ਕੋਰੋਨਾ ਸੰਕਟ : 75 ਸਾਲਾਂ ''ਚ ਪਹਿਲੀ ਵਾਰ UN ਮਹਾਸਭਾ ਵਿਚ ਇਕੱਠੇ ਨਹੀਂ ਹੋਣਗੇ ਵਿਸ਼ਵ ਭਰ ਦੇ ਨੇਤਾ

Tuesday, Jun 09, 2020 - 08:51 AM (IST)

ਕੋਰੋਨਾ ਸੰਕਟ : 75 ਸਾਲਾਂ ''ਚ ਪਹਿਲੀ ਵਾਰ UN ਮਹਾਸਭਾ ਵਿਚ ਇਕੱਠੇ ਨਹੀਂ ਹੋਣਗੇ ਵਿਸ਼ਵ ਭਰ ਦੇ ਨੇਤਾ

ਵਾਸ਼ਿੰਗਟਨ- ਕੋਰੋਨਾ ਵਾਇਰਸ ਨੇ ਸਭ ਕੁਝ ਬਦਲ ਦਿੱਤਾ ਹੈ। ਇਸ ਸਾਲ ਅਜਿਹਾ ਸਭ ਕੁੱਝ ਹੋ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ। ਹਰ ਸਾਲ ਸਤੰਬਰ ਮਹੀਨੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦਾ ਇਸ ਵਾਰ ਹੋਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ।

ਸੰਯੁਕਤ ਰਾਸ਼ਟਰ ਮਹਾਸਕੱਤਰ ਦਾ ਕਹਿਣਾ ਹੈ ਕਿ ਇਸ ਸਾਲ ਦੁਨੀਆ ਦੇ ਨੇਤਾਵਾਂ ਦਾ ਮਹਾਸਭਾ ਲਈ ਆਉਣਾ ਨਾਮੁਮਕਿਨ ਹੈ, ਜੋ ਕਿ 75 ਸਾਲ ਵਿਚ ਪਹਿਲੀ ਵਾਰ ਹੋਵੇਗਾ। ਸੰਯੁਕਤ ਰਾਸ਼ਟਰ ਦੇ ਤਿਜਾਨੀ ਮੁਹੰਮਦ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ 193 ਦੇਸ਼ਾਂ ਦੇ ਨੇਤਾ ਆਪਣਾ ਸੰਬੋਧਨ ਯੂ. ਐੱਨ. ਨੂੰ ਜ਼ਰੂਰ ਦੇਣਗੇ ਪਰ ਇਸ ਵਾਰ ਉਨ੍ਹਾਂ ਦਾ ਨਿਊਯਾਰਕ ਆ ਕੇ ਮਹਾਸਭਾ ਵਿਚ ਹਿੱਸਾ ਲੈਣਾ ਮੁਸ਼ਕਲ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਰਾਸ਼ਟਰਪਤੀ ਜਾਂ ਇਕ ਨੇਤਾ ਕਦੇ ਇਕੱਲਾ ਨਹੀਂ ਚੱਲਦਾ ਅਤੇ ਪੂਰੇ ਡੈਲੀਗੇਸ਼ਨ ਨਾਲ ਨਿਊਯਾਰਕ ਆਉਣਾ ਅਜੇ ਸੰਭਵ ਨਹੀਂ ਲੱਗ ਰਿਹਾ। ਦੇਖਦੇ ਹਾਂ ਕਿ ਕੀ ਹੋਵੇਗਾ, ਪਰ ਹੁਣ ਤੱਕ ਜੋ ਹੁੰਦਾ ਆਇਆ ਹੈ, ਅਜਿਹਾ ਤਾਂ ਇਸ ਵਾਰ ਨਹੀਂ ਹੁੰਦਾ ਲੱਗ ਰਿਹਾ।

ਦੱਸ ਦਈਏ ਕਿ ਇਸ ਸਾਲ ਸੰਯੁਕਤ ਰਾਸ਼ਟਰ ਨੇ ਆਪਣੇ ਗਠਨ ਦਾ 75ਵਾਂ ਸਾਲ ਦਾ ਜਸ਼ਨ ਮਨਾਉਣਾ ਸੀ, ਇਸ ਨੂੰ ਲੈ ਕੇ ਸੰਯੁਕਤ ਰਾਸ਼ਟਰ ਮਹਾਸਕੱਤਰ ਐਂਟੋਨੀਆ ਗੁਤਾਰੇਸ ਨੇ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਆਪਣਾ ਰਿਕਾਰਡ ਕੀਤਾ ਸੁਨੇਹਾ ਭੇਜ ਸਕਦੇ ਹਨ। ਦੂਜੇ ਪਾਸੇ ਤਿਜਾਨੀ ਮੁਹੰਮਦ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਅਸੀਂ ਸਿਰਫ ਕੁਝ ਸੌ ਲੋਕਾਂ ਨੂੰ ਹੀ ਐਂਟਰੀ ਦੇ ਸਕਦੇ ਹਾਂ। ਸਾਧਾਰਣ ਸਥਿਤੀ ਵਿਚ ਇਹ ਗਿਣਤੀ ਹਜ਼ਾਰਾਂ ਵਿਚ ਹੁੰਦੀ ਹੈ। ਇਸ ਸਾਲ ਲੋਕਾਂ ਨੂੰ ਉਮੀਦ ਸੀ ਕਿ ਵਧੇਰੇ ਲੋਕ ਆਉਣਗੇ ਤੇ ਵੱਡਾ ਸਮਾਰੋਹ ਹੋਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 70 ਲੱਖ ਲੋਕ ਇਸ ਵਾਇਰਸ ਦੀ ਲਪੇਟ ਵਿਚ ਹਨ।


author

Lalita Mam

Content Editor

Related News