ਚੇਰਨੋਬਿਲ ਪ੍ਰਮਾਣੂ ਪਲਾਂਟ 'ਤੇ ਕੰਮ ਆਮ ਚੱਲ ਰਿਹੈ : ਰੂਸ
Friday, Feb 25, 2022 - 08:11 PM (IST)
ਮਾਸਕੋ-ਰੂਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਯੂਕ੍ਰੇਨ 'ਚ ਸਥਿਤ ਚੇਰਨੋਬਿਲ ਪ੍ਰਮਾਣੂ ਪਲਾਂਟ 'ਤੇ ਕੰਮ ਆਮ ਚੱਲ ਰਿਹਾ ਹੈ ਅਤੇ ਸਟੇਸ਼ਨ 'ਤੇ ਰੇਡੀਏਸ਼ਨ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਕ ਦਿਨ ਪਹਿਲਾਂ ਪਲਾਂਟ 'ਤੇ ਤਾਇਨਾਤ ਯੂਕ੍ਰੇਨੀ ਫੌਜੀਆਂ ਦੇ ਨਾਲ ਭਿਆਨਕ ਸੰਘਰਸ਼ ਤੋਂ ਬਾਅਦ ਰੂਸੀ ਫੌਜੀਆਂ ਨੇ ਇਸ 'ਤੇ ਕਬਜ਼ਾ ਕਰ ਲਿਆ ਸੀ। ਇਸ ਪਲਾਂਟ 'ਚ 1986 'ਚ ਹੋਈ ਦੁਨੀਆ ਦੀ ਸਭ ਤੋਂ ਭੈੜੀ ਪ੍ਰਮਾਣੂ ਤ੍ਰਾਸਦੀ ਤੋਂ ਬਾਅਦ ਤੋਂ ਹੀ ਪ੍ਰਮਾਣੂ ਰੇਡੀਏਸ਼ਨ ਲੀਕ ਹੋ ਰਿਹਾ ਹੈ।
ਇਹ ਵੀ ਪੜ੍ਹੋ : ਜੰਗ 'ਚ ਅਮਰੀਕੀ ਫੌਜ ਨਹੀਂ ਲਵੇਗੀ ਹਿੱਸਾ, ਰੂਸ 'ਤੇ ਲਾਈਆਂ ਜਾਣਗੀਆਂ ਸਖ਼ਤ ਪਾਬੰਦੀਆਂ : ਜੋਅ ਬਾਈਡੇਨ
ਯੂਕ੍ਰੇਨ ਦੀ ਫੌਜ ਦੇ ਕਮਾਂਡਰ ਦੇ ਸਲਾਹਕਾਰ ਐਲੀਓਨਾ ਸ਼ੇਵਤਸੋਵਾ ਨੇ ਫੇਸਬੁੱਕ ਪੋਸਟ 'ਚ ਕਿਹਾ ਕਿ ਰੂਸੀ ਫੌਜੀਆਂ ਨੇ ਊਰਜਾ ਸਟੇਸ਼ਨ 'ਤੇ ਕਬਜ਼ਾ ਕਰਕੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਹੈ। ਉਥੇ, ਸਮਾਚਾਰ ਏਜੰਸੀ 'ਟਾਸ' ਨੇ ਰੂਸੀ ਰੱਖਿਆ ਮੰਤਰਾਲਾ ਦੇ ਬੁਲਾਰੇ ਇਗੋਰ ਕੋਨਾਸ਼ੇਂਕੋ ਦੇ ਹਵਾਲੇ ਤੋਂ ਕਿਹਾ ਕਿ 24 ਫਰਵਰੀ ਨੂੰ ਰੂਸ ਦੇ ਅਰਧ ਸੈਨਿਕਾਂ ਨੇ ਚੇਰਨੋਬਿਲ ਪ੍ਰਮਾਣੂ ਊਰਜਾ ਪਲਾਂਟ ਦੇ ਨੇੜੇ ਦੇ ਖੇਤਰ ਨੂੰ ਕੰਟਰੋਲ 'ਚ ਕਰ ਲਿਆ।
ਇਹ ਵੀ ਪੜ੍ਹੋ : ਚੇਨਰੋਬਿਲ ਪ੍ਰਮਾਣੂ ਪਲਾਂਟ 'ਤੇ ਰੂਸ ਦੀ ਫੌਜ ਨੇ ਕੀਤਾ ਕਬਜ਼ਾ
ਇਸ ਸਬੰਧ 'ਚ ਐੱਨ.ਪੀ.ਪੀ. ਦੀ ਸੁਰੱਖਿਆ 'ਚ ਤਾਇਨਾਤ ਯੂਕ੍ਰੇਨ ਦੀ ਇਕ ਬਟਾਲੀਅਨ ਨਾਲ ਸਮਝੌਤਾ ਹੋਇਆ ਸੀ ਤਾਂ ਕਿ ਪ੍ਰਮਾਣੂ ਰਿਏਕਟਰਾਂ ਅਤੇ ਪ੍ਰਮਾਣੂ ਪਨਾਹਗਾਰਾਂ ਦੀ ਸੁਰੱਖਿਆ ਨੂੰ ਯਕੀਨੀ ਕੀਤੀ ਜਾ ਸਕੇ। ਕੋਨਾਸ਼ੇਂਕੋ ਨੇ ਕਿਹਾ ਕਿ ਐੱਨ.ਪੀ.ਪੀ. ਦੇ ਕਰਮਚਾਰੀ ਆਮ ਰੂਪ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਸਟੇਸ਼ਨ 'ਤੇ ਰੇਡੀਏਸ਼ਨ ਦੀ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਚੇਰਨੋਬਿਲ ਪਲਾਂਟ 'ਚ 1986 'ਚ ਇਕ ਧਮਾਕਾ ਹੋਇਆ ਸੀ ਜਿਸ 'ਚ 30 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਸ ਨੂੰ ਇਤਿਹਾਸ ਦੀ ਸਭ ਤੋਂ ਭੈੜੀ ਪ੍ਰਮਾਣੂ ਤ੍ਰਾਸਦੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਪ੍ਰਤਿਭਾ ਤੇ ਮਾਧਵੀ ਨੇ ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ ’ਚ ਲਹਿਰਾਇਆ ਝੰਡਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।