ਕਾਰੋਬਾਰੀ ਫਰਾਂਸ ਦੇ PM ਨੂੰ ਚਿੱਠੀਆਂ 'ਚ ਭੇਜ ਰਹੇ ਔਰਤਾਂ ਦੇ ਅੰਡਰ-ਗਾਰਮੈਂਟਸ
Saturday, Apr 24, 2021 - 11:15 PM (IST)
ਪੈਰਿਸ - ਕੋਰੋਨਾ ਵਾਇਰਸ ਦੀ ਮਾਰ ਨਾਲ ਨਜਿੱਠ ਰਹੇ ਫਰਾਂਸ ਦੇ ਕਈ ਹਿੱਸਿਆਂ ਵਿਚ ਇਨੀਂ ਦਿਨੀਂ ਸਖਤ ਲਾਕਡਾਊਨ ਲੱਗਾ ਹੋਇਆ ਹੈ। ਸਰਕਾਰ ਦੇ ਹੁਕਮ 'ਤੇ ਨਾ ਸਿਰਫ ਲੋਕਾਂ ਦੇ ਬਾਹਰ ਨਿਕਲਣ ਅਤੇ ਭੀੜ ਵਧਾਉਣ 'ਤੇ ਰੋਕ ਲਾਈ ਗਈ ਹੈ ਬਲਕਿ ਜ਼ਰੂਰੀ ਸਮਾਨ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਫ੍ਰਾਂਸਿਸੀ ਪ੍ਰਧਾਨ ਮੰਤਰੀ ਜੀਨ ਕੈਸਟੇਕਸ ਦਾ ਦਫਤਰ ਮੇਲ ਰਾਹੀਂ ਮਿਲ ਰਹੇ ਔਰਤਾਂ ਦੇ ਅੰਡਰਵੇਅਰ ਤੋਂ ਪਰੇਸ਼ਾਨ ਹੈ।
ਇਹ ਵੀ ਪੜ੍ਹੋ - Dr. ਫਾਓਚੀ ਨੇ ਕਿਹਾ, 'ਭਾਰਤ 'ਚ ਦੂਜੀ ਲਹਿਰ ਨੇ ਇਹ ਦਿਖਾ ਦਿੱਤਾ ਕਿ ਕੋਰੋਨਾ ਤੋਂ ਕੋਈ ਸੁਰੱਖਿਅਤ ਨਹੀਂ'
ਸਟੋਰ ਦੇ ਮਾਲਕ ਭੇਜ ਰਹੇ ਅੰਡਰਵੇਅਰ
ਦਰਅਸਲ ਇਹ ਅੰਡਰਵੇਅਰ ਉਨ੍ਹਾਂ ਲਾਂਜਰੀ ਸਟੋਰ ਦੇ ਮਾਲਕ ਭੇਜ ਰਹੇ ਹਨ, ਜਿਨ੍ਹਾਂ ਦੇ ਆਓਟਲੈੱਟਸ ਨੂੰ ਮਹਾਮਾਰੀ ਕਾਰਣ ਬੰਦ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਫ੍ਰਾਂਸਿਸੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਨਾਲ ਔਰਤਾਂ ਦੇ ਅੰਡਰਵੇਅਰ ਦਿਖਾਈ ਦੇ ਰਹੇ ਹਨ। ਇਨ੍ਹਾਂ ਚਿੱਠੀਆਂ ਵਿਚ ਪੀ. ਐੱਮ. ਜੀਨ ਨੂੰ ਦੁਕਾਨਾਂ ਅਤੇ ਆਓਟਲੈੱਟਸ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ - ਜ਼ਿੰਬਾਬਵੇ 'ਚ ਫੌਜ ਦਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 4 ਮਰੇ
ਫਰਾਂਸ ਵਿਚ ਲਾਕਡਾਊਨ ਤੋਂ ਪਰੇਸ਼ਾਨ ਹਨ ਇਹ ਲੋਕ
ਫਰਾਂਸ ਦੀ ਰਾਜਧਾਨੀ ਪੈਰਿਸ ਨੂੰ ਦੁਨੀਆ ਦਾ ਫੈਸ਼ਨ ਕੈਪੀਟਲ ਮੰਨਿਆ ਜਾਂਦਾ ਹੈ। ਦੁਨੀਆ ਦੇ ਵਧੇਰੇ ਟਾਪ ਫੈਸ਼ਨ ਬ੍ਰਾਂਡ ਪੈਰਿਸ ਤੋਂ ਓਪਰੇਟ ਕਰਦੇ ਹਨ। ਅਜਿਹੇ ਵਿਚ ਲਾਕਡਾਊਨ ਲੱਗਣ ਨਾਲ ਉਨ੍ਹਾਂ ਦੇ ਵਪਾਰ 'ਤੇ ਬੁਰਾ ਅਸਰ ਪੈ ਰਿਹਾ ਹੈ। ਬ੍ਰਾਂਡੇਡ ਕੱਪੜੇ ਲਾਕਡਾਊਨ ਦੌਰਾਨ ਐਲਾਨੇ ਕੀਤੇ ਗਏ ਜ਼ਰੂਰੀ ਸਮਾਨ ਦੀ ਲਿਸਟ ਵਿਚ ਨਹੀਂ ਆਉਂਦੇ ਹਨ। ਅਜਿਹੇ ਵਿਚ ਸਰਕਾਰ ਇਨ੍ਹਾਂ ਆਊਟਲੈੱਟਸ ਨੂੰ ਖੋਲ੍ਹਣ ਦੀ ਇਜਾਜ਼ ਵੀ ਨਹੀਂ ਦੇ ਸਕਦੀ ਹੈ।
ਇਹ ਵੀ ਪੜ੍ਹੋ - ਕੌਣ ਹੈ ਇਹ ਪਾਕਿਸਤਾਨੀ ਸਮਾਜ ਸੇਵੀ, ਜਿਸ ਨੇ PM ਮੋਦੀ ਨੂੰ ਕੀਤੀ ਮਦਦ ਦੀ ਪੇਸ਼ਕਸ਼
ਚਿੱਠੀ ਨਾਲ ਅੰਡਰਵੇਅਰ ਭੇਜ ਜਤਾ ਰਹੇ ਵਿਰੋਧ
ਹਰ ਪੈਕੇਜ ਨਾਲ ਕਿਊਲੋਟੀ ਸੰਗਠ ਨੇ ਪੀ. ਐੱਮ. ਜੀਨ ਕੈਸਟੇਕਸ ਤੋਂ ਲਾਕਡਾਊਨ ਨਿਯਮਾਂ 'ਤੇ ਫਿਰ ਤੋਂ ਵਿਚਾਰ ਕਰਨ ਦਾ ਅਪੀਲ ਕੀਤੀ ਹੈ। ਜਿਸ ਵਿਚ ਲਿਖਿਆ ਹੈ ਕਿ ਇਹ ਸਚ ਹੈ ਕਿ ਸਾਨੂੰ ਸਭ ਜ਼ਰੂਰੀ ਹੈ, ਪ੍ਰਧਾਨ ਮੰਤਰੀ ਜੀ। ਛੋਟੇ ਅਤੇ ਸਥਾਨਕ ਕਾਰੋਬਾਰ ਕੀਮਤੀ ਹਨ। ਉਹ ਸਥਾਨਕ ਅਰਥ ਵਿਵਸਥਾ ਵਿਚ ਯੋਗਦਾਨ ਕਰਦੇ ਹਨ ਅਤੇ ਸਾਡੇ ਭਾਈਚਾਰਿਆਂ ਨੂੰ ਜ਼ਿੰਦਗੀ ਦਿੰਦੇ ਹਨ। ਜਿਸ ਤੋਂ ਬਾਅਦ ਸਥਾਨਕ ਲੋਕ ਵੀ ਇਨ੍ਹਾਂ ਕਾਰੋਬਾਰੀਆਂ ਦੇ ਸਮਰਥਨ ਵਿਚ ਆਏ ਹਨ।
ਇਹ ਵੀ ਪੜ੍ਹੋ - ਬੰਗਲਾਦੇਸ਼ ਦੇ ਰਸਾਇਣ ਗੋਦਾਮ 'ਚ ਲੱਗੀ ਅੱਗ, 4 ਦੀ ਮੌਤ ਤੇ 23 ਜ਼ਖਮੀ