ਭਾਰਤ ਨੂੰ ਲੈ ਕੇ ਅਮਰੀਕਾ ਪੜ੍ਹਾ ਰਿਹੈ ਪਾਕਿ ਨੂੰ ਗਲਤ ਪਾਠ

01/16/2018 10:44:59 PM

ਇਸਲਾਮਾਬਾਦ—ਅੱਤਵਾਦ 'ਤੇ ਅਮਰੀਕਾ ਦੀ ਲਲਕਾਰ ਅਤੇ ਸੁਰੱਖਿਆ ਮਦਦ ਰੋਕਣ ਦੇ ਬਾਅਦ ਹੁਣ ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਨੂੰ ਲੈ ਕੇ ਅਮਰੀਕਾ ਉਸ ਨੂੰ ਗਲਤ ਪਾਠ ਪੜ੍ਹਾ ਰਿਹਾ ਹੈ।ਪਾਕਿਸਤਾਨ ਦੇ ਰੱਖਿਆ ਮੰਤਰੀ ਖੁੱਰਮ ਦਸਤਗੀਰ ਖਾਨ ਨੇ ਕਿਹਾ ਕਿ ਅਮਰੀਕਾ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਉਸਦੇ ਲਈ ਕੋਈ ਖ਼ਤਰਾ ਨਹੀਂ ਹੈ । ਅਮਰੀਕਾ ਚਾਹੁੰਦਾ ਹੈ ਕਿ ਇਸਲਾਮਾਬਾਦ ਨੂੰ ਨਵੀਂ ਦਿੱਲੀ ਪ੍ਰਤੀ ਆਪਣੇ ਰਣਨੀਤੀਕ ਰੂਖ਼ 'ਚ ਬਦਲਾਅ ਕਰਨਾ ਚਾਹੀਦਾ ਹੈ ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਮਾਂ ਅਮਰੀਕਾ ਨਾਲ ਨਰਮ ਤਰੀਕੇ ਨਾਲ ਗੱਲਬਾਤ ਦਾ ਹੈ । ਪਾਕਿ ਮੰਤਰੀ ਨੇ ਕਿਹਾ ਕਿ ਕਠੋਰ ਗੱਲਬਾਤ ਤੋਂ ਹੱਟ ਕੇ ਹੁਣ ਗੱਲਬਾਤ ਦੀ ਟੇਬਲ 'ਤੇ ਸਾਰੇ ਮਸਲਿਆਂ ਨੂੰ ਰੱਖਣ ਦੀ ਜ਼ਰੂਰਤ ਹੈ, ਜਿਸ ਦੇ ਨਾਲ ਇਸਲਾਮਾਬਾਦ ਅਤੇ ਵਾਸ਼ਿੰਗਟਨ ਵਿਚਾਲੇ ਸਾਰੀਆਂ ਗਲਤਫਹਮੀਆਂ ਨੂੰ ਦੂਰ ਕੀਤਾ ਜਾ ਸਕੇ ।
ਡਾਨ ਦੀ ਇੱਕ ਰਿਪੋਰਟ ਮੁਤਾਬਕ ਨੈਸ਼ਨਲ ਅਸੈਂਬਲੀ 'ਚ ਸੋਮਵਾਰ ਨੂੰ ਸਰਕਾਰ ਦੀ ਵਿਦੇਸ਼ ਨੀਤੀ ਦੀ ਰੂਪ ਰੇਖਾ ਅਤੇ ਪਾਕਿਸਤਾਨ 'ਚ ਸੁਰੱਖਿਆ ਹਾਲਾਤ 'ਤੇ ਨੀਤੀਗਤ ਬਿਆਨ ਪੜ੍ਹਦੇ ਹੋਏ ਖਾਨ ਨੇ ਅਫਸੋਸ ਜਿਤਾਉਂਦੇ ਹੋਏ ਕਿਹਾ ਕਿ ਅਮਰੀਕਾ ਨੇ ਕੰਟਰੋਲ ਸੀਮਾ (ਐੱਲ.ਓ.ਸੀ.) ਅਤੇ ਵਰਕਿੰਗ ਬਾਉਂਡਰੀ 'ਤੇ ਭਾਰਤ ਦੇ ਹਮਲਾਵਰ ਰੂਖ ਨੂੰ ਗੰਭੀਰਤਾ ਨਾਲ ਨਹੀਂ ਲਿਆ ।
ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਮੁੱਢਲੀਆਂ ਮੱਤਭੇਦਾਂ 'ਚੋਂ ਭਾਰਤ ਨੂੰ ਲੈ ਕੇ ਧਾਰਨਾ ਇੱਕ ਪ੍ਰਮੁੱਖ ਮੁੱਦਾ ਰਿਹਾ ਹੈ । ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਭਾਰਤ ਦੀ ਤਾਕਤ ਅਤੇ ਉਸਦਾ ਇਰਾਦਾ ਦੋਵੇਂ ਅਜੋਕੇ ਸਮਾਂ 'ਚ ਪਾਕਿਸਤਾਨ ਨੂੰ ਲੈ ਕੇ ਵਿਰੋਧੀਪੂਰਨ ਹੈ ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤ ਨੇ ਅੱਜ ਆਪਣੀ ਫੌਜ ਸਮਰੱਥਾ ਕਾਫ਼ੀ ਵਧਾ ਲਈ ਹੈ ਅਤੇ ਲੜਾਈ ਦੀ ਤਿਆਰੀ 'ਚ ਜੁਟਿਆ ਹੋਇਆ ਹੈ । ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੇ ਮੌਜੂਦਾ ਵਿਰੋਧੀ ਰਵੱਈਏ ਅਤੇ ਪਾਕਿਸਤਾਨ ਵਿਰੋਧੀ ਰੁਖ਼ ਦੇ ਚਲਦੇ ਸ਼ਾਂਤੀ ਗੱਲ ਬਾਤ ਦੀ ਆਸ ਘੱਟ ਹੋ ਗਈ ਹੈ । ਮੰਤਰੀ ਨੇ ਯੂ.ਐੱਸ. 'ਤੇ ਨਿਸ਼ਾਨਾ ਵ੍ਹਿਨਦੇ ਹੋਏ ਕਿਹਾ ਕਿ ਅਮਰੀਕਾ ਅਫਗਾਨਿਸਤਾਨ 'ਚ ਅੱਤਵਾਦ ਖਿਲਾਫ ਜੰਗ ਨਹੀਂ ਜਿੱਤ ਪਾ ਰਿਹਾ ਹੈ ਇਸ ਲਈ ਉਹ ਪਾਕਿਸਤਾਨ ਨੂੰ ਬਲੀ ਦਾ ਬਕਰਾ ਬਣਾ ਰਿਹਾ ਹੈ।


Related News