ਅਮੀਰ ਪਿਓ ਦੀ ਵਿਗੜੀ ਹੋਈ ਔਲਾਦ ਦੀ ਗੰਦੀ ਕਰਤੂਤ ! ਇਕ-ਇਕ ਕਰ 10 ਔਰਤਾਂ ਨੂੰ ਕੀਤਾ ਬੇਹੋਸ਼, ਫ਼ਿਰ...
Friday, Jun 20, 2025 - 12:45 PM (IST)
 
            
            ਇੰਟਰਨੈਸ਼ਨਲ ਡੈਸਕ- ਲੰਡਨ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਚੀਨ ਦੇ ਇਕ 28 ਸਾਲਾ ਵਿਦਿਆਰਥੀ ਜ਼ੋਉ ਜ਼ੇਨਹਾਓ (Zou Zhenhao) ਨੂੰ 10 ਔਰਤਾਂ ਨੂੰ ਨਸ਼ੀਲਾ ਪਦਾਰਥ ਖੁਆ ਕੇ ਉਨ੍ਹਾਂ ਨੂੰ ਬੇਹੋਸ਼ ਕਰ ਕੇ ਹਵਸ ਦਾ ਸ਼ਿਕਾਰ ਬਣਾਉਣ ਦੇ ਦੋਸ਼ਾਂ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਘੱਟੋ ਘੱਟ 24 ਸਾਲਾਂ ਤੱਕ ਜੇਲ੍ਹ 'ਚ ਰਹਿਣਾ ਪਵੇਗਾ, ਜਿਸ ਤੋਂ ਬਾਅਦ ਹੀ ਉਸ ਦੀ ਰਿਹਾਈ ਦੀ ਸੰਭਾਵਨਾ ਪੈਦਾ ਹੋ ਸਕੇਗੀ।
ਜ਼ੋਉ ਨੇ ਸਾਲ 2019 ਤੋਂ 2023 ਤੱਕ ਇੰਗਲੈਂਡ ਅਤੇ ਚੀਨ ਵਿੱਚ ਕੁੱਲ 10 ਔਰਤਾਂ ਨਾਲ ਜ਼ਬਰਦਸਤੀ ਕੀਤੀ। ਜਾਂਚ ਦੌਰਾਨ ਪੁਲਸ ਨੂੰ ਉਸ ਦੇ ਘਰ ਤੋਂ ਖੁਫ਼ੀਆ ਕੈਮਰੇ, ਨਸ਼ੀਲੇ ਪਦਾਰਥ (ਜਿਵੇਂ ਕਿ ਕਿਟਾਮੀਨ ਅਤੇ ਬਿਊਟੈਨਡੀਓਲ), ਕਈ ਲੈਪਟਾਪ ਤੇ ਮੋਬਾਈਲ ਮਿਲੇ ਜਿਨ੍ਹਾਂ ਵਿੱਚ ਉਸ ਨੇ 10 ਤੋਂ ਵੱਧ ਔਰਤਾਂ ਨਾਲ ਜਬਰ-ਜਨਾਹ ਦੀਆਂ ਵੀਡੀਓਜ਼ ਰਿਕਾਰਡ ਕੀਤੀਆਂ ਹੋਈਆਂ ਸਨ। ਉਸ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਰੋਸੀਨਾ ਕੋਟੇਜ ਨੇ ਕਿਹਾ, “ਤੂੰ ਦੁਨੀਆ ਨੂੰ ਇਕ ਹੁਸ਼ਿਆਰ, ਕਾਮਯਾਬ ਅਤੇ ਚਾਰਮਿੰਗ ਲੱਗਦਾ ਹੈਂ,, ਪਰ ਅਸਲ ਵਿਚ ਤੂੰ ਇਕ ਘਿਨੌਣਾ ਬਲਾਤਕਾਰੀ ਹੈਂ।”

ਇਹ ਵੀ ਪੜ੍ਹੋ- ਵੱਡੀ ਖ਼ਬਰ ; ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਿਆ ਗਿਆ ਪਾਰਟੀ ਦਾ ਸੂਬਾ ਪ੍ਰਧਾਨ
ਜ਼ੋਉ ਨੇ ਸਟੂਡੈਂਟਸ ਸੋਸ਼ਲ ਸਾਈਟਸ ਅਤੇ ਡੇਟਿੰਗ ਐਪਸ ਰਾਹੀਂ ਚੀਨੀ ਔਰਤਾਂ ਨੂੰ ਨਿਸ਼ਾਨਾ ਬਣਾਇਆ। ਜਦ ਉਹ ਉਨ੍ਹਾਂ ਨੂੰ ਆਪਣੇ ਘਰ ਲੈ ਜਾਂਦਾ, ਤਾਂ ਉਨ੍ਹਾਂ ਦੇ ਪੀਣ ਵਾਲੇ ਪਾਣੀ ਜਾਂ ਸ਼ਰਾਬ 'ਚ ਨਸ਼ੀਲਾ ਪਦਾਰਥ ਮਿਲਾ ਕੇ ਉਨ੍ਹਾਂ ਨੂੰ ਬੇਹੋਸ਼ ਕਰ ਦਿੰਦਾ ਤੇ ਫ਼ਿਰ ਉਨ੍ਹਾਂ ਨਾਲ ਜਬਰ-ਜਨਾਹ ਕਰਦਾ ਸੀ।
ਚਾਰਜਸ਼ੀਟ ਅਨੁਸਾਰ, ਜ਼ੋਉ ਨੇ 2019-20 'ਚ ਲੰਡਨ ਅਤੇ 2022-23 'ਚ ਚੀਨ ਦੌਰੇ ਦੌਰਾਨ ਇਹ ਗੰਦੀਆਂ ਕਰਤੂਤਾਂ ਕੀਤੀਆਂ। 2023 ਵਿੱਚ ਇੱਕ ਪੀੜਤਾ ਨੇ ਪੁਲਸ ਨਾਲ ਸੰਪਰਕ ਕੀਤਾ ਪਰ ਮਨੋਵਿਗਿਆਨਕ ਤਣਾਅ ਕਾਰਨ ਆਪਣੀ ਸ਼ਿਕਾਇਤ ਵਾਪਸ ਲੈ ਲਈ। ਪਰ ਇਸ ਔਰਤ ਨੇ ਹੀ ਇਸ ਜਾਂਚ ਦੀ ਸ਼ੁਰੂਆਤ ਕੀਤੀ ਸੀ।
ਜ਼ੋਉ ਨੇ ਬੈਲਫਾਸਟ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ ਅਤੇ ਲੰਡਨ ਵਿੱਚ ਯੂਨੀਵਰਸਿਟੀ ਕਾਲਜ ਲੰਡਨ (UCL) ਤੋਂ ਮਾਸਟਰਜ਼ ਅਤੇ ਪੀ.ਐੱਚ.ਡੀ. ਕਰ ਰਿਹਾ ਸੀ। ਉਹ ਇਕ ਅਮੀਰ ਪਰਿਵਾਰ ਨਾਲ ਸਬੰਧਤ ਸੀ ਤੇ ਉਸ ਨੇ ਆਪਣੇ ਚਿਹਰੇ ਦੀ ਕੋਸਮੈਟਿਕ ਸਰਜਰੀ ਵੀ ਕਰਵਾਈ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਏਅਰ ਇੰਡੀਆ ਨੇ ਦੁਬਈ-ਆਸਟ੍ਰੇਲੀਆ ਸਣੇ 8 ਫਲਾਈਟਾਂ ਕੀਤੀਆਂ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                            