ਰੂਸ ’ਚ ਦੁਨੀਆ ਦਾ ਸਭ ਤੋਂ ਵੱਡਾ ਹਵਾਬਾਜ਼ੀ ਸ਼ੋਅ, ਭਾਰਤ ਸਣੇ 182 ਦੇਸ਼ ਲੈਣਗੇ ਹਿੱਸਾ

Thursday, Aug 29, 2019 - 09:08 AM (IST)

ਰੂਸ ’ਚ ਦੁਨੀਆ ਦਾ ਸਭ ਤੋਂ ਵੱਡਾ ਹਵਾਬਾਜ਼ੀ ਸ਼ੋਅ, ਭਾਰਤ ਸਣੇ 182 ਦੇਸ਼ ਲੈਣਗੇ ਹਿੱਸਾ

ਮਾਸਕੋ— ਰੂਸ ’ਚ ਦੁਨੀਆ ਦਾ ਸਭ ਤੋਂ ਵੱਡਾ ਕੌਮਾਂਤਰੀ ਹਵਾਬਾਜ਼ੀ ਅਤੇ ਸਪੇਸ ਸ਼ੋਅ ਮੈਕਸ 2019 ਮੰਗਲਵਾਰ ਨੂੰ ਸ਼ੁਰੂ ਹੋ ਗਿਆ ਹੈ। ਇਹ ਇਕ ਸਤੰਬਰ ਤਕ ਚੱਲੇਗਾ। ਇਸ ’ਚ ਭਾਰਤ ਸਮੇਤ 182 ਦੇਸ਼ਾਂ ਦੀ ਰੱਖਿਆ ਅਤੇ ਏਅਰੋ ਸਪੇਸ ਦੀਆਂ 800 ਵੱਡੀਆਂ ਕੰਪਨੀਆਂ ਲੈ ਰਹੀਆਂ ਹਨ। ਇਸ ’ਚ ਬਰਮਹੋਸ ਏਅਰੋ ਸਪੇਸ ਅਤੇ ਹਿੰਦੋਸਤਾਨ ਏਅਰੋਨੋਟਿਕਸ ਲਿਮਟਡ ਭਾਰਤ ਦੇ ਨੁਮਾਇੰਦਗੀ ਕਰ ਰਹੀ ਹੈ। ਮਾਸਕੋ ਰੂਸੀ ਆਵਾਜਾਈ ਜਹਾਜ਼ ਆਈ. ਐੱਲ. 113 ਵੀ. ਈ. , ਆਈ. ਐੱਲ. -113 ਵੀ ਦੇ ਨਿਰਯਾਤ ਸੰਸਕਰਣ ਵੀ ਸ਼ਾਮਲ ਹੋਏ। ਇਸ ’ਚ ਭਾਰਤੀ ਕੰਪਨੀਆਂ ਦੇ ਇਲਾਵਾ ਅਮਰੀਕਾ, ਫਰਾਂਸ, ਬ੍ਰਾਜ਼ੀਲ, ਕੈਨੇਡਾ, ਚੀਨ, ਚੈੱਕ ਗਣਤੰਤਰ, ਐਸਟੋਨੀਆ ਅਤੇ ਆਸਟ੍ਰੀਆ ਦੀਆਂ ਕੰਪਨੀਆਂ ਸ਼ਾਮਲ ਹਨ। 
 

ਸ਼ੋਅ ’ਚ ਪੁਤਿਨ ਨੇ ਵੀ ਕੀਤੀ ਸ਼ਿਰਕਤ—
ਸ਼ੋਅ ਦੀ ਓਪਨਿੰਗ ਸੈਰੇਮਨੀ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੀ ਪਾਰਟੀ ਦੇ ਮੰਤਰੀ ਨਾਲ ਪੁੱਜੇ ਅਤੇ ਜਹਾਜ਼ਾਂ ਦੀ ਜਾਣਕਾਰੀ ਲਈ। ਇਸ ਦੌਰਾਨ ਮੰਤਰੀ ਨੇ ਕਿਹਾ- ਕੀ ਇਨ੍ਹਾਂ ਜਹਾਜ਼ਾਂ ਨੂੰ ਖਰੀਦਣਾ ਸੰਭਵ ਹੈ? ਜਵਾਬ ’ਚ ਪੁਤਿਨ ਨੇ ਹੱਸਦੇ ਹੋਏ ਕਿਹਾ-ਹਾਂ ਤੁਸੀਂ ਇਨ੍ਹਾਂ ਨੂੰ ਖਰੀਦ ਸਕਦੇ ਹੋ।


Related News