ਭਾਰਤ ਤੇ ਯੁਗਾਂਡਾ ''ਚ ਮਿਲੀ ਨਕਲੀ ਕੋਰੋਨਾ ਵੈਕਸੀਨ, WHO ਨੇ ਜਾਰੀ ਕੀਤੀ ਚਿਤਾਵਨੀ
Thursday, Aug 19, 2021 - 01:15 AM (IST)
ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੂੰ ਭਾਰਤ ਅਤੇ ਯੁਗਾਂਡਾ 'ਚ ਕੋਵਿਸ਼ੀਲਡ ਦੀ ਨਕਲੀ ਕੋਰੋਨਾ ਵੈਕਸੀਨ ਮਿਲੀ ਹੈ। ਆਥੋਰਾਈਜ਼ਡ ਵੈਕਸੀਨ ਸੈਂਟਰ ਤੋਂ ਬਾਹਰ ਲਿਜਾ ਕੇ ਇਹ ਨਕਲੀ ਵੈਕਸੀਨ ਮਰੀਜ਼ਾਂ ਨੂੰ ਲੱਗਾ ਵੀ ਦਿੱਤੀ ਗਈ ਸੀ। ਨਕਲੀ ਕੋਵਿਸ਼ੀਲਡ ਮਿਲਣ ਤੋਂ ਬਾਅਦ ਡਬਲਯੂ.ਐੱਚ.ਓ. ਨੇ ਮੈਡੀਕਲ ਪ੍ਰੋਡਕਟਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਉਥੇ ਦੂਜੇ ਪਾਸੇ ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਸੀਰਮ ਇੰਸਟਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨੇ ਕਿਹਾ ਕਿ ਇਹ ਕੋਵਿਸ਼ੀਲਡ ਨੂੰ 5 ਅਤੇ 2 ਐੱਮ.ਐੱਲ. ਦੀ ਸ਼ੀਸ਼ੀ 'ਚ ਸਪਲਾਈ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ਕੇਂਦਰੀ ਬੈਂਕ ਦੇ ਗਵਰਨਰ ਬੋਲੇ-ਦੇਸ਼ 'ਚ ਵਿਦੇਸ਼ੀ ਮੁਦਰਾ ਭੰਡਾਰ ਉਪਲੱਬਧ ਨਹੀਂ
ਡਬਲਯੂ.ਐੱਚ.ਓ. ਨੇ ਕਿਹਾ ਕਿ ਐੱਸ.ਆਈ.ਆਈ. ਨੇ ਲਿਸਟ 'ਚ ਦਰਜ ਵੈਕਸੀਨ ਦੇ ਨਕਲੀ ਹੋਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਦੇ ਬਾਰੇ 'ਚ ਡਬਲਯੂ.ਐੱਚ.ਓ. ਨੂੰ ਭਾਰਤ ਅਤੇ ਯੁਗਾਂਡਾ 'ਚ ਮਰੀਜ਼ਾਂ ਦੇ ਪੱਧਰ ਤੋਂ ਹੀ ਜਾਣਕਾਰੀ ਮਿਲੀ ਸੀ। ਇਨ੍ਹਾਂ ਦੇ ਨਕਲੀ ਹੋਣ ਦਾ ਪਤਾ ਵੈਕਸੀਨ 'ਤੇ ਲਿਖੇ ਜਾਣ ਵਾਲੀ ਜ਼ਰੂਰੀ ਜਾਣਕਾਰੀ ਲਗਾਤਾਰ ਗੁੰਮ ਹੋਣ 'ਤੇ ਪਤਾ ਚੱਲਿਆ। ਡਬਲਯੂ.ਐੱਚ.ਓ. ਨੇ ਕਿਹਾ ਕਿ ਨਕਲੀ ਕੋਰੋਨਾ ਵੈਕਸੀਨ ਦੀ ਪਛਾਣ ਕਰ ਕੇ ਇਸ ਨੂੰ ਤੁਰੰਤ ਤਬਾਹ ਕਰ ਦੇਣਾ ਚਾਹੀਦਾ।
ਇਹ ਵੀ ਪੜ੍ਹੋ : ਅਫਗਾਨਿਸਤਾਨ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਕਰੇਗਾ ਨਾਟੋ
ਨਕਲੀ ਵੈਕਸੀਨ ਦੁਨੀਆ ਭਰ 'ਚ ਲੋਕਾਂ ਦੀ ਸਿਹਤ ਨਾਲ ਜੁੜਿਆ ਵੱਡਾ ਖਤਰਾ ਹੈ। ਇਸ ਨਾਲ ਰਿਸਕ ਜ਼ੋਨ 'ਚ ਆਉਣ ਵਾਲੇ ਲੋਕ ਅਤੇ ਸਿਹਤ ਸੁਵਿਧਾਵਾਂ 'ਤੇ ਐਸਟਰਾ ਲੋਕ ਵਧੇਗਾ। ਨਕਲੀ ਅਤੇ ਘਟੀਆ ਮੈਡੀਕਲ ਪ੍ਰੋਡਕਟਸ ਨੂੰ ਲੈ ਕੇ ਡਬਲਯੂ.ਐੱਚ.ਓ. ਦੇ ਗਲੋਬਲ ਸਰਵਿਲਾਂਸ ਐਂਡ ਮਾਨੀਟਰਿੰਗ ਸਿਸਟਮ ਨੇ ਕੋਵਿਸ਼ੀਲਡ ਦੀ ਨਕਲੀ ਵੈਕਸੀਨ ਦਾ ਪਤਾ ਲਾਇਆ ਹੈ। ਯੁਗਾਂਡਾ 'ਚ ਮਿਲੀ ਨਕਲੀ ਕੋਵਿਸ਼ੀਲਡ ਦੀ ਸ਼ੀਸ਼ੀ 5 ਐੱਮ.ਐੱਲ. ਦੀ ਸੀ ਜਿਸ 'ਚ 10 ਖੁਰਾਕਾਂ ਲਾਉਣ ਦੀ ਗੱਲ ਕੀਤੀ ਗਈ ਸੀ। ਉਸ 'ਤੇ ਬੈਚ ਨੰਬਰ 4121Z040 ਅਤੇ ਨਕਲੀ ਮਿਆਦ ਖਤਮ 10 ਅਗਸਤ ਲਿਖੀ ਹੋਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।