ਇਨ੍ਹਾਂ ਦੇਸ਼ਾਂ ਦੀ ਕਮਾਨ ਹੈ ਬੀਬੀਆਂ ਦੇ ਹੱਥ 'ਚ, ਕੋਰੋਨਾ ਨਾਲ ਨਜਿੱਠਣ 'ਚ ਮਰਦਾਂ ਨੂੰ ਛੱਡਿਆ ਪਿੱਛੇ

Sunday, Jul 26, 2020 - 11:46 AM (IST)

ਇਨ੍ਹਾਂ ਦੇਸ਼ਾਂ ਦੀ ਕਮਾਨ ਹੈ ਬੀਬੀਆਂ ਦੇ ਹੱਥ 'ਚ, ਕੋਰੋਨਾ ਨਾਲ ਨਜਿੱਠਣ 'ਚ ਮਰਦਾਂ ਨੂੰ ਛੱਡਿਆ ਪਿੱਛੇ

ਨਿਊਜ਼ੀਲੈਂਡ : ਦੁਨੀਆ ਭਰ ਵਿਚ ਜਾਰੀ ਕੋਰੋਨਾ ਦੇ ਕਹਿਰ ਨਾਲ ਨਜਿੱਠਣ ਦੇ ਮਾਮਲੇ ਵਿਚ ਬੀਬੀਆਂ ਦੀ ਅਗਵਾਈ ਮਰਦਾਂ ਦੇ ਮੁਕਾਬਲੇ ਵਿਚ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ। ਨਿਊਜ਼ੀਲੈਂਡ, ਤਾਇਵਾਨ, ਜਰਮਨੀ, ਫਿਨਲੈਂਡ, ਨਾਰਵੇ ਅਤੇ ਆਇਸਲੈਂਡ ਵਿਚ ਸੱਤਾ ਦੀ ਕਮਾਨ ਬੀਬੀਆਂ ਦੇ ਹੱਥ ਵਿਚ ਹੈ ਅਤੇ ਇਹ ਸਾਰੇ ਦੇਸ਼ ਕੋਰੋਨਾ ਨਾਲ ਨਜਿੱਠਣ ਦੇ ਮਾਮਲੇ ਵਿਚ ਕਈ ਦੇਸ਼ਾਂ ਦੇ ਮੁਕਾਬਲੇ ਬਿਹਤਰ ਰਹੇ ਹਨ। ਇਨ੍ਹਾਂ ਵਿਚੋਂ ਕਈ ਦੇਸ਼ਾਂ ਵਿਚ ਹੁਣ ਸਮਾਜਕ ਦੂਰੀ ਦੇ ਨਿਯਮਾਂ ਵਿਚ ਢਿੱਲ ਦਿੱਤੀ ਗਈ ਹੈ ਅਤੇ ਕਈ ਦੇਸ਼ਾਂ ਵਿਚ ਸਕੂਲ, ਕਾਲਜ ਖੋਲ੍ਹ ਦਿੱਤੇ ਗਏ ਹਨ ਅਤੇ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਸਾਧਾਰਣ ਹੋ ਗਈ ਹੈ। ਅਜਿਹੇ ਵਿਚ ਇਨ੍ਹਾਂ ਬੀਬੀਆਂ ਵੱਲੋਂ ਸਮੇਂ 'ਤੇ ਲਏ ਗਏ ਕਠਿਨ ਫੈਸਲਿਆਂ ਦੀ ਤਾਰੀਫ਼ ਹੋ ਰਹੀ ਹੈ।

ਨਿਊਜ਼ੀਲੈਂਡ
ਪ੍ਰਧਾਨ ਮੰਤਰੀ - ਜੈਸਿੰਡਾ ਅਰਡਰਨ

  • ਕੁੱਲ ਕੇਸ - 1,556  
  • ਸਰਗਰਮ ਕੇਸ - 21  
  • ਮੌਤਾਂ - 22
  1. ਜਨਵਰੀ ਵਿਚ ਹੀ ਨੈਸ਼ਨਲ ਹੈਲਥ ਕੋ-ਆਰਡੀਨੇਸ਼ਨ ਸੈਂਟਰ ਦੀ ਸਥਾਪਨਾ
  2. ਫਰਵਰੀ ਵਿਚ ਹੀ ਵਿਦੇਸ਼ੀਆਂ ਦੇ ਨਿਊਜ਼ੀਲੈਂਡ ਆਉਣ 'ਤੇ ਪਾਬੰਦੀ
  3. ਅਧਿਕਾਰਿਕ ਤੌਰ 'ਤੇ 1 ਮਾਰਚ ਨੂੰ ਕੋਰੋਨਾ ਦੇ ਮਾਮਲੇ ਦੀ ਪੁਸ਼ਟੀ
  4. 9 ਜੂਨ ਨੂੰ ਨਿਊਜ਼ੀਲੈਂਡ ਦੇ ਪੂਰੀ ਤਰ੍ਹਾਂ ਨਾਲ ਕੋਰੋਨਾ ਮੁਕਤ ਹੋਣ ਦੀ ਘੋਸ਼ਣਾ

PunjabKesari


ਤਾਇਵਾਨ
ਰਾਸ਼ਟਰਪਤੀ - ਤਸਾਈ ਇੰਗ ਵੇਨ

  • ਕੁੱਲ ਕੇਸ - 458  
  • ਸਰਗਰਮ ਕੇਸ - 11
  • ਮੌਤਾਂ - 07
  1. 26 ਜਨਵਰੀ ਨੂੰ ਹੀ ਚੀਨ ਨਾਲ ਜਹਾਜ਼ ਸੇਵਾਵਾਂ 'ਤੇ ਪਾਬੰਦੀ
  2. ਸਕੂਲ, ਕਾਲਜ ਬੰਦ ਅਤੇ ਜਨਤਕ ਪ੍ਰੋਗਰਾਮ ਰੋਕੇ ਗਏ
  3. ਚੀਨ ਤੋਂ ਆਉਣ ਵਾਲੇ ਲੋਕਾਂ ਦੀ ਮੈਡੀਕਲ ਜਾਂਚ ਸ਼ੁਰੂ ਕੀਤੀ
  4. ਮਾਸਕ ਨਾ ਪਹਿਨਣ 'ਤੇ 15 ਹਜ਼ਾਰ ਤਾਇਵਾਨ ਡਾਲਰ ਦਾ ਜ਼ੁਰਮਾਨਾ

PunjabKesari


ਜਰਮਨੀ
ਚਾਂਸਲਰ -ਏਂਜੇਲਾ ਮਰਕੇਲ

  • ਕੁੱਲ ਕੇਸ - 2,05,367
  • ਸਰਗਰਮ ਕੇਸ - 6,777
  • ਮੌਤਾਂ - 9,190
  1. ਜਨਵਰੀ ਵਿਚ ਹੀ ਟੈਸਟਿੰਗ ਕਿੱਟ ਬਣਾਈ ਅਤੇ ਫਰਵਰੀ ਤੱਕ ਪੂਰੇ ਦੇਸ਼ ਵਿਚ ਟੈਸਟਿੰਗ ਕਿੱਟ ਦੀ ਵਿਵਸਥਾ ਕੀਤੀ
  2. ਤਾਲਾਬੰਦੀ ਦੇ ਦੌਰ ਵਿਚ ਘਰ-ਘਰ ਜਾ ਕੇ ਟੈਸਟ ਕਰਣ ਲਈ ਟੈਸਟਿੰਗ ਟੈਕਸੀਆਂ ਚਲਾਈਆਂ
  3. ਹਰ ਹਫ਼ਤੇ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਟੈਸਟਿੰਗ ਕੀਤੀ ਗਈ
  4. ਸ਼ੱਕੀ ਮਰੀਜ਼ਾਂ ਨੂੰ ਠੀਕ ਸਮੇਂ 'ਤੇ ਆਇਸੋਲੇਸ਼ਨ ਵਿਚ ਰੱਖਿਆ ਗਿਆ

PunjabKesari


ਨਾਰਵੇ
ਪ੍ਰਧਾਨ ਮੰਤਰੀ - ਏਰਨਾ ਸੋਲਬਰਗ

  • ਕੁੱਲ ਕੇਸ - 9,088  
  • ਸਰਗਰਮ ਕੇਸ - 159
  • ਮੌਤਾਂ - 255
  1. 27 ਫਰਵਰੀ ਤੋਂ ਹੀ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਕੀਤਾ ਗਿਆ
  2. 16 ਮਾਰਚ ਤੋਂ ਪੋਰਟ/ਏਅਰਪੋਰਟ ਬੰਦ ਕੀਤੇ ਗਏ
  3. 3 ਅਪ੍ਰੈਲ ਤੱਕ 1 ਲੱਖ ਟੈਸਟ ਕੀਤੇ ਗਏ
  4. ਕੋਰੋਨਾ ਦਾ ਪਤਾ ਲਗਾਉਣ ਲਈ ਨਾਗਰਿਕਾਂ ਕੋਲੋਂ ਐਪ ਡਾਊਨਲੋਡ ਕਰਵਾਇਆ ਗਿਆ
  5. ਜਨਤਕ ਪ੍ਰੋਗਰਾਮ, ਸਕੂਲ, ਕਾਲਜ ਬੰਦ ਕੀਤੇ ਗਏ

PunjabKesari

ਫਿਨਲੈਂਡ
ਪ੍ਰਧਾਨ ਮੰਤਰੀ - ਸਨਾ ਮਰੀਨ

  • ਕੁੱਲ ਕੇਸ - 7,380  
  • ਸਰਗਰਮ ਕੇਸ - 131
  • ਮੌਤਾਂ - 329
  1. 10 ਮਾਰਚ ਤੋਂ ਸਕੂਲ, ਕਾਲਜ, ਥਿਏਟਰ, ਜਨਤਕ ਲਾਇਬ੍ਰੇਰੀ, ਮਿਊਜ਼ੀਅਮ ਬੰਦ ਕੀਤੇ ਗਏ
  2. 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ
  3. 10 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ
  4. ਹਸਪਤਾਲਾਂ ਵਿਚ ਬਾਹਰੀ ਵਿਅਕਤੀਆਂ ਦਾ ਪ੍ਰਵੇਸ਼ ਬੰਦ
  5. ਵਿਦੇਸ਼ ਤੋਂ ਆਉਣ ਵਾਲੇ ਫਿਨਲੈਂਡ ਦੇ ਨਾਗਰਿਕਾਂ ਲਈ 2 ਹਫ਼ਤੇ ਦਾ ਇਕਾਂਤਵਾਸ ਜ਼ਰੂਰੀ ਕੀਤਾ ਗਿਆ

PunjabKesari


ਆਇਸਲੈਂਡ
ਪ੍ਰਧਾਨ ਮੰਤਰੀ - ਕਾਤਰਿਨ ਜੇਕਬਸਦੋਤਿਰ

  • ਕੁੱਲ ਕੇਸ - 1,843
  • ਸਰਗਰਮ ਕੇਸ - 10
  • ਮੌਤਾਂ - 10
  1. 24 ਜਨਵਰੀ ਤੋਂ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਇਕਾਂਤਵਾਸ ਦਾ ਨਿਯਮ ਲਾਗੂ ਕੀਤਾ
  2. 2  ਮਾਰਚ ਤੋਂ ਹੈਲਥ ਕੇਅਰ ਮਾਹਰਾਂ ਨੂੰ ਦੇਸ਼ ਵਿਚ ਹੀ ਰਹਿਣ ਨੂੰ ਕਿਹਾ ਗਿਆ
  3. 16 ਮਾਰਚ ਤੋਂ ਸਕੂਲ, ਕਾਲਜ ਬੰਦ, ਸਾਲਾਨਾ ਪ੍ਰੋਗਰਾਮ ਰੱਦ, ਜਨਤਕ ਪ੍ਰੋਗਰਾਮ 'ਤੇ ਪਾਬੰਦੀ
  4. 18 ਮਾਰਚ ਤੋਂ ਇੰਟਰਨੈਸ਼ਨਲ ਟਰੈਵਲ 'ਤੇ ਪਾਬੰਦੀ, ਵਿਦੇਸ਼ੀਆਂ ਦੀ ਐਂਟਰੀ 'ਤੇ ਪਾਬੰਦੀ

PunjabKesari


author

cherry

Content Editor

Related News