ਅਨੋਖਾ ਮਾਮਲਾ : 3 ਪ੍ਰਾਈਵੇਟ ਪਾਰਟ ਨਾਲ ਪੈਦਾ ਹੋਇਆ ਦੁਨੀਆ ਦਾ ਪਹਿਲਾ ਬੱਚਾ
Saturday, Apr 03, 2021 - 03:06 PM (IST)
ਇਰਾਕ: ਮਨੁੱਖੀ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ 3 ਪ੍ਰਾਈਵੇਟ ਪਾਰਟ ਯਾਨੀ ਲਿੰਗ ਨਾਲ ਇਕ ਬੱਚੇ ਦਾ ਜਨਮ ਹੋਇਆ ਹੈ। ਇਰਾਕ ਦਾ ਇਹ ਬੱਚਾ 3 ਲਿੰਗਾਂ ਵਾਲਾ ਯਾਨੀ ਟ੍ਰਿਪਹੇਲੀਆ ਦਾ ਪਹਿਲਾ ਰਿਪੋਰਟਰਡ ਮਾਮਲਾ ਹੈ। ਇਰਾਕ ਦੇ ਮੋਸੁਲ ਸ਼ਹਿਰ ਦੇ ਦੁਹੋਕ ਵਿਚ ਜੰਮੇ ਇਸ ਬੱਚੇ ਦੇ ਪਰਿਵਾਰ ਵਾਲੇ ਉਸ ਸਮੇਂ ਦੰਗ ਰਹਿ ਗਏ, ਜਦੋਂ ਜਨਮ ਦੇ 3 ਮਹੀਨੇ ਬਾਅਦ ਬੱਚੇ ਦੇ ਪ੍ਰਾਈਵੇਟ ਪਾਰਟ ਵਿਚ ਸੋਜ ਦੀ ਸ਼ਿਕਾਇਤ ਨੂੰ ਲੈ ਕੇ ਡਾਕਟਰ ਕੋਲ ਗਏ ਸਨ ਅਤੇ ਇਹ ਗੱਲ ਸਾਹਮਣੇ ਆਈ।
ਇਹ ਵੀ ਪੜ੍ਹੋ: ਇਮਰਾਨ ਖ਼ਾਨ ਦੇ ਬਦਲਦੇ ਤੇਵਰ, ਕਿਹਾ-ਮੌਜੂਦਾ ਹਾਲਾਤ ’ਚ ਭਾਰਤ ਨਾਲ ਕੋਈ ਕਾਰੋਬਾਰ ਨਹੀਂ
ਇੰਟਰਨੈਸ਼ਨਲ ਜਰਨਲ ਆਫ ਸਰਜਰੀ ਕੇਸ ਰਿਪੋਰਟ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਸ ਰਿਪੋਰਟ ਨੂੰ ਲਿਖਣ ਵਾਲੇ ਡਾ. ਸ਼ਾਕਿਰ ਸਲੀਮ ਜਬਾਲੀ ਮੁਤਾਬਕ, ਸਾਡੀ ਜਾਣਕਾਰੀ ਮੁਤਾਬਕ ਇਹ 3 ਲਿੰਗ ਵਾਲਾ ਅਤੇ ਟ੍ਰਿਪਹੇਲੀਆ ਦਾ ਪਹਿਲਾਂ ਦਰਜ ਕੇਸ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਬੱਚੇ ਦੇ ਪਰਿਵਾਰ ਵਿਚ ਅਜਿਹਾ ਕੋਈ ਅਨੁਵੰਸ਼ਕ ਪਤਨ ਦਾ ਇਤਿਹਾਸ ਨਹੀਂ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਬੱਚਾ ਜਦੋਂ ਗਰਭ ਵਿਚ ਸੀ, ਉਦੋਂ ਦਵਾਈਆਂ ਦੇ ਸੰਪਰਕ ਵਿਚ ਸਹੀ ਤਰ੍ਹਾਂ ਨਹੀਂ ਆ ਸਕਿਆ, ਇਸ ਵਜ੍ਹਾਂ ਨਾਲ ਅਜਿਹਾ ਹੋਇਆ ਹੋਵੇਗਾ।
ਇਹ ਵੀ ਪੜ੍ਹੋ: ਪ੍ਰੇਮਿਕਾ ਦੇ ਸ਼ੱਕ ਨੇ ਪ੍ਰੇਮੀ ਨੂੰ ਪਾਇਆ ਪੰਗੇ ’ਚ, ਪਹੁੰਚਿਆ ਹਸਪਤਾਲ, ਜਾਣੋ ਕੀ ਹੈ ਪੂਰਾ ਮਾਮਲਾ
ਨਿਊਯਾਰਕ ਪੋਸਟ ਦੀ ਖ਼ਬਰ ਮੁਤਾਬਕ ਜਦੋਂ ਬੱਚਾ 3 ਮਹੀਨੇ ਦਾ ਸੀ ਤਾਂ ਉਸ ਦੇ ਪ੍ਰਾਈਵੇਟ ਪਾਰਟ ’ਤੇ ਸੋਜ ਦੀ ਸ਼ਿਕਾਇਤ ਲੈ ਕੇ ਇਸ ਬੱਚੇ ਦੇ ਮਾਤਾ-ਪਿਤਾ ਡਾਕਟਰ ਕੋਲ ਪਹੁੰਚੇ ਸਨ। ਜਾਂਚ ਕਰਨ ’ਤੇੇ ਡਾਕਟਰਾਂ ਨੇ ਦੇਖਿਆ ਕਿ ਬੱਚੇ ਦਾ ਇਕ ਨਹੀਂ ਸਗੋਂ 3-3 ਲਿੰਗ ਹਨ। ਇੱਥੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ 3 ਲਿੰਗਾਂ ਵਿਚੋਂ ਸਿਰਫ਼ ਇਕ ਹੀ ਸਹੀ ਕੰਮ ਕਰ ਰਿਹਾ ਸੀ। ਯਾਨੀ 2 ਹੋਰ ਲਿੰਗ ਵਿਚ ਯੂਰਿਨ ਟਿਊਬ (ਪਿਸ਼ਾਬ ਟਿਊਬ) ਨਹੀਂ ਸੀ। ਇਸ ਜਾਂਚ ਦੇ ਬਾਅਦ ਡਾਕਟਰਾਂ ਨੇ ਉਨ੍ਹਾਂ ਦੋ ਵਾਧੂ ਲਿੰਗਾਂ ਨੂੰ ਸਰਜਰੀ ਕਰਕੇ ਹਟਾਉਣ ਦਾ ਫ਼ੈਸਲਾ ਕੀਤਾ। ਇਸ ਰਿਪੋਰਟ ਨੂੰ ਲਿਖਣ ਵਾਲੇ ਡਾਕਟਰ ਸ਼ਾਕਿਰ ਸਲੀਮ ਜਬਾਲੀ ਮੁਤਾਬਕ ਆਪਰੇਸ਼ਨ ਨੂੰ ਇਕ ਸਾਲ ਦਾ ਸਮਾਂ ਬੀਤ ਚੁੱਕਾ ਹੈ ਅਤੇ ਬੱਚੇ ਨੂੰ ਇਸ ਨਾਲ ਕੋਈ ਪਰੇਸ਼ਾਨੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਹਸਪਤਾਲ ਦੀ ਉਪਰਲੀ ਮੰਜ਼ਿਲ 'ਚੋਂ ਉੱਠ ਰਹੀਆਂ ਸਨ ਅੱਗ ਦੀਆਂ ਲਪਟਾਂ, ਹੇਠਾਂ ਆਪ੍ਰੇਸ਼ਨ ਕਰਦੇ ਰਹੇ 'ਭਗਵਾਨ'
ਦੱਸ ਦੇਈਏ ਕਿ ਠੀਕ ਇਸੇ ਤਰ੍ਹਾਂ ਦਾ ਮਾਮਲਾ ਭਾਰਤ ਵਿਚ ਵੀ 2015 ਵਿਚ ਸਾਹਮਣੇ ਆਇਆ ਸੀ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਅਤੇ ਇਸ ਬਾਰੇ ਵਿਚ ਕਿਸੇ ਮੈਡੀਕਲ ਜਰਨਲ ਵਿਚ ਕੋਈ ਰਿਪੋਰਟ ਪਬਲਿਸ਼ ਨਹੀਂ ਕੀਤੀ ਗਈ ਸੀ। ਇਸ ਵਜ੍ਹਾ ਨਾਲ ਹੁਣ ਦੇ ਮਾਮਲੇ ਨੂੰ ਪਹਿਲਾਂ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੰਗਲ ਗ੍ਰਹਿ ’ਤੇ ਮਰਨਾ ਚਾਹੁੰਦੀ ਹੈ ਅਰਬਪਤੀ ਏਲਨ ਮਸਕ ਦੀ ਪ੍ਰੇਮਿਕਾ