WHO ਨੇ ਦਿੱਤੀ ਨਵੀਂ ਚਿਤਾਵਨੀ, ਹੋ ਸਕਦਾ ਹੈ ਕਦੇ ਨਾ ਮਿਲੇ ਕੋਰੋਨਾ ਦਾ ਹੱਲ

Tuesday, Aug 04, 2020 - 05:33 PM (IST)

WHO ਨੇ ਦਿੱਤੀ ਨਵੀਂ ਚਿਤਾਵਨੀ, ਹੋ ਸਕਦਾ ਹੈ ਕਦੇ ਨਾ ਮਿਲੇ ਕੋਰੋਨਾ ਦਾ ਹੱਲ

ਜੇਨੇਵਾ : ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਡਾਕਟਰ ਟੇਡਰੋਸ ਅਧਾਨੋਮ ਗੇਬ੍ਰਿਏਸਸ ਨੇ ਕਿਹਾ ਕਿ ਉਮੀਦ ਹੈ ਕਿ ਕੋਵਿਡ-19 ਦੀ ਵੈਕਸੀਨ ਮਿਲ ਜਾਵੇ ਪਰ ਅਜੇ ਇਸ ਦੀ ਕੋਈ ਕਾਰਗਰ ਦਵਾਈ ਨਹੀਂ ਹੈ ਅਤੇ ਸੰਭਵ ਹੈ ਕਿ ਸ਼ਾਇਦ ਕਦੇ ਨਾ ਹੋਵੇ। WHO ਨੇ ਸੋਮਵਾਰ ਨੂੰ ਕਿਹਾ ਕਿ ਚਾਹੇ ਹੀ ਕੋਵਿਡ-19 ਤੋਂ ਬਚਣ ਲਈ ਵੈਕਸੀਨ ਬਣਾਉਣ ਦੀ ਰੇਸ ਤੇਜ ਹੋ ਗਈ ਹੈ ਪਰ ਇਸ ਦਾ ਕੋਈ 'ਰਾਮਬਾਨ' ਇਲਾਜ ਨਹੀਂ ਹੈ ਅਤੇ ਸ਼ਾਇਦ ਕਦੇ ਹੋਵੇਗਾ ਵੀ ਨਹੀਂ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਜੇ ਹਾਲਾਤ ਸਾਧਾਰਨ ਹੋਣ ਵਿਚ ਹੋਰ ਸਮਾਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ: ਹੁਣ ਇਸ ਕੰਪਨੀ ਨੇ ਭਾਰਤ 'ਚ ਲਾਂਚ ਕੀਤੀ ਕੋਰੋਨਾ ਦੀ ਦਵਾਈ 'JUBI-R', ਇੰਨੀ ਹੋਵੇਗੀ ਇਕ ਸ਼ੀਸ਼ੀ ਦੀ ਕੀਮਤ

ਟੇਡਰੋਸ ਕਈ ਵਾਰ ਕਹਿ ਚੁੱਕੇ ਹਨ ਕਿ ਸ਼ਾਇਦ ਕੋਰੋਨਾ ਕਦੇ ਖ਼ਤਮ ਹੀ ਨਾ ਹੋਵੇ ਅਤੇ ਇਸ ਨਾਲ ਜਿਊਣਾ ਪਏ। ਇਸ ਤੋਂ ਪਹਿਲਾਂ ਟੇਡਰੋਸ ਨੇ ਕਿਹਾ ਸੀ ਕਿ ਕੋਰੋਨਾ ਦੂਜੇ ਵਾਇਰਸ ਤੋਂ ਬਿਲਕੁੱਲ ਵੱਖ ਹੈ, ਕਿਉਂਕਿ ਉਹ ਖ਼ੁਦ ਨੂੰ ਬਦਲਦਾ ਰਹਿੰਦਾ ਹੈ। WHOਮੁਖੀ ਨੇ ਕਿਹਾ ਸੀ ਕਿ ਮੌਸਮ ਬਦਲਣ ਨਾਲ ਕੋਰੋਨਾ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਕੋਰੋਨਾ ਮੌਸਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਲੋਕ ਕੋਰੋਨਾ ਤੋਂ ਬਚਣ ਲਈ ਸਮਾਜਕ ਦੂਰੀ, ਹੱਥ ਨੂੰ ਚੰਗੀ ਤਰ੍ਹਾਂ ਧੋਣ ਅਤੇ ਮਾਸਕ ਪਹਿਨਣ ਨੂੰ ਨਿਯਮ ਦੀ ਤਰ੍ਹਾਂ ਲੈ ਰਹੇ ਹਨ ਅਤੇ ਇਸ ਨੂੰ ਅੱਗੇ ਵੀ ਜਾਰੀ ਰੱਖਣ ਦੀ ਜ਼ਰੂਰਤ ਹੈ। ਦੁਨੀਆ ਭਰ ਵਿਚ ਹੁਣ ਤੱਕ 1 ਕਰੋੜ 81 ਲੱਖ ਤੋਂ ਜ਼ਿਆਦਾ ਲੋਕ ਪੀੜਤ ਹੋ ਚੁੱਕੇ ਹੈ। ਮਰਨ ਵਾਲਿਆਂ ਦੀ ਗਿਣਤੀ ਵੀ 6 ਲੱਖ 89 ਹਜ਼ਾਰ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਟੇਡਰੋਸ ਨੇ ਕਿਹਾ ਕਈ ਵੈਕਸੀਨ ਤੀਜੇ ਪੜਾਅ ਦੇ ਟਰਾਇਲ ਵਿਚ ਹਨ ਅਤੇ ਸਾਨੂੰ ਸਾਰਿਆ ਨੂੰ ਉਮੀਦ ਹੈ ਕਿ ਕੋਈ ਇਕ ਵੈਕਸੀਨ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਵਿਚ ਕਾਰਗਰ ਸਾਬਤ ਹੋਵੇਗੀ। ਹਾਲਾਂਕਿ ਅਜੇ ਇਸ ਦੀ ਕੋਈ ਕਾਰਗਰ ਦਵਾਈ ਨਹੀਂ ਹੈ ਅਤੇ ਸੰਭਵ ਹੈ ਕਿ ਸ਼ਾਇਦ ਇਹ ਕਦੇ ਨਾ ਮਿਲੇ। ਅਜਿਹੇ ਵਿਚ ਅਸੀਂ ਕੋਰੋਨਾ ਨੂੰ ਟੈਸਟ, ਆਇਸੋਲੇਸ਼ਨ ਅਤੇ ਮਾਸਕ ਜ਼ਰੀਏ ਰੋਕਣ ਦਾ ਕੰਮ ਜਾਰੀ ਰਖਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮਾਵਾਂ ਕੋਰੋਨਾ ਸ਼ੱਕੀ ਹਨ ਜਾਂ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਉਨ੍ਹਾਂ ਨੂੰ ਬੱਚਿਆਂ ਨੂੰ ਦੁੱਧ ਪਿਆਉਣਾ ਬੰਦ ਨਹੀਂ ਕਰਣਾ ਚਾਹੀਦਾ ਹੈ। ਜੇਕਰ ਮਾਂ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਨਹੀਂ ਹੈ ਤਾਂ ਨਵਜੰਮੇ ਬੱਚੇ ਨੂੰ ਮਾਂ ਤੋਂ ਦੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ।


author

cherry

Content Editor

Related News