ ਲੋਕਾਂ ਨੂੰ ਇਨਫੈਕਟਡ ਕੀਤਾ ਹੈ। ਬੈਸ਼ਾਜੂ ਮਾਰਕੀਟ ਦੇ ਵਰਕਰਾਂ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਇਕ ਦਿਨ ਵਿਚ ਕਈ ਵਾਰ ਆਪਣੇ ਸਟਾਲ ਨੂੰ ਇਨਫੈਕਸ਼ਨ ਮੁਕਤ ਕਰਨਾ ਪੈਂਦਾ ਹੈ। ਨਾਲ ਹੀ ਉਹਨਾਂ ਨੂੰ ਆਪਣੇ ਕੋਲ ਮਾਸਕ ਦੀ ਪੇਟੀ ਰੱਖਣੀ ਪੈਂਦੀ ਹੈ। ਆਸਟਰੇਲੀਆਈ ਪ੍ਰਧਾਨ ਮੰਤਰੀ ਨੇ ਚੀਨ ਵਿਚ ਖੋਲ੍ਹੀ ਗਈ ਮਾਰਕੀਟ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਵਾਇਰਸ ਦੇ ਸਰੋਤ ਤੋਂ ਦੁਨੀਆ ਨੂੰ ਬਚਾਉਣ ਦੀ ਲੋੜ ਹੈ।


author

Baljit Singh

Content Editor

Related News