ਇਸ ਜਨਜਾਤੀ ਦੀਆਂ ਔਰਤਾਂ ਕਦੇ ਨਹੀਂ ਨਹਾਉਂਦੀਆਂ, ਫਿਰ ਵੀ ਮੰਨੀਆਂ ਜਾਂਦੀਆਂ ਹਨ ਖੂਬਸੂਰਤ

06/23/2017 3:22:46 PM

ਲਾਗੋਸ— ਕਲਪਨਾ ਕਰੋ ਜੇ ਤੁਹਾਨੂੰ ਪਾਣੀ ਦੀ ਬਿਲਕੁਲ ਵੀ ਵਰਤੋਂ ਨਾ ਕਰਨ ਦਿੱਤੀ ਜਾਵੇ ਤਾਂ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ। ਪਰ ਇਸ ਦੁਨੀਆ 'ਚ ਇਸ ਤਰ੍ਹਾਂ ਦੇ ਕਈ ਲੋਕ ਰਹਿੰਦੇ ਹਨ ਜੋ ਆਪਣੀ ਖਾਸੀਅਤ ਕਾਰਨ ਜਾਣੇ ਜਾਂਦੇ ਹਨ। ਇਨ੍ਹਾਂ ਲੋਕਾਂ ਦਾ ਆਪਣਾ ਸੱਭਿਆਚਾਰ ਅਤੇ ਜਿਉਣ ਦਾ ਵੱਖਰਾ ਅੰਦਾਜ਼ ਹੁੰਦਾ ਹੈ। ਇਸ ਧਰਤੀ 'ਤੇ ਕਈ ਅਜਿਹੀਆਂ ਜਨ ਜਾਤੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਆਪਣੇ ਅਨੋਖੇ ਰੀਤੀ-ਰਿਵਾਜ ਹੁੰਦੇ ਹਨ। ਅਫਰੀਕਾ ਜੋ ਬਹੁਤ ਹੀ ਗਰਮ ਦੇਸ਼ ਮੰਨਿਆ ਜਾਂਦਾ ਹੈ ਦੇ ਉੱਤਰ ਨੈਮੀਬੀਆ ਦੇ ਕੁਨੈਨ ਪ੍ਰਾਂਤ 'ਚ ਰਹਿਣ ਵਾਲੀ ਹਿਮਬਾ ਟ੍ਰਾਈਬ ਦੀਆਂ ਔਰਤਾਂ ਕਦੇ ਨਹੀਂ ਨਹਾਉਂਦੀਆਂ ਕਿਉਂਕਿ ਇਨ੍ਹਾਂ ਦੇ ਸੱਭਿਆਚਾਰ 'ਚ ਔਰਤਾਂ ਦਾ ਨਹਾਉਣਾ ਅਤੇ ਇੱਥੋਂ ਤੱਕ ਕਿ ਪਾਣੀ ਨੂੰ ਛੂਹਣਾ ਵੀ ਮਨ੍ਹਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਸਦੇ ਬਾਵਜੂਦ ਵੀ ਇਨ੍ਹਾਂ ਔਰਤਾਂ ਨੂੰ ਸਭ ਤੋਂ ਖੂਬਸੂਰਤ ਮੰਨਿਆ ਜਾਂਦਾ ਹੈ।
ਪਾਣੀ ਨਾਲ ਹੱਥ ਧੋਣਾ ਵੀ ਹੈ ਮਨ੍ਹਾ

PunjabKesari
ਕੁਨੈਨ ਪ੍ਰਾਂਤ 'ਚ ਰਹਿਣ ਵਾਲੀ ਹਿਮਬਾ ਜਨਜਾਤੀ ਦੀ ਕੁਲ ਆਬਾਦੀ ਲੱਗਭਗ 50 ਹਜ਼ਾਰ ਹੈ। ਇਨ੍ਹਾਂ ਨੂੰ ਇਨ੍ਹਾਂ ਦੇ ਰੀਤੀ-ਰਿਵਾਜ ਮੁਤਾਬਕ ਔਰਤਾਂ ਦਾ ਨਹਾਉਣਾ ਮਨ੍ਹਾ ਹੈ ਅਤੇ ਉਹ ਪਾਣੀ ਨੂੰ ਹੱਥ ਵੀ ਨਹੀਂ ਲਗਾ ਸਕਦੀਆਂ। ਹਾਲਾਂਕਿ ਇਨ੍ਹਾਂ ਔਰਤਾਂ ਦਾ ਖੁਦ ਨੂੰ ਸਾਫ ਰੱਖਣ ਦਾ ਇਕ ਖਾਸ ਤਰੀਕਾ ਹੈ। ਉਹ ਪਾਣੀ ਦੀ ਜਗ੍ਹਾ ਇਕ ਖਾਸ ਤਰ੍ਹਾਂ ਦੇ ਪੇਸਟ ਦੀ ਵਰਤੋਂ ਕਰਦੀਆਂ ਹਨ।
ਹਰਬਸ ਦੇ ਧੂੰਏ ਦੀ ਕਰਦੀਆਂ ਹਨ ਵਰਤੋਂ

PunjabKesari
ਹਿਮਬਾ ਜਨਜਾਤੀ ਦੀਆਂ ਔਰਤਾਂ ਨਹਾਉਣ ਲਈ ਅਤੇ ਖੁਦ ਨੂੰ ਸਾਫ ਰੱਖਣ ਲਈ ਪਾਣੀ ਦੀ ਜਗ੍ਹਾ ਇਕ ਖਾਸ ਜੜੀ-ਬੂਟੀ ਦੀ ਵਰਤੋਂ ਕਰਦੀਆਂ ਹਨ। ਉਹ ਇਸ ਜੜੀ-ਬੂਟੀ ਨੂੰ ਪਹਿਲਾਂ ਪਾਣੀ 'ਚ ਉਬਾਲਦੀਆਂ ਹਨ ਫਿਰ ਇਸ ਦੇ ਧੂੰਏ ਨਾਲ ਸਰੀਰ ਨੂੰ ਤਾਜ਼ਾ ਕਰਦੀਆਂ ਹਨ। ਇਸ ਧੂੰਏ ਨਾਲ ਉਨ੍ਹਾਂ ਦੇ ਸਰੀਰ 'ਚੋਂ ਬਦਬੂ ਨਹੀਂ ਆਉਂਦੀ ਬਲਕਿ ਚੰਗੀ ਗੰਧ ਆਉਂਦੀ ਹੈ।
ਜਾਨਵਰਾਂ ਦੀ ਚਰਬੀ ਨਾਲ ਬਣੇ ਲੋਸ਼ਨ ਦੀ ਕਰਦੀਆਂ ਹਨ ਵਰਤੋਂ

PunjabKesari
ਆਪਣੀ ਸਕਿਨ ਨੂੰ ਧੁੱਪ ਤੋਂ ਬਚਾਉਣ ਲਈ ਇਸ ਟ੍ਰਾਈਬ ਦੀਆਂ ਔਰਤਾਂ ਖਾਸ ਤਰ੍ਹਾਂ ਦੇ ਲੋਸ਼ਨ ਦੀ ਵਰਤੋਂ ਕਰਦੀਆਂ ਹਨ। ਇਹ ਲੋਸ਼ਨ ਜਾਨਵਰਾਂ ਦੀ ਚਰਬੀ ਅਤੇ ਕੈਮੀਕਲ ਹੇਮਾਟਾਈਟ ਦੇ ਘੋਲ ਦੇ ਮਿਸ਼ਰਣ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਖਾਸ ਤਰ੍ਹਾਂ ਦਾ ਘੋਲ ਉਨ੍ਹਾਂ ਦੀ ਸਕਿਨ ਦੀ ਸੁਰੱਖਿਆ ਕਰਦਾ ਹੈ। ਨਾਲ ਹੀ ਉਨ੍ਹਾਂ ਨੂੰ ਕੀੜੇ-ਮਕੌੜਿਆਂ ਤੋਂ ਬਚਾ ਕੇ ਰੱਖਦਾ ਹੈ। ਹੇਮਾਟਾਈਟ ਕੈਮੀਕਲ ਕਾਰਨ ਇਨ੍ਹਾਂ ਔਰਤਾਂ ਦੀ ਸਕਿਨ ਦਾ ਰੰਗ ਲਾਲ ਹੋ ਜਾਂਦਾ ਹੈ, ਜਿਸ ਕਾਰਨ ਇਨ੍ਹਾਂ ਨੂੰ 'ਰੈੱਡ ਮੈਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।


Related News