ਮਹਿਲਾ ਦੀ ਜੋਕਰ ਨੇ ਕਰਵਾਈ ਡਿਲਿਵਰੀ, ਤਸਵੀਰਾਂ ਹੋਈਆਂ ਵਾਇਰਲ

11/12/2017 4:52:42 PM

ਵਾਸ਼ਿੰਗਟਨ(ਬਿਊਰੋ)— ਅਮਰੀਕਾ ਵਿਚ ਇਕ ਔਰਤ ਦੀ ਨਾਰਮਲ ਡਿਲਿਵਰੀ ਦੌਰਾਨ ਆਪਰੇਸ਼ਨ ਥਿਏਟਰ ਵਿਚ ਇਕ ਜੋਕਰ ਆ ਪਹੁੰਚਿਆ। ਇਹ ਦੇਖ ਔਰਤ ਅਤੇ ਉਸਦੇ ਪਤੀ ਦੇ ਹੋਸ਼ ਉੱਡ ਗਏ। ਬਾਅਦ ਵਿਚ ਨਰਸ ਨੇ ਦੱਸਿਆ ਕਿ ਇਹ ਜੋਕਰ ਨਹੀਂ ਸਗੋਂ ਡਾਕਟਰ ਹਨ ਜੋ ਡਿਲਿਵਰੀ ਕਰਾਉਣਗੇ।
ਇਸ ਵਜ੍ਹਾ ਨਾਲ ਕੀਤਾ ਇਹ ਸਭ
ਔਰਤ ਦੇ ਪਤੀ ਜਸਟਿਨ ਸਲੇਪ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਡਾਕਟਰ ਨੇ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣ ਅਤੇ ਡਿਲਿਵਰੀ ਨੂੰ ਯਾਦਗਾਰ ਬਣਾਉਣ ਲਈ ਅਜਿਹਾ ਕੀਤਾ ਸੀ। ਡਾਕਟਰ ਨੇ ਬੈਟਮੈਨ ਡਾਰਕ ਨਾਈਟ ਫਿਲਮ ਦੇ ਜੋਕਰ ਕੈਰੇਕਟਰ ਨੂੰ ਕਾਪੀ ਕੀਤਾ। ਉਨ੍ਹਾਂ ਦੇ ਕਾਸਟਿਊਮ ਅਤੇ ਮੇਕਆਪ ਦੀ ਵਜ੍ਹਾ ਨਾਲ ਉਹ ਫਿਲਮ ਦੇ ਉਸੀ ਕੈਰੇਕਟਰ ਦੀ ਤਰ੍ਹਾਂ ਨਜ਼ਰ ਆ ਰਹੇ ਸਨ।
ਕਈ ਘੰਟਿਆਂ ਤੱਕ ਬਣੇ ਰਹੇ ਜੋਕਰ
ਡਾਕਟਰ ਲੋਕਸ ਨੂੰ ਬ੍ਰਿਟਨੀ ਨਾਮਕ ਔਰਤ ਦੀ ਡਿਲੀਵਰੀ ਲਈ ਬੁਲਾਇਆ ਗਿਆ ਸੀ। ਹਾਲਾਂਕਿ ਔਰਤ ਦੀ ਡਿਲਿਵਰੀ 4 ਘੰਟੇ ਲੇਟ ਹੋ ਗਈ। ਲਗਾਤਾਰ 4 ਘੰਟਿਆਂ ਤੱਕ ਡਾਕਟਰ ਲੋਕਸ ਕਾਸਟਿਊਮ ਪਹਿਣ ਕੇ ਡਿਲਿਵਰੀ ਦਾ ਇੰਤਜਾਰ ਕਰਦੇ ਰਹੇ। ਔਰਤ ਦੀ ਨਾਰਮਲ ਡਿਲੀਵਰੀ ਕਰਾਉਣ ਤੋਂ ਬਾਅਦ ਡਾਕਟਰ ਨੇ ਨਵਜੰਮੇ ਬੱਚੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ਜੋ ਬੱਚੇ ਦੇ ਪਿਤਾ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ, ਜੋ ਹੁਣ ਵਾਇਰਲ ਹੋ ਰਹੀਆਂ ਹਨ।
ਫੇਸਬੁੱਕ ਲਾਈਵ ਕਰਨਾ ਚਾਹੁੰਦੇ ਸਨ ਜਸਟਿਨ
ਜਸਟਿਨ ਨੇ ਦੱਸਿਆ ਕਿ ਡਾਕਟਰ ਲੋਕਸ ਨੂੰ ਦੇਖ ਕੇ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਦਾ ਹਾਸਾ ਨਹੀਂ ਰੁੱਕ ਰਿਹਾ ਸੀ। ਡਿਲੀਵਰੀ ਦਾ ਇਹ ਮੂਮੈਂਟ ਉਹ ਫੇਸਬੁੱਕ ਉੱਤੇ ਲਾਈਵ ਕਰਨਾ ਚਾਹੁੰਦੇ ਸਨ ਪਰ ਨਰਸ ਨੇ ਉਨ੍ਹਾਂ ਨੂੰ ਇਸ ਦੀ ਆਗਿਆ ਨਹੀਂ ਦਿੱਤੀ। ਇਸ ਲਈ ਉਨ੍ਹਾਂ ਨੇ ਸਿਰਫ ਤਸਵੀਰਾਂ ਹੀ ਕਲਿੱਕ ਕੀਤੀਆਂ।


Related News