ਦੁਨੀਆ ਦੀ ਸਭ ਤੋਂ ''ਭੂਤੀਆ ਗੁੜੀਆ'', ਕਰ ਚੁੱਕੀ ਹੈ 17 ਵਾਰ ਮਰਦਾਂ ’ਤੇ ਹਮਲਾ

Saturday, Aug 17, 2024 - 12:43 PM (IST)

ਦੁਨੀਆ ਦੀ ਸਭ ਤੋਂ ''ਭੂਤੀਆ ਗੁੜੀਆ'', ਕਰ ਚੁੱਕੀ ਹੈ 17 ਵਾਰ ਮਰਦਾਂ ’ਤੇ ਹਮਲਾ

ਇੰਟਰਨੈਸ਼ਨਲ- ਹੌਲੀਵੁੱਡ ਅਤੇ ਬਾਲੀਵੁੱਡ ’ਚ ਕਈ ਅਜਿਹੀਆਂ ਫਿਲਮਾਂ ਬਣੀਆਂ ਹਨ ਜਿੰਨ੍ਹਾਂ ’ਚ ਭੂਤੀਆ ਗੁਡੀ ਦੀ ਕਹਾਣੀ ਦਾ ਜ਼ਿਕਰ ਹੈ ਅਤੇ ਭੂਤੀਆ ਗੁੱਡੀ  ਨੂੰ ਦਰਸਾਇਆ ਜਾਂਦਾ ਹੈ  ਪਰ ਉਹ ਕਾਲਪਨਿਕ ਕਹਾਣੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸੱਚ ਨਾਲ ਕੋਈ ਸਬੰਧ ਨਹੀਂ ਹੁੰਦਾ। ਹਾਲਾਂਕਿ, ਇੰਗਲੈਂਡ ’ਚ ਇਕ ਗੁੜੀਆ ਦੇ ਚਰਚੇ ਹਨ, ਜਿਸ ਨੂੰ ਹਕੀਕਤ ਵਿਚ ਭੂਤੀਆ ਦੱਸਿਆ ਜਾ ਰਿਹਾ ਹੈ। ਲੋਕ ਦਾਅਵਾ ਕਰਦੇ ਹਨ ਕਿ ਇਸ ਗੁੜੀਆ (World’s most haunted doll) ਦੇ ਅੰਦਰ ਧੋਖਾ ਖਾਈ ਦੂਲਹਨ ਦੀ ਆਤਮਾ ਹੈ ਜਿਸ ਕਰ ਕੇ ਇਹ ਸਿਰਫ਼ ਵਿਆਹੇ ਮਰਦਾਂ ਨੂੰ ਹੀ ਪ੍ਰੇਸ਼ਾਨ ਕਰਦੀ ਹੈ। 1-2 ਨਹੀਂ ਸਗੋਂ 17 ਮਰਦਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਗੁੜੀਆ ਦੇ ਕਾਰਨ ਸਮੱਸਿਆ ਸਹਿਣੀ ਪਈ ਹੈ। ਡੇਲੀ ਸਟਾਰ ਨਿਊਜ਼ ਵੈਬਸਾਈਟ  ਅਨੁਸਾਰ, ਪੈਰਾਨਾਰਮਲ ਇਨਵੈਸਟਿਗੇਟਰ ਲੀ ਸਟੀਅਰ (Lee Steer) ਜੋ 37 ਸਾਲ ਦੇ ਹਨ, ਨੇ 'ਐਲਿਜ਼ਾਬੇਥ' ਨਾਮ ਦੀ ਗੁੜੀਆ ਈ-ਬੇ ਤੋਂ ਖਰੀਦੀ ਸੀ। ਇਸ ਦੀ ਕੀਮਤ 93 ਹਜ਼ਾਰ ਰੁਪਏ ਸੀ।

ਸਾਊਥ ਯਾਰਕਸ ਦੇ ਰਾਥਰਹੈਮ (Rotherham, South Yorks) ’ਚ ਉਨ੍ਹਾਂ ਦਾ ਇਕ ਮਿਊਜ਼ੀਅਮ ਹੈ, ਜਿੱਥੇ ਉਹ ਭੂਤੀਆ ਚੀਜ਼ਾਂ ਦੀ ਪ੍ਰਦਰਸ਼ਨੀ ਕਰਦੇ ਹਨ। ਉਨ੍ਹਾਂ ਨੇ ਗੁੜੀਆ ਖਰੀਦ ਕੇ ਮਿਊਜ਼ੀਅਮ ’ਚ ਰੱਖ ਦਿੱਤੀ ਅਤੇ ਲੋਕ ਉਸ ਨੂੰ ਦੇਖਣ ਵੀ ਆਉਣ ਲੱਗੇ ਪਰ ਉਨ੍ਹਾਂ ਦਾ ਦਾਅਵਾ ਹੈ ਕਿ ਇਕ ਦਿਨ ਮਿਊਜ਼ੀਅਮ ’ਚ ਗੁੜੀਆ ਦੇ ਨੇੜੇ ਖੜੇ ਹੋਏ ਤਾਂ ਅਚਾਨਕ ਉਨ੍ਹਾਂ ਨੂੰ ਆਪਣੀ ਪਿੱਠ 'ਤੇ ਜਲਣ ਮਹਿਸੂਸ ਹੋਈ। ਉਨ੍ਹਾਂ ਨੂੰ ਲੱਗਾ ਕਿ ਕਿਸੇ ਨੇ ਉਨ੍ਹਾਂ ਦੀ ਪਿੱਠ 'ਤੇ ਪੈਂਟਾਗ੍ਰਾਮ ਦਾ ਆਕਾਰ ਬਣਾਇਆ ਹੈ।

ਕਈ ਲੋਕਾਂ ਨੇ ਗੁੜੀਆ ਦੀ ਦਹਿਸ਼ਤ ਦਾ ਜ਼ਿਕਰ ਕੀਤਾ

ਹੈਰਾਨੀ ਦੀ ਗੱਲ ਇਹ ਹੈ ਕਿ ਮਿਊਜ਼ੀਅਮ ’ਚ ਆਉਣ ਵਾਲੇ ਮਰਦ ਵੀ ਇਸ ਗੱਲ ਦਾ ਦਾਅਵਾ ਕਰਨ ਲੱਗੇ। ਲੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਇਲਾਵਾ ਲਗਭਗ 16 ਲੋਕਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੂੰ ਵੀ ਪਿੱਠ 'ਤੇ ਜਲਣ ਮਹਿਸੂਸ ਹੋਈ ਅਤੇ ਇੰਝ ਲੱਗਾ ਕਿ ਕਿਸੇ ਨੇ ਉਨ੍ਹਾਂ ਦੀ ਪਿੱਠ 'ਤੇ ਕੁਝ ਲਿਖਿਆ। ਹੈਰਾਨੀ ਇਹ ਵੀ ਹੈ ਕਿ ਸਾਰੇ ਹੀ ਵਿਆਹੇ ਮਰਦ ਸਨ। ਲੀ ਨੇ ਕਿਹਾ ਕਿ ਉਹ ਆਪਣੀ ਪੈਰਾਨਾਰਮਲ ਇਨਵੈਸਟਿਗੇਸ਼ਨ ਸਾਥੀ ਸਾਰਾਹ ਕਾਰਟਰ ਦੇ ਨਾਲ ਮਿਊਜ਼ੀਅਮ ’ਚ ਮੌਜੂਦ ਸਨ, ਜਦੋਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ। ਇਸ ਦਾ ਮਤਲਬ ਹੈ ਕਿ ਗੁੜੀਆ ਮਹਿਲਾਵਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਕਈ ਲੋਕਾਂ ਦਾ ਇਹ ਵੀ ਦਾਅਵਾ ਹੈ ਕਿ ਗੁੜੀਆ ਦੇ ਅੰਦਰ ਸ਼ਕਤੀਆਂ ਹਨ, ਜਿਸ ਨਾਲ ਇਹ ਚੀਜ਼ਾਂ ਨੂੰ ਹਿਲਾ ਦਿੰਦੀ ਹੈ ਅਤੇ ਸੀ.ਸੀ.ਟੀ.ਵੀ. ਜਾਂ ਮੋਬਾਈਲ ਵੀਡੀਓਜ਼ ਨੂੰ ਵੀ ਬਦਲ ਦਿੰਦੀ ਹੈ।

ਮਰਦਾਂ ਤੋਂ ਚਿੱਢਦੀ ਹੈ ਗੁੜੀਆ

ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਉਸ ਗੁੜੀਆ ਦੇ ਅੰਦਰ ਕਿਸੇ ਦੁਲਹਨ ਦੀ ਆਤਮਾ ਹੈ, ਜਿਸ ਨੂੰ ਮਰਦਾਂ ਨੇ ਬੁਰੇ ਤਰੀਕੇ ਨਾਲ ਟ੍ਰੀਟ ਕੀਤਾ ਹੋਵੇ। ਇਸ ਕਰ ਕੇ ਉਹ ਵਿਆਹੇ ਮਰਦਾਂ ਤੋਂ ਚਿੱਢਦੀ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਸ ਦੀ ਵਿਆਹ ’ਚ ਕਈ ਸਮੱਸਿਆਵਾਂ ਆਈਆਂ ਹੋਣ, ਜਿਸ ਕਰ ਕੇ ਉਹ ਆਪਣੇ ਪਤੀ ਨਾਲ ਨਫਰਤ ਕਰਦੀ ਹੋਵੇ। ਮਿਊਜ਼ੀਅਮ ’ਚ ਆਉਣ ਵਾਲੇ ਕਈ ਹੋਰ ਲੋਕਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਕਦੇ ਲੱਗਾ ਕਿ ਕਿਸੇ ਨੇ ਉਨ੍ਹਾਂ ਦੀ ਕਮੀਜ਼ ਖਿੱਚੀ ਹੈ ਜਾਂ ਕਿਸੇ ਨੇ ਸਫੇਦ ਡਰੈੱਸ ’ਚ ਇਕ ਪਰਛਾਈ ਦੇਖੀ ਹੈ।


author

Sunaina

Content Editor

Related News