ਦੁਨੀਆ ਦੇ ਦਿੱਗਜ ਮੰਤਰੀ ਕੋਵਿਡ-19 ਦੀ ਲਪੇਟ ''ਚ, ਲੋਕਾਂ ਦੀ ਬਦਲੀ ਧਾਰਣਾ

03/13/2020 8:22:59 PM

ਟੋਰਾਂਟੋ (ਏਜੰਸੀ)- ਲੋਕਾਂ ਵਿਚ ਇਕ ਆਮ ਧਾਰਣਾ ਘਰ ਕਰ ਗਈ ਹੈ ਕਿ ਬੀਮਾਰੀਆਂ ਤਾਂ ਸਿਰਫ ਗਰੀਬ ਲੋਕਾਂ ਨੂੰ ਹੀ ਘੇਰਦੀਆਂ ਹਨ ਅਤੇ ਆਮ ਲੋਕ ਹੀ ਬੀਮਾਰੀਆਂ ਦੇ ਵਧੇਰੇ ਸ਼ਿਕਾਰ ਹੁੰਦੇ ਹਨ। ਪਰ ਚੀਨ ਤੋਂ ਸ਼ੁਰੂ ਹੋ ਕੇ ਪੂਰੇ ਵਿਸ਼ਵ ਵਿਚ ਕਹਿਰ ਵਰ੍ਹਾਉਣ ਵਾਲੇ ਕੋਰੋਨਾ ਵਾਇਰਸ 118 ਮੁਲਕਾਂ ਵਿਚ ਫੈਲ ਚੁੱਕਾ ਹੈ, ਇਸ ਵਾਇਰਸ ਕਾਰਨ 4614 ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਦੋਂ ਕਿ 1,25,288 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਸਪੇਨ ਦੀ ਮੰਤਰੀ ਅਤੇ ਬ੍ਰਿਟੇਨ ਦੀ ਸਿਹਤ ਮੰਤਰੀ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਵੀ ਇਸ ਦੀ ਲਪੇਟ ਵਿਚ ਹੈ। ਇਸ ਤੋਂ ਪਹਿਲਾਂ ਇਸ ਦੀ ਲਪੇਟ ਵਿਚ ਆਉਣ ਨਾਲ ਈਰਾਨ ਦੇ ਸਰਵ ਉੱਚ ਨੇਤਾ ਅਯਾਤੁੱਲਾ ਖਾਮਨੇਈ ਦੇ ਪ੍ਰਮੁੱਖ ਸਲਾਹਕਾਰ ਦੀ ਮੌਤ ਹੋ ਚੁੱਕੀ ਹੈ।

ਬ੍ਰਿਟੇਨ ਦੀ ਸਿਹਤ ਮੰਤਰੀ ਨਦੀਨ  ਡਾਰਿਸ ਨੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਦੀ ਜਾਣਕਾਰੀ ਖੁਦ ਸ਼ੇਅਰ ਕੀਤੀ ਹੈ। ਉਹ ਹਾਲ ਹੀ ਵਿਚ ਬ੍ਰਿਟੇਨ ਤੋਂ ਪਰਤੀ ਸੀ। ਉਨ੍ਹਾਂ ਮੁਤਾਬਕ ਇਸ ਵਿਚਾਲੇ ਜਿੰਨੇ ਵੀ ਲੋਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਸਿਹਤ ਵਿਭਾਗ ਉਨ੍ਹਾਂ ਸਭ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਲਿਆਂ ਤੋਂ ਵੱਖ ਰੱਖਿਆ ਗਿਆ ਹੈ। ਉਨ੍ਹਾਂ ਦਾ ਦਫਤਰ ਫਿਲਹਾਲ ਬੰਦ ਹੈ ਅਤੇ ਡਾਕਟਰ ਉਨ੍ਹਾਂ ਦੀ ਹਾਲਤ 'ਤੇ ਨਜ਼ਰ ਬਣਾਏ ਹੋਏ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ। ਇਸ ਦੀ ਜਾਣਕਾਰੀ ਪੀ.ਐਮ. ਦਫਤਰ ਵਲੋਂ ਦਿੱਤੀ ਗਈ ਹੈ। ਇਸ ਮੁਤਾਬਕ ਸੋਫੀ ਗ੍ਰੇਗੋਇਰੇ-ਟਰੂਡੋ ਦਾ ਕੋਵਿਡ-19 ਲਈ ਪ੍ਰੀਖਣ ਕੀਤਾ ਗਿਆ, ਜੋ ਪਾਜ਼ੀਟਿਵ ਆਇਆ ਹੈ। ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਨੂੰ ਵੱਖ ਰੱਖਿਆ ਜਾਵੇਗਾ। ਉਹ ਪੂਰੀ ਸਾਵਧਾਨੀ ਵਰਤ ਰਹੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਇਸ ਟੈਸਟ ਵਿਚ ਨੈਗੇਟਿਵ ਪਾਏ ਗਏ ਹਨ।

ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡਟਨ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ। ਗ੍ਰਹਿ ਮੰਤਰੀ ਪੀਟਰ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਸਵੇਰੇ ਜਦੋਂ ਉਹ ਉਠੇ ਤਾਂ ਉਨ੍ਹਾਂ ਨੂੰ ਹਲਕਾ ਬੁਖਾਰ ਅਤੇ ਗਲਾ ਖਰਾਬ ਸੀ। ਉਨ੍ਹਾਂ ਨੇ ਇਸ ਦਾ ਤੁਰੰਤ ਟੈਸਟ ਕਰਵਾਇਆ ਤਾਂ ਇਹ ਟੈਸਟ ਪਾਜ਼ੀਟਿਵ ਆਇਆ।

ਸਪੇਨ ਦੀ ਮੰਤਰੀ ਡਰੇਨ ਮੋਂਟਰੋ ਵੀ ਕੋਰੋਨਾ ਵਾਇਰਸ ਦੀ ਜਾਂਚ ਵਿਚ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਨੇ ਵੀ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਵੱਖ ਰਹਿ ਕੇ ਇਲਾਜ ਕਰਵਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਸ਼ਵ ਮਹਿਲਾ ਦਿਵਸ 'ਤੇ ਮੈਡ੍ਰਿਡ ਵਿਚ ਇਕ ਮਾਰਚ ਵਿਚ ਸ਼ਾਮਲ ਹੋਈ ਸੀ। ਇਸ ਮਾਰਚ ਵਿਚ 1,20,000 ਲੋਕ ਸ਼ਾਮਲ ਹੋਏ ਸਨ।

ਆਸਟ੍ਰੇਲੀਆ ਵਿਚ ਸ਼ੂਟਿੰਗ ਦੌਰਾਨ ਐਕਟਰ ਟਾਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰਿਟਾ ਇਸ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਉਨ੍ਹਾਂ ਨੇ ਆਪਣੀ ਹੈਲਥ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਤਮਾਮ ਲੋਕਾਂ ਨੂੰ ਧੰਨਵਾਦ ਕਿਹਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਇਸ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਵਿਚ ਸ਼ੂਟਿੰਗ ਤੋਂ ਬਾਅਦ ਪਰਤਦੇ ਹੋਏ ਉਨ੍ਹਾਂ ਨੂੰ ਬਹੁਤ ਜ਼ਿਆਦਾ ਠੰਡ ਅਤੇ ਥਕਾਨ ਹੋਣ ਲੱਗੀ ਅਤੇ ਸਰੀਰ 'ਤੇ ਰੈਸ਼ੇਜ਼ ਪੈ ਗਏ। ਇਹ ਦੋਵੇਂ ਇਥੇ ਐਲਵਿਸ ਪ੍ਰੇਸਲੀ ਫਿਲਮ ਦੀ ਸ਼ੂਟਿੰਗ ਲਈ ਆਏ ਸਨ।

ਇਸ ਤੋਂ ਬਾਅਦ ਜੋ ਟੈਸਟ ਹੋਇਆ ਇਸ ਵਿਚ ਉਹ ਪਾਜ਼ੀਟਿਵ ਪਾਏ ਗਏ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ ਦੇ ਸਲਾਹਕਾਰ ਹੁਸੈਨ ਸ਼ੇਖੋਲੇਸਲਾਮ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ 1979 ਦੇ ਅਮਰੀਕੀ ਸਫਾਰਤਖਾਨਾ ਬੰਧਕ ਸੰਕਟ ਵਿਚ ਵੀ ਹਿੱਸਾ ਲਿਆ ਸੀ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸਰਕਾਰੀ ਸੰਵਾਦ ਕਮੇਟੀ ਇਰਨਾ ਨੇ ਦਿੱਤੀ ਸੀ। ਸ਼ੇਖੋਲੇਸਲਾਮ ਸੀਰੀਆ ਵਿਚ ਰਾਜਦੂਤ ਰਹਿਣ ਤੋਂ ਇਲਾਵਾ 1981 ਤੋਂ 1997 ਤੱਕ ਉਪ ਵਿਦੇਸ਼ ਮੰਤਰੀ ਵੀ ਰਹੇ ਸਨ। ਉਨ੍ਹਾਂ ਤੋਂ ਇਲਾਵਾ ਤੇਹਰਾਨ ਦੇ ਸੰਸਦ ਮੈਂਬਰ ਫਾਤੇਮੇਹ ਰਹਿਬਰ ਇਨਫੈਕਟਿਡ ਹੋਣ ਤੋਂ ਬਾਅਦ ਮੌਜੂਦਾ ਸਮੇਂ ਵਿਚ ਕੋਮਾ ਵਿਚ ਹਨ।


Sunny Mehra

Content Editor

Related News