WHO ਨੇ ਕਿਹਾ, ਕੋਰੋਨਾ ਵਾਇਰਸ ''ਤੇ ਠੱਲ੍ਹ ਪਾਉਣ ਲਈ ਦੁਨੀਆ ਨੂੰ ਪਾਕਿਸਤਾਨ ਤੋਂ ਸਿੱਖਣ ਦੀ ਲੋੜ

09/13/2020 9:41:29 AM

ਇਸਲਾਮਾਬਾਦ : ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸ਼ਵ ਸਿਹਤ ਸੰਗਠਨ ਨੇ ਤਾਰੀਫ਼ ਕੀਤੀ ਹੈ। WHO ਚੀਫ ਟੈਡਰੋਸ ਅਦਾਨੋਮ ਨੇ ਆਪਣੀ ਪ੍ਰੈਸ ਬਰੀਫਿੰਗ ਵਿਚ ਪਾਕਿਸਤਾਨ ਸਰਕਾਰ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿਨ੍ਹਾਂ ਤੋਂ ਦੁਨੀਆ ਨੂੰ ਸਿੱਖਣ ਦੀ ਜ਼ਰੂਰਤ ਹੈ। ਅਦਾਨੋਮ ਨੇ ਕੋਰੋਨਾ ਵਾਇਰਸ ਖ਼ਿਲਾਫ ਪਾਕਿਸਤਾਨ ਸਰਕਾਰ ਦੀ ਰਣਨੀਤੀ ਦਾ ਸਮਰਥਨ ਵੀ ਕੀਤਾ। ਡਬਲਯੂ.ਐਚ.ਓ. ਚੀਫ ਨੇ ਕਿਹਾ ਕਿ ਪਾਕਿਸਤਾਨ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਪਿਛਲੇ ਕਈ ਸਾਲ ਵਿਚ ਪੋਲੀਓ ਲਈ ਬਣਾਏ ਗਏ ਬੁਨਿਆਦੀ ਢਾਂਚੇ ਦਾ ਸਹਾਰਾ ਲਿਆ ਹੈ। ਡਬਲਯੂ.ਐਚ.ਓ. ਪ੍ਰਮੁੱਖ ਨੇ ਦੇਸ਼ ਦੇ ਸਮੁਦਾਇਕ ਸਿਹਤ ਕਰਮਚਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ। ਇਨ੍ਹਾਂ ਕਰਮਚਾਰੀਆਂ ਨੂੰ ਪੋਲੀਓ ਲਈ ਘਰ-ਘਰ ਜਾ ਕੇ ਬੱਚਿਆਂ ਦਾ ਟੀਕਾਕਰਣ ਕਰਣ ਦੀ ਸਿਖਲਾਈ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੀ 'ਮਰਦ ਟਾਂਗੇ ਵਾਲਾ' ਆਏਗਾ ਕੰਗਣਾ ਰਣੌਤ ਦੀ ਮਦਦ ਲਈ?

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਆਪਣੇ ਪੋਲੀਓ ਕਰਮਚਾਰੀਆਂ ਦਾ ਇਸਤੇਮਾਲ ਨਿਗਰਾਨੀ, ਕੰਟੈਕਟ ਟ੍ਰੇਸਿੰਗ ਅਤੇ ਦੇਖਭਾਲ ਲਈ ਕੀਤਾ। ਇਸ ਕਾਰਨ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜੀ ਨਾਲ ਗਿਰਾਵਟ ਦੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਥਾਈਲੈਂਡ, ਕੰਬੋਡੀਆ, ਜਾਪਾਨ, ਨਿਊਜ਼ੀਲੈਂਡ, ਕੋਰੀਆ ਗਣਰਾਜ, ਰਵਾਂਡਾ, ਸੇਨੇਗਲ, ਇਟਲੀ, ਸਪੇਨ ਅਤੇ ਵਿਅਤਨਾਮ ਨੇ ਵੀ ਕੋਰੋਨਾ ਵਾਇਰਸ ਖ਼ਿਲਾਫ਼ ਚੰਗਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਚੈਂਪੀਅਨ ਰੈਸਲਰ ਨਾਵਿਦ ਅਫਕਾਰੀ ਨੂੰ ਦਿੱਤੀ ਗਈ ਫਾਂਸੀ

ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀ.ਐਮ. ਇਮਰਾਨ ਖਾਨ ਦੇ ਸਿਹਤ ਮਾਮਲਿਆਂ ਦੇ ਸਾਬਕਾ ਵਿਸ਼ੇਸ਼ ਸਹਾਇਕ ਡਾ. ਜ਼ਫਰ ਮਿਰਜਾ ਨੇ ਕਿਹਾ ਕਿ ਇਸ ਨਾਲ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਹੈ। ਮਿਰਜਾ ਨੇ ਇਕ ਟਵੀਟ ਵਿਚ ਕਿਹਾ ਕਿ ਪਾਕਿਸਤਾਨ ਨੂੰ ਡਬਲਯੂ.ਐਚ.ਓ. ਦੇ ਮਹਾਨਿਦੇਸ਼ਕ ਨੇ 7 ਦੇਸ਼ਾਂ ਵਿਚ ਸ਼ਾਮਲ ਕੀਤਾ ਹੈ- ਉਹ ਦੇਸ਼ ਜਿਨ੍ਹਾਂ ਤੋਂ ਭਵਿੱਖ ਦੀਆਂ ਮਹਾਮਾਰੀਆਂ ਨਾਲ ਲੜਨ ਦੇ ਬਾਰੇ ਵਿਚ ਸਿੱਖਿਆ ਜਾ ਸਕਦਾ ਹੈ। ਪਾਕਿਸਤਾਨ ਦੇ ਲੋਕਾਂ ਲਈ ਇਹ ਬਹੁਤ ਸਨਮਾਨ ਦੀ ਗੱਲ ਹੈ।


cherry

Content Editor

Related News