ਟਰੰਪ ਨੇ ਮੁੜ ਕੋਰੋਨਾ ਨੂੰ ਕਿਹਾ 'ਚੀਨੀ ਵਾਇਰਸ', ਜਾਂਚ ਕਰਨ ਲਈ ਭਾਰਤ ਦੀ ਕੀਤੀ ਤਾਰੀਫ਼

Wednesday, Jul 22, 2020 - 11:17 AM (IST)

ਟਰੰਪ ਨੇ ਮੁੜ ਕੋਰੋਨਾ ਨੂੰ ਕਿਹਾ 'ਚੀਨੀ ਵਾਇਰਸ', ਜਾਂਚ ਕਰਨ ਲਈ ਭਾਰਤ ਦੀ ਕੀਤੀ ਤਾਰੀਫ਼

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੀ ਜਾਂਚ ਲਈ ਭਾਰਤ ਦੀ ਤਾਰੀਫ਼ ਕਰਦੇ ਹੋਏ ਦੱਸਿਆ ਕਿ ਆਲਮੀ ਪੱਧਰ 'ਤੇ ਜਾਂਚ ਦੇ ਮਾਮਲੇ 'ਚ ਭਾਰਤ ਦੂਜੇ ਅਤੇ ਅਮਰੀਕਾ ਪਹਿਲੇ ਪਹਿਲੇ ਨੰਬਰ 'ਤੇ ਹੈ। ਅਮਰੀਕਾ ਵਿਚ ਹੁਣ ਤੱਕ 1,40,000 ਤੋਂ ਜ਼ਿਆਦਾ ਲੋਕਾਂ ਦੀ ਕੋਵਿਡ-19 ਨਾਲ ਜਾਨ ਜਾ ਚੁੱਕੀ ਹੈ ਅਤੇ ਕੋਰਨਾ ਦੇ 38 ਲੱਖ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਭਾਰਤ ਵਿਚ 1.2 ਕਰੋੜ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਟਰੰਪ ਨੇ ਕਈ ਵਾਰ ਕੋਰੋਨਾ ਵਾਇਰਸ ਨੂੰ 'ਚੀਨੀ ਵਾਇਰਸ' ਵੀ ਕਿਹਾ। ਰਾਸ਼ਟਰਪਤੀ ਨੇ ਮਾਸਕ ਪਹਿਨਣ ਅਤੇ ਸਾਮਾਜਕ ਦੂਰੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ, 'ਤੁਹਾਨੂੰ ਚੰਗ ਲੱਗੇ ਜਾਂ ਨਾ ਪਰ ਇਸ ਨਾਲ ਫ਼ਇਦਾ ਹੋ ਰਿਹਾ ਹੈ।  

ਟਰੰਪ ਨੇ ਕੋਰੋਨਾ ਵਾਇਰਸ ਦੀ ਜਾਣਕਾਰੀ ਦੇਣ ਲਈ ਕਈ ਹਫ਼ਤਿਆਂ ਬਾਅਦ ਵ੍ਹਾਈਟ ਹਾਊਸ ਵਿਚ ਆਯੋਜਿਤ ਕੀਤੇ ਗਏ ਪੱਤਰਕਾਰ ਸੰਮੇਲਨ ਵਿਚ ਕਿਹਾ, 'ਅਸੀਂ ਕੋਰੋਨਾ ਕਾਰਨ ਮਾਰੇ ਗਏ ਲੋਕਾਂ ਲਈ ਇਕ ਪਰਿਵਾਰ ਦੇ ਤੌਰ 'ਤੇ ਸੋਗ ਮਨਾਉਂਦੇ ਹਾਂ। ਮੈਂ ਉਨ੍ਹਾਂ ਦੇ ਸਨਮਾਨ ਵਿਚ ਸੰਕਲਪ ਕਰਦਾ ਹਾਂ ਕਿ ਅਸੀਂ ਟੀਕਾ ਬਣਾਵਾਂਗੇ ਅਤੇ ਵਾਇਰਸ ਨੂੰ ਮਾਤ ਦੇਵਾਂਗੇ। ਅਸੀਂ ਟੀਕਾ ਬਣਾਉਣ ਅਤੇ ਡਾਕਟਰੀ ਨਿਦਾਨ ਲੱਭਣ ਦੀ ਦਿਸ਼ਾ ਵਿਚ ਬਿਹਤਰ ਕੰਮ ਕਰ ਰਹੇ ਹਾਂ।' ਟਰੰਪ ਨੇ ਕਿਹਾ, 'ਅਸੀਂ ਵਾਇਰਸ ਦੇ ਬਾਰੇ ਵਿਚ ਬਹੁਤ ਕੁੱਝ ਜਾਣ ਲਿਆ ਹੈ। ਸਾਨੂੰ ਪਤਾ ਹੈ ਕਿ ਕੌਣ ਖ਼ਤਰੇ ਵਿਚ ਹੈ ਅਤੇ ਅਸੀਂ ਉਨ੍ਹਾਂ ਦੀ ਰੱਖਿਆ ਕਰਾਂਗੇ।'

ਟਰੰਪ ਨੇ ਭਰੋਸਾ ਦਿੱਤਾ ਕਿ ਕੋਰੋਨਾ ਵਾਇਰਸ ਦਾ ਟੀਕਾ ਉਮੀਦ ਤੋਂ ਕਾਫ਼ੀ ਪਹਿਲਾਂ ਆ ਜਾਵੇਗਾ। ਟਰੰਪ ਨੇ ਕੋਵਿਡ-19 ਦੀ ਜਾਂਚ ਦੇ ਸੰਬੰਧ ਵਿਚ ਕੀਤੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਮਰੀਕਾ ਇਸ ਵਿਚ 'ਸਭ ਤੋਂ ਅੱਗੇ' ਹੈ। ਉਨ੍ਹਾਂ ਕਿਹਾ, 'ਅਸੀਂ ਜਲਦ ਹੀ 5 ਕਰੋੜ ਦਾ ਅੰਕੜਾ ਪਾਰ ਕਰ ਦੇਵਾਂਗੇ। ਦੂਜੇ ਨੰਬਰ 'ਤੇ ਭਾਰਤ ਹੈ, ਜਿਸ ਨੇ 1.2 ਕਰੋੜ ਲੋਕਾਂ ਦੀ ਜਾਂਚ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਵਿਆਪਕ ਪੱਧਰ 'ਤੇ ਜਾਂਚ ਕਰ ਰਹੇ ਹਾਂ।' ਉਥੇ ਹੀ ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਵਾਇਰਸ ਦੀ ਸਥਿਤੀ ਬਿਹਤਰ ਹੋਣ ਤੋਂ ਪਹਿਲਾਂ ਬਦਤਰ ਹੋ ਸਕਦੀ ਹੈ। ਉਨ੍ਹਾਂ ਕਿਹਾ, 'ਇਹ ਬਦਕਿਸਮਤੀ ਨਾਲ ਬਿਹਤਰ ਹੋਣ ਤੋਂ ਪਹਿਲਾਂ ਬਦਤਰ ਹੋ ਸਕਦੀ ਹੈ।'


author

cherry

Content Editor

Related News