ਦੋਸਤੀ ਦਾ ਦਹਾਕਾ, ਦੁਸ਼ਮਣੀ ਭੁਲਾ ਇਹ ਦੇਸ਼ ਬਣੇ ''ਗੂੜ੍ਹੇ ਮਿੱਤਰ''

Sunday, Dec 29, 2019 - 03:43 PM (IST)

ਦੋਸਤੀ ਦਾ ਦਹਾਕਾ, ਦੁਸ਼ਮਣੀ ਭੁਲਾ ਇਹ ਦੇਸ਼ ਬਣੇ ''ਗੂੜ੍ਹੇ ਮਿੱਤਰ''

ਵਾਸ਼ਿੰਗਟਨ— ਸਾਲ 2019 ਹੀ ਨਹੀਂ ਸਗੋਂ ਇਹ ਪੂਰਾ ਦਹਾਕਾ ਖਾਸ ਰਿਹਾ ਕਿਉਂਕਿ ਇਸ ਦਹਾਕੇ 'ਚ ਕਈ ਦੇਸ਼ ਦੁਸ਼ਮਣੀ ਅਤੇ ਦੂਰੀਆਂ ਨੂੰ ਛੱਡ ਇਕ-ਦੂਜੇ ਦੇ ਨੇੜੇ ਆ ਗਏ। ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਵਧੀ ਨਫਰਤ ਖਤਮ ਹੋ ਗਈ ਤੇ ਦੋਵੇਂ ਦੇਸ਼ ਦੋਸਤੀ ਦੀ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰੀ ਕੋਰੀਆ ਪੁੱਜਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ। ਇਸ ਤੋਂ ਇਲਾਵਾ ਹੋਰ ਵੀ ਕਈ ਖਾਸ ਯਾਦਗਾਰੀ ਪਲ 2019 ਨੇ ਕੈਦ ਕੀਤੇ, ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ—
ਟਰੰਪ-ਕਿਮ ਦੀ ਦੋਸਤੀ—
PunjabKesari
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲੀ ਵਾਰ ਉੱਤਰੀ ਕੋਰੀਆ ਦੀ ਸਰਹੱਦ 'ਤੇ ਪੁੱਜੇ। ਉੱਤਰੀ ਕੋਰੀਆ ਦੇ ਕਿਮ ਜੋਂਗ ਨਾਲ ਟਰੰਪ ਦੀ ਦੋਸਤੀ ਕਾਰਨ ਉਨ੍ਹਾਂ ਨੇ ਲੰਬਾ ਸਫਰ ਤੈਅ ਕਰਕੇ ਕਿਮ ਜੋਂਗ ਨੂੰ ਮਿਲ ਕੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। 30 ਜੂਨ, 2019 ਇਸ ਦਾ ਗਵਾਹ ਬਣਿਆ ਜਦ ਪਹਿਲੀ ਵਾਰ ਕੋਈ ਅਮਰੀਕੀ ਰਾਸ਼ਟਰਪਤੀ ਉੱਤਰੀ ਕੋਰੀਆ ਦੀ ਸਰਹੱਦ 'ਤੇ ਪੁੱਜਾ। ਇਸ ਤੋਂ ਪਹਿਲਾਂ ਦੋਵੇਂ ਨੇਤਾਵਾਂ ਨੇ ਸਿੰਗਾਪੁਰ 'ਚ ਵੀ ਮੁਲਾਕਾਤ ਕੀਤੀ ਸੀ।

ਉੱਤਰੀ ਤੇ ਦੱਖਣੀ ਕੋਰੀਆਈ ਨੇਤਾਵਾਂ ਨੇ ਕੀਤੀ ਮੁਲਾਕਾਤ—
PunjabKesari
1953 ਦੇ ਬਾਅਦ ਅਜਿਹਾ ਪਹਿਲੀ ਵਾਰ ਸੀ ਕਿ ਕੋਈ ਉੱਤਰੀ ਕੋਰੀਆਈ ਨੇਤਾ ਦੱਖਣੀ ਕੋਰੀਆ ਗਿਆ ਹੋਵੇ। ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨਾਲ ਅਪ੍ਰੈਲ 2018 ਨੂੰ ਮੁਲਾਕਾਤ ਕੀਤੀ ਜੋ ਇਤਿਹਾਸ ਬਣੀ ਕਿਉਂਕਿ ਇਹ ਦੋਵੇਂ ਦੇਸ਼ ਦੁਸ਼ਮਣ ਬਣ ਚੁੱਕੇ ਸਨ।

1928 ਮਗਰੋਂ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਪੁੱਜੇ ਕਿਊਬਾ—

PunjabKesari

ਇਹ ਤਸਵੀਰ 20 ਮਾਰਚ, 2016 ਦੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਉਨ੍ਹਾਂ ਦੀ ਪਤਨੀ ਤੇ ਧੀਆਂ ਇਕੱਠੇ ਹਵਾਨਾ ਪੁੱਜੇ। ਉਹ ਅਜਿਹੇ ਪਹਿਲੇ ਰਾਸ਼ਟਰਪਤੀ ਹਨ ਜੋ 1928 ਦੇ ਬਾਅਦ ਕਿਊਬਾ ਗਏ। ਇਸ ਦੇ ਨਾਲ ਹੀ ਓਬਾਮਾ ਅਤੇ ਕਿਊਬਾ ਦੇ ਤਤਕਾਲੀਨ ਰਾਸ਼ਟਰਪਤੀ ਰਾਊਲ ਕਾਸਤਰੋ ਨੇ ਦਹਾਕਿਆਂ ਤੋਂ ਚੱਲ ਰਹੀ ਠੰਡੀ ਜੰਗ ਨੂੰ ਖਤਮ ਕਰ ਦਿੱਤਾ।

ਮਹਾਰਾਣੀ ਐਲਜ਼ਾਬੈੱਥ ਨੇ ਮਾਰਟਿਨ ਮੈਕਗਿਨੇਂਸ ਨਾਲ ਮਿਲਾਇਆ ਹੱਥ—

PunjabKesari

ਬ੍ਰਿਟੇਨ ਦੀ ਮਹਾਰਾਣੀ ਐਲਜ਼ਾਬੈੱਥ ਨੇ ਜਦ ਉੱਤਰੀ ਆਇਰਲੈਂਡ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਮਾਰਟਿਨ ਮੈਕਗਿਨੇਂਸ ਨਾਲ ਹੱਥ ਮਿਲਾਇਆ ਤਾਂ ਲੋਕ ਹੈਰਾਨ ਰਹਿ ਗਏ। 27 ਜੂਨ, 2012 ਨੂੰ ਮਹਾਰਾਣੀ ਆਇਰਲੈਂਡ ਪੁੱਜੀ ਅਤੇ ਉਨ੍ਹਾਂ ਨੇ ਪੁਰਾਣੀ ਦੁਸ਼ਮਣੀ ਨੂੰ ਖਤਮ ਕਰਦਿਆਂ ਪਿਆਰ ਦਾ ਸੰਦੇਸ਼ ਦਿੱਤਾ। ਬ੍ਰਿਟਿਸ਼ ਫੌਜ ਨਾਲ ਕਈ ਸਾਲਾਂ ਤਕ ਚੱਲੇ ਖੂਨੀ ਸੰਘਰਸ਼ ਦੌਰਾਨ ਮੈਕਗਿਨੇਂਸ ਆਇਰਸ਼ ਰੀਪਬਲਿਕਨ ਆਰਮੀ ਦੇ ਉੱਚ ਕਮਾਂਡਰ ਰਹੇ ਸਨ।

ਸ਼ਾਂਤੀ ਅਪੀਲ ਨਾਲ ਪੋਪ ਨੇ ਦੱਖਣੀ ਸੂਡਾਨ ਨੇਤਾਵਾਂ ਦੇ ਚੁੰਮੇ ਪੈਰ—

PunjabKesari

11 ਅਪ੍ਰੈਲ, 2019 ਨੂੰ ਈਸਾਈਆਂ ਦੇ ਧਰਮ ਗੁਰੂ ਪੋਪ ਫਰਾਂਸਿਸ ਨੇ ਦੱਖਣੀ ਸੂਡਾਨ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਵਿਰੋਧੀ ਨੇਤਾ ਰੀਕ ਮਸ਼ਾਰ ਨੂੰ ਬੁਲਾ ਕੇ ਉਨ੍ਹਾਂ ਦੇ ਪੈਰ ਚੁੰਮੇ ਅਤੇ ਦੋਹਾਂ ਨੂੰ ਸ਼ਾਂਤੀ ਲਿਆਉਣ ਦੀ ਅਪੀਲ ਕੀਤੀ। ਇਹ ਤਸਵੀਰ ਕਾਫੀ ਵਾਇਰਲ ਹੋਈ ਸੀ।

ਇਥੋਪੀਆ ਦੇ ਪੀ. ਐੱਮ. ਨੇ ਈਰੀਟ੍ਰੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ—

PunjabKesari
ਇਹ ਤਸਵੀਰ 26 ਜੂਨ, 2018 ਦੀ ਹੈ। ਇਰੀਟ੍ਰੀਆ ਦੇ ਵਿਦੇਸ਼ ਮੰਤਰੀ ਉਸਮਾਨ ਸਾਲੇਹ ਮੁਹੰਮਦ ਸ਼ਾਂਤੀ ਵਾਰਤਾ ਲਈ ਇਥੋਪੀਆ ਪੁੱਜੇ। ਅਦੀਸ ਅਬਾਬਾ ਕੌਮਾਂਤਰੀ ਏਅਰਪੋਰਟ 'ਤੇ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀਅ ਅਹਿਮਦ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਰੀਟ੍ਰੀਆ ਨਾਲ ਦੋ ਦਹਾਕਿਆਂ ਤੋਂ ਚੱਲੇ ਆ ਰਹੇ ਵਿਵਾਦ ਨੂੰ ਖਤਮ ਕਰਨ ਲਈ ਪੀ. ਐੱਮ. ਨੂੰ ਇਸ ਸਾਲ ਨੋਬਲ ਪੁਰਸਕਾਰ ਵੀ ਮਿਲਿਆ।


Related News