ਵਾਇਰਸ ਦੇ ਸਰੋਤ ਨੂੰ ਲੈ ਕੇ ਜਾਰੀ ਅਧਿਐਨ ਰਿਪੋਰਟ 'ਪਹਿਲੀ ਸ਼ੁਰੂਆਤ' : WHO

Wednesday, Mar 31, 2021 - 05:06 PM (IST)

ਵਾਇਰਸ ਦੇ ਸਰੋਤ ਨੂੰ ਲੈ ਕੇ ਜਾਰੀ ਅਧਿਐਨ ਰਿਪੋਰਟ 'ਪਹਿਲੀ ਸ਼ੁਰੂਆਤ' : WHO

ਜਿਨੇਵਾ (ਭਾਸ਼ਾ):  ਚੀਨ ਦੇ ਸਹਿਯੋਗੀਆਂ ਨਾਲ ਕੋਵਿਡ-19 ਵਾਇਰਸ ਦੇ ਸੰਭਾਵਿਤ ਸਰੋਤ ਸੰਬੰਧੀ ਲੰਬੇ ਸਮੇਂ ਤੋਂ ਅਧਿਐਨ ਕਰਨ ਵਾਲੀ ਅੰਤਰਰਾਸ਼ਟਰੀ ਟੀਮ ਨੇ ਮੰਗਲਵਾਰ ਨੂੰ ਸ਼ੁਰੂਆਤੀ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਇਹ ਪਹਿਲੀ ਸ਼ੁਰੂਆਤ ਹੈ। ਉੱਥੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਅਧਿਐਨ ਦੇ ਨਤੀਜਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਦਕਿ ਚੀਨ ਨੇ ਸਹਿਯੋਗ ਕਰਨ ਦੀ ਗੱਲ ਕੀਤੀ। ਟੀਮ ਦੀ ਅਗਵਾਈ ਕਰ ਰਹੇ ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.)  ਦੇ ਪੀਟਰ ਬੇਨ ਐਮਬ੍ਰੇਕ ਨੇ ਮਹਾਮਾਰੀ ਲਈ ਜ਼ਿੰਮੇਵਾਰ ਵਾਇਰਸ ਦੇ ਸੰਭਾਵਿਤ ਸਰੋਤ ਨੂੰ ਲੈ ਕੇ ਪਹਿਲੇ ਪੜਾਅ ਦੀ ਅਧਿਐਨ ਰਿਪੋਰਟ ਪੇਸ਼ ਕੀਤੀ। 

ਇਸ ਮਹਾਮਾਰੀ ਦੀ ਸ਼ੁਰੂਆਤ ਪਿਛਲੇ ਸਾਲ ਚੀਨ ਵਿਚ ਹੋਈ ਸੀ। ਇਸ ਨਾਲ ਹੁਣ ਤੱਕ ਕਰੀਬ 28 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਰਥਵਿਵਸਥਾ ਬੁਰੇ ਦੌਰ ਵਿਚੋਂ ਲੰਘ ਰਹੀ ਹੈ। ਐਸੋਸੀਏਟਿਡ ਪ੍ਰੈੱਸ ਨੂੰ ਸੋਮਵਾਰ ਨੂੰ ਮਿਲੀ ਰਿਪੋਰਟ ਅਤੇ ਮੰਗਲਵਾਰ ਨੂੰ ਰਸਮੀ ਤੌਰ 'ਤੇ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਕਿ ਚਮਗਾਦੜ ਤੋਂ ਵਾਇਰਸ ਦਾ ਪ੍ਰਸਾਰ ਹੋਰ ਜਾਨਵਰਾਂ ਦੇ ਮਾਧਿਅਮ ਨਾਲ ਮਨੁੱਖ ਵਿਚ ਹੋਣ ਦੀ ਸੰਭਾਵਨਾ ਵੱਧ ਹੈ ਜਦਕਿ ਲੈਬੋਰਟਰੀ ਤੋਂ ਵਾਇਰਸ ਦੇ ਲੀਕ ਹੋਣ ਦਾ ਖਦਸ਼ਾ ਬਹੁਤ ਹੀ ਘੱਟ ਹੈ। ਉੱਥੇ ਡਬਲਾਊ.ਐੱਚ.ਓ. ਪ੍ਰਮੁੱਖ ਨੇ ਕਿਹਾ ਕਿ ਹੁਣ ਤੱਕ ਕਲਪਨਾਵਾਂ ਰੁਕੀਆਂ ਨਹੀਂ ਹਨ। ਰਿਪੋਰਟ ਜਾਰੀ ਹੋਣ ਦੇ ਬਾਅਦ ਅਮਰੀਕਾ ਅਤੇ ਕਰੀਬ ਇਕ ਦਰਜਨ ਦੇਸ਼ਾਂ ਨੇ ਅਧਿਐਨ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਉਹਨਾਂ ਨੇ ਚੀਨ ਵੱਲ ਸਿੱਧੇ ਇਸ਼ਾਰਾ ਕਰਨ ਦੀ ਬਜਾਏ ਰਿਪੋਰਟ ਆਉਣ ਵਿਚ ਦੇਰੀ ਅਤੇ ਨਮੂਨਿਆਂ ਅਤੇ ਅੰਕੜਿਆਂ ਤੱਕ ਪਹੁੰਚ ਨਾ ਹੋਣ ਵੱਲ ਧਿਆਨ ਆਕਰਸ਼ਿਤ ਕਰਾਇਆ। 

ਇਹਨਾਂ ਆਲੋਚਨਾਵਾਂ ਦਾ ਜਵਾਬ ਦਿੰਦੇ ਹੋਏ ਚੀਨ ਨੇ ਕਿਹਾ ਕਿ ਇਹ ਮੁੱਦੇ ਦਾ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਡਬਲਊ.ਐੱਚ.ਓ. ਦੀ ਰਿਪੋਰਟ ਦੀ ਸਮੀਖਿਆ ਕਰ ਰਿਹਾ ਹੈ। ਨਾਲ ਹੀ ਉਹਨਾਂ ਨੇ ਕਿਹਾ,''ਇਸ ਵਿਚ ਅਹਿਮ ਅੰਕੜਿਆਂ, ਸੂਚਨਾ ਦੀ ਕਮੀ ਹੈ। ਉਹਨਾਂ ਤੱਕ ਪਹੁੰਚ ਨਹੀਂ ਹੈ। ਪਾਰਦਰਸ਼ਿਤਾ ਦੀ ਕਮੀ ਹੈ।'' ਸਾਕੀ ਨੇ ਕਿਹਾ ਕਿ ਅਧਿਐਨ ਉਨਾ ਅਸਰ ਪੈਦਾ ਨਹੀਂ ਕਰ ਸਕਿਆ ਜਿੰਨਾ ਅਸਰ ਮਹਾਮਾਰੀ ਦਾਦੁਨੀਆ 'ਤੇ ਰਿਹਾ। ਵੱਖ ਤੋਂ 14 ਦੇਸ਼ਾਂ ਦੇ ਸੰਯੁਕਤ ਬਿਆਨ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਮਾਹਰਾਂ ਦੇ ਦੂਜੇ ਪੜਾਅ ਦੇ ਅਧਿਐਨ ਨੂੰ ਗਤੀ ਦੇਣ ਦੀ ਅਪੀਲ ਕੀਤੀ ਅਤੇ ਮਨੁੱਖ ਵਿਚ ਵਾਇਰਸ ਦੇ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਜਾਨਵਰਾਂ 'ਤੇ ਵੱਧ ਅਧਿਐਨ ਕਰਨ 'ਤੇ ਜ਼ੋਰ ਦਿੱਤਾ। 

ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਪਤਨੀ ਸਮੇਤ ਲਗਵਾਇਆ ਐਂਟੀ ਕੋਵਿਡ ਵੈਕਸੀਨ ਟੀਕਾ

ਯੂਰਪੀ ਸੰਘ ਨੇ ਵੱਖਰੇ ਬਿਆਨ ਜਾਰੀ ਕਰ ਕੇ ਦੇਰੀ ਤੋਂ ਸ਼ੁਰੂ ਹੋਏ ਅਧਿਐਨ ਅਤੇ ਮਾਹਰਾਂ ਦੀ ਤਾਇਨਾਤੀ, ਸੀਮਤ ਨਮੂਨਿਆਂ ਅਤੇ ਅੰਕੜਿਆਂ ਦੀ ਉਪਲਬਧਤਾ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਪਰ ਕਿਹਾ ਕਿ ਇਹ ਰਿਪੋਰਟ ਪਹਿਲਾ ਮਦਦਗਾਰ ਕਦਮ ਹੈ। ਉੱਥੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਜਾਰੀ ਬਿਆਨ ਵਿਚ ਰੇਖਾਂਕਿਤ ਕੀਤਾ ਕਿ ਚੀਨ ਨੇ ਡਬਲਊ.ਐੱਚ.ਏ. ਨੂੰ ਪੂਰਾ ਸਹਿਯੋਗ ਦਿੱਤਾ। ਬੇਨ ਐਮਬ੍ਰੇਕ ਨੇ ਕਿਹਾ ਕਿ ਟੀਮ ਦੇ ਮੈਂਬਰਾਂ ਨੇ ਹਰ ਪਾਸਿਓਂ ਰਾਜਨੀਤਕ ਦਬਾਅ ਮਹਿਸੂਸ ਕੀਤਾ। ਨਾਲ ਹੀ ਕਿਹਾ ਕਿ ਸਾਡੇ 'ਤੇ ਕਦੇ ਵੀ ਅਹਿਮ ਤੱਤਾਂ ਨੂੰ ਆਪਣੀ ਰਿਪੋਰਟ ਵਿਚੋਂ ਹਟਾਉਣ ਦਾ ਦਬਾਅ ਨਹੀਂ ਬਣਾਇਆ ਗਿਆ। ਐਮਬ੍ਰੇਕ ਨੇ ਚੀਨ ਵਿਚ ਨਿੱਜਤਾ ਦੇ ਮੁੱਦੇ ਨੂੰ ਵੀ ਰੇਖਾਂਕਿਤ ਕੀਤਾ, ਜਿਸ ਕਾਰਨ ਕੁਝ ਅੰਕੜਿਆਂ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ। 

ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਪਾਬੰਦੀ ਕਈ ਹੋਰ ਦੇਸ਼ਾਂ ਵਿਚ ਵੀ ਹੈ। ਟੀਮ ਦੇ ਕਈ ਮੈਂਬਰਾਂ ਨਾਲ ਪੱਤਰਕਾਰ ਸੰਮੇਲਨ ਵਿਚ ਸ਼ਾਮਲ ਐਮਬ੍ਰੇਕ ਨੇ ਕਿਹਾ,''ਟੀਮ ਦੀ ਸ਼ੁਰੂਆਤੀ ਅੰਕੜਿਆਂ ਤੱਕ ਪੂਰੀ ਤਰ੍ਹਾਂ ਨਾਲ ਪਹੁੰਚ ਨਹੀਂ ਸੀ ਅਤੇ ਉਸ 'ਤੇ ਭਵਿੱਖ ਵਿਚ ਅਧਿਐਨ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।'' ਉਹਨਾਂ ਨੇ ਕਿਹਾ,''ਇਹ ਸਿਰਫ ਪਹਿਲੀ ਸ਼ੁਰੂਆਤ ਹੈ ਅਸੀਂ ਇਸ ਜਟਿਲ ਅਧਿਐਨ ਦੀ ਸਤਹਿ ਨੂੰ ਸਿਰਫ ਖੁਰਚਿਆ ਹੈ ਹਾਲੇ ਹੋਰ ਅਧਿਐਨ ਦੀ ਲੋੜ ਹੈ।'' ਉੱਥੇ ਜਾਪਾਨ ਨੇ ਵੀ ਕੋਵਿਡ-19 ਸਰੋਤ ਦਾ ਪਤਾ ਲਗਾਉਣ ਲਈ ਹੋਰ ਅਧਿਐਨ ਕਰਨ ਦੀ ਮੰਗ ਕੀਤੀ ਹੈ। ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਕਤਸੁਨੋਬੁ ਕਾਤੋ ਨੇ ਪੱਤਰਕਾਰਾਂ ਨੂੰ ਕਿਹਾ,''ਭਵਿੱਖ ਵਿਚ ਮਹਾਮਾਰੀ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਮਾਹਰਾਂ ਦੀ ਅਗਵਾਈ ਵਿਚ ਸੁਤੰਤਰ ਜਾਂਚ ਹੋਵੇ ਜੋ ਨਿਗਰਾਨੀ ਤੋਂ ਮੁਕਤ ਹੋਵੇ।''


author

Vandana

Content Editor

Related News