ਦੁਨੀਆਭਰ ’ਚ 60 ਫ਼ੀਸਦੀ ਕੋਵਿਡ-19 ਟੀਕੇ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੇ: WHO
Saturday, Jun 05, 2021 - 02:30 PM (IST)
ਸੰਯੁਕਤ ਰਾਸ਼ਟਰ (ਭਾਸ਼ਾ) : ਵਿਸ਼ਵ ਸਿਹਤ ਸੰਗਠਨ ਦੇ ਇਕ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਹੁਣ ਤੱਕ ਵਿਸ਼ਵ ਭਰ ਵਿਚ ਵੰਡੇ ਗਏ ਕੋਵਿਡ-19 ਰੋਕੂ 2 ਅਰਬ ਟੀਕਿਆਂ ਵਿਚੋਂ ਕਰੀਬ 60 ਫ਼ੀਸਦੀ ਟੀਕੇ ਸਿਰਫ਼ 3 ਦੇਸ਼ਾਂ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੇ ਹਨ। ਡਬਲਯੂ.ਐਚ.ਓ. ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਗੇਬ੍ਰੇਯਸਸਦੇ ਸੀਨੀਅਰ ਸਲਾਹਕਾਰ ਬਰੁਸ ਏਲੀਵਰਡ ਨੇ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਸਪਰਮ ਡੋਨੇਸ਼ਨ ਦੀ ਮਦਦ ਨਾਲ ਦੁਨੀਆ ’ਚ ਆਈ ਕੁੜੀ ਨੇ ਲੱਭੇ ਆਪਣੇ 63 ਭੈਣ-ਭਰਾ
ੂਉਨ੍ਹਾਂ ਕਿਹਾ, ‘ਇਸ ਹਫ਼ਤੇ ਸਾਨੂੰ 2 ਅਰਬ ਤੋਂ ਜ਼ਿਆਦਾ ਟੀਕੇ ਮਿਲਣਗੇ...ਅਸੀਂ ਟੀਕਿਆਂ ਦੀ ਸੰਖਿਆ ਅਤੇ ਨਵੇਂ ਕੋਵਿਡ-19 ਰੋਕੂ ਟੀਕਿਆਂ ਦੇ ਲਿਹਾਜ ਨਾਲ 2 ਅਰਬ ਟੀਕਿਆਂ ਦਾ ਅੰਕੜਾ ਪਾਰ ਕਰ ਲਵਾਂਗੇ। ਇਨ੍ਹਾਂ ਨੂੰ 212 ਤੋਂ ਜ਼ਿਆਦਾ ਦੇਸ਼ਾਂ ਵਿਚ ਵੰਡਿਆ ਗਿਆ ਹੈ।’ ਉਨ੍ਹਾਂ ਕਿਹਾ, ‘ਜੇਕਰ ਅਸੀਂ 2 ਅਰਬ ਟੀਕਿਆਂ ਵੱਲ ਦੇਖੀਏ ਤਾਂ 75 ਫ਼ੀਸਦੀ ਤੋਂ ਜ਼ਿਆਦਾ ਖ਼ੁਰਾਕ ਸਿਰਫ਼ 10 ਦੇਸ਼ਾਂ ਨੂੰ ਮਿਲੀ ਹੈ। ਇੱਥੋਂ ਤੱਕ ਕਿ 60 ਫ਼ੀਸਦੀ ਟੀਕੇ 3 ਦੇਸ਼ਾਂ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੇ ਹਨ।’
ਇਹ ਵੀ ਪੜ੍ਹੋ: ਟਰੰਪ ਨੇ ਚੀਨ ਨੂੰ ਫਿਰ ਘੇਰਿਆ, ਕਿਹਾ- ਹੁਣ ਦੁਸ਼ਮਣ ਵੀ ਕਹਿ ਰਹੇ ਨੇ ਚੀਨੀ ਵਾਇਰਸ ਸਬੰਧੀ ਮੈਂ ਸਹੀ ਸੀ
ਏਲੀਵਰਡ ਨੇ ਕਿਹਾ ਕਿ ਕੋਵੈਕਸ ਨੇ ਕੋਵਿਡ-19 ਰੋਕੂ ਟੀਕੇ 127 ਦੇਸ਼ਾਂ ਵਿਚ ਵੰਡਣ ਅਤੇ ਕਈ ਦੇਸ਼ਾਂ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ 2 ਅਰਬ ਟੀਕਿਆਂ ਵਿਚੋਂ ਚੀਨ, ਅਮਰੀਕਾ ਅਤੇ ਭਾਰਤ ਨੂੰ ਮਿਲੀਆਂ 60 ਫ਼ੀਸਦੀ ਖ਼ੁਰਾਕਾਂ ਨੂੰ ‘ਘਰੇਲੂ ਰੂਪ ਨਾਲ ਖ਼ਰੀਦਿਆਂ ਅਤੇ ਇਸਤੇਮਾਲ ਕੀਤਾ ਗਿਆ।’ ਏਲੀਵਰਡ ਨੇ ਕਿਹਾ ਕਿ ਸਿਰਫ਼ 0.5 ਫ਼ੀਸਦੀ ਟੀਕੇ ਘੱਟ ਆਮਦਨ ਵਾਲੇ ਦੇਸ਼ਾਂ ਨੂੰ ਗਏ, ਜੋ ਦੁਨੀਆ ਦੀ ਆਬਾਦੀ ਦਾ 10 ਫ਼ੀਸਦੀ ਹੈ। ਉਨ੍ਹਾਂ ਕਿਹਾ, ‘ਹੁਣ ਸਮੱਸਿਆ ਇਹ ਹੈ ਕਿ ਟੀਕਿਆਂ ਦੀ ਸਪਲਾਈ ਵਿਚ ਰੁਕਾਵਟ ਆ ਰਹੀ ਹੈ। ਭਾਰਤ ਅਤੇ ਹੋਰ ਦੇਸ਼ਾਂ ਵਿਚ ਸਮੱਸਿਆਵਾਂ ਕਾਰਨ ਰੁਕਾਵਟਾਂ ਹੋ ਰਹੀਆਂ ਹਨ ਅਤੇ ਇਸ ਪਾੜੇ ਨੂੰ ਭਰਨ ਵਿਚ ਮੁਸ਼ਕਲ ਹੋ ਰਹੀ ਹੈ।’
ਇਹ ਵੀ ਪੜ੍ਹੋ: ਅਮਰੀਕਾ ਨੇ ਰੱਖਿਆ ਉਤਪਾਦਨ ਕਾਨੂੰਨ ਤੋਂ ਹਟਾਈ ਪਾਬੰਦੀ, ਮਿੱਤਰ ਦੇਸ਼ਾਂ ਨੂੰ 2.5 ਕਰੋੜ ਵੈਕਸੀਨ
ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਘੱਟ ਤੋਂ ਘੱਟ ਚੌਥੀ ਤਿਮਾਹੀ ਵਿਚ ਫਿਰ ਤੋਂ ਟੀਕਿਆਂ ਦੀ ਸਪਲਾਈ ਸ਼ੁਰੂ ਕਰੇ।’ ਦੁਨੀਆ ਦਾ ਸਭ ਤੋਂ ਵੱਡਾ ਟੀਕਾ ਨਿਰਮਾਤਾ ਐਸ.ਆਈ.ਆਈ. ਕੋਵੈਕਸ ਨੂੰ ਐਸਟ੍ਰਾਜ਼ੇਨੇਕਾ ਟੀਕਿਆਂ ਦੀ ਸਪਲਾਈ ਕਰਨ ਵਾਲਾ ਅਹਿਮ ਸੰਸਥਾਨ ਹੈ। ਭਾਰਤ ਵਿਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਕੋਵੈਕਸ ਨੂੰ ਟੀਕਿਆਂ ਦੀ ਸਪਲਾਈ ਕਰਨ ਵਿਚ ਰੁਕਾਵਟ ਪੈਦਾ ਹੋ ਰਹੀ ਹੈ।
ਇਹ ਵੀ ਪੜ੍ਹੋ: ਫੋਰਬਸ ਦੀ ਸੂਚੀ ’ਚ ਵਿਰਾਟ ਦੀ 'ਸਰਦਾਰੀ', 12 ਮਹੀਨਿਆਂ ਵਿਚ ਕਮਾਏ ਕਰੀਬ 229 ਕਰੋੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।