ਦੁਨੀਆ ਨੂੰ ਨਹੀਂ ਹੈ ਚੀਨ ਦੀ ਕੋਰੋਨਾ ਵੈਕਸੀਨ ''ਤੇ ਭਰੋਸਾ

Tuesday, Dec 29, 2020 - 11:19 PM (IST)

ਦੁਨੀਆ ਨੂੰ ਨਹੀਂ ਹੈ ਚੀਨ ਦੀ ਕੋਰੋਨਾ ਵੈਕਸੀਨ ''ਤੇ ਭਰੋਸਾ

ਇਸਲਾਮਾਬਾਦ-ਦੁਨੀਆ ਦੇ ਵੱਡੇ ਦੇਸ਼ ਅਤੇ ਦਵਾਈ ਨਿਰਮਾਤਾ ਕੰਪਨੀਆਂ ਕੋਰੋਨਾ ਵਾਇਰਸ ਵੈਕਸੀਨ ਬਣਾਉਣ 'ਚ ਲੱਗੀਆਂ ਹੋਈਆਂ ਹਨ। ਚੀਨ ਨੇ ਵੀ ਕੋਰੋਨਾ ਵਾਇਰਸ ਵੈਕਸੀਨ ਬਣਾ ਲਈ ਹੈ। ਹਾਲਾਂਕਿ ਚੀਨ ਦੀ ਵੈਕਸੀਨ ਖਰੀਦਣ ਲਈ ਜ਼ਿਆਦਾਤਰ ਦੇਸ਼ ਅਗੇ ਨਹੀਂ ਆ ਰਹੇ ਹਨ। ਚੀਨ ਦੀ ਸੀ.ਐੱਨ.ਬੀ.ਜੀ. ਵੈਕਸੀਨ ਨੂੰ ਲੈ ਕੇ ਦੁਨੀਆਭਰ 'ਚ ਲੋਕ ਚਿੰਤਤ ਹਨ।

ਇੰਡੋਨੇਸ਼ੀਆ ਅਤੇ ਬ੍ਰਾਜ਼ੀਲ 'ਚ ਚੀਨ ਦੀ ਵੈਕਸੀਨ ਨੂੰ ਤਰਜੀਹ ਨਹੀਂ ਮਿਲ ਸਕੀ। ਇਥੇ ਤੱਕ ਕਿ ਚੀਨ ਦਾ ਕਰੀਬੀ ਦੋਸਤ ਪਾਕਿਸਤਾਨ ਵੀ ਉਸ ਦੀ ਵੈਕਸੀਨ 'ਤੇ ਭਰੋਸਾ ਨਹੀਂ ਕਰ ਰਿਹਾ ਹੈ। ਪਾਕਿਸਤਾਨ 'ਚ ਚੀਨ ਦੀ ਵੈਕਸੀਨ 'ਤੇ ਸਿਰਫ ਦੋ ਕਲੀਨਿਕਲ ਟ੍ਰਾਇਲ ਕੀਤੇ ਜਾ ਰਹੇ ਹਨ ਅਤੇ ਉਸ ਨੂੰ ਸਰਕਾਰੀ ਅਧਿਕਾਰੀਆਂ ਨੂੰ ਲਾਉਣਾ ਪੈ ਰਿਹਾ ਹੈ। ਪਾਕਿਸਤਾਨ ਦੇ ਲੋਕਾਂ ਦਾ ਮੰਨਣਾ ਹੈ ਕਿ ਚੀਨ ਦੀ ਵੈਕਸੀਨ ਦੀ ਕੁਆਲਿਟੀ ਵਧੀਆ ਨਹੀਂ ਹੈ।

ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ

ਪਾਕਿਸਤਾਨ ਦੇ ਲੋਕਾਂ ਨੂੰ ਨਹੀਂ ਹੋ ਰਿਹਾ ਭਰੋਸਾ
ਚੀਨ ਇਸ ਮੁਸ਼ਕਲ ਘਡ਼ੀ 'ਚ ਗਰੀਬ ਦੇਸ਼ਾਂ 'ਤੇ ਵੈਕਸੀਨ ਡਿਪਲੋਮੈਸੀ ਰਾਹੀਂ ਹਾਵੀ ਹੋਣਾ ਚਾਹੁੰਦਾ ਹੈ। ਪਿਛਲੇ 70 ਸਾਲਾਂ 'ਚ ਚੀਨ ਨੇ ਪਾਕਿਸਤਾਨ 'ਚ ਰੋਡ, ਰੇਲ ਨੈੱਟਵਰਕ ਅਤੇ ਪਾਵਰ ਸਟੇਸ਼ਨ ਵਰਗੇ ਵਿਕਾਸ ਨਿਰਮਾਣ 'ਚ 70 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਪਾਕਿਸਤਾਨ 'ਚ ਚੀਨੀ ਵੈਕਸੀਨ ਲਈ ਭਰੋਸਾ ਪੈਦਾ ਨਹੀਂ ਹੋ ਪਾ ਰਿਹਾ ਹੈ ਅਤੇ ਇਸ ਨਾਲ ਉੱਥੇ ਸਰਕਾਰੀ ਪੱਧਰ 'ਤੇ ਟੀਕਾਕਰਣ ਲਈ ਮੁਸ਼ਕਲਾਂ ਵਧ ਜਾਣਗੀਆਂ। ਅਜਿਹੇ 'ਚ ਪਾਕਿਸਤਾਨ ਦੀਆਂ ਸਿਆਸੀ ਮੁਸ਼ਕਲਾਂ ਵਧ ਜਾਣਗੀਆਂ।

ਵੈਕਸੀਨ ਡਿਪਲੋਮੈਸੀ ਨੂੰ ਵੀ ਲੱਗਿਆ ਝਟਕਾ
ਅਮਰੀਕਾ ਅਤੇ ਯੂਰਪ ਦੀਆਂ ਦਵਾਈ ਕੰਪਨੀਆਂ ਨੇ ਆਪਣੀ ਵੈਕਸੀਨ ਦੀ ਸੁਰੱਖਿਆ ਅਤੇ ਪ੍ਰਭਾਵ ਨੂੰ ਲੈ ਕੇ ਡਾਟਾ ਪ੍ਰਕਾਸ਼ਤ ਕੀਤਾ ਹੈ ਅਤੇ ਵੈਕਸੀਨ ਪਹੁੰਚਾਉਣੀ ਵੀ ਸ਼ੁਰੂ ਕਰ ਦਿੱਤੀ ਹੈ। ਚੀਨ ਦੀ ਵੈਕਸੀਨ ਲਈ ਬਹੁਤ ਘੱਟ ਦੇਸ਼ ਹੀ ਅਗੇ ਆ ਰਹੇ ਹਨ।

ਇਹ ਵੀ ਪੜ੍ਹੋ -ਕ੍ਰੋਏਸ਼ੀਆ ’ਚ ਆਇਆ 6.4 ਤੀਬਰਤਾ ਦਾ ਭੂਚਾਲ, ਭਾਰੀ ਨੁਕਸਾਨ ਦਾ ਖਦਸ਼ਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News