ਵੈਟੀਕਨ: ਕੈਥੋਲਿਕ ਚਰਚ ਦੇ ਨੀਤੀਗਤ ਮਾਮਲਿਆਂ ਦੀ ਬੈਠਕ ''ਚ ਪਹਿਲੀ ਵਾਰ ਔਰਤਾਂ ਲੈ ਰਹੀਆਂ ਹਨ ਹਿੱਸਾ

10/28/2023 1:07:29 PM

ਵੈਟੀਕਨ - ਵੈਟੀਕਨ ਵਿੱਚ ਚੱਲ ਰਹੇ ਚਰਚ ਦੇ ਨੀਤੀਗਤ ਮਾਮਲਿਆਂ ਬਾਰੇ ਚਰਚਾ ਕਰਨ ਲਈ ਇੱਕ ਆਮ ਸਭਾ ਹੋ ਰਹੀ ਹੈ। ਇਸ ਵਿੱਚ ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਨੂੰ ਇਹ ਅਧਿਕਾਰ ਪੋਪ ਫਰਾਂਸਿਸ ਵੱਲੋਂ ਅਪ੍ਰੈਲ 'ਚ ਕੀਤੇ ਗਏ ਐਲਾਨ ਤੋਂ ਬਾਅਦ ਮਿਲਿਆ ਹੈ। ਉਹ ਵੋਟਿੰਗ ਵਿੱਚ ਹਿੱਸਾ ਲੈਣਗੀਆਂ। ਹੁਣ ਤੱਕ ਇਸ ਵਿੱਚ ਸਿਰਫ਼ ਮਰਦ ਹੀ ਵੋਟ ਪਾਉਂਦੇ ਸਨ ਅਤੇ ਔਰਤਾਂ ਅਬਜ਼ਰਵਰ ਵਜੋਂ ਹਿੱਸਾ ਲੈਂਦੀਆਂ ਸਨ। ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੀਆਂ ਕੁਝ ਔਰਤਾਂ ਨੇ ਕਿਹਾ ਕਿ ਉਹ ਹੋ ਰਹੀਆਂ ਚਰਚਾਵਾਂ ਵਿੱਚ ਸ਼ਾਮਲ ਹੋ ਕੇ ਖੁਸ਼ ਹਨ, ਹਾਲਾਂਕਿ ਬਦਲਾਅ ਹੌਲੀ ਰਹਿ ਸਕਦਾ ਹੈ। ਵੈਟੀਕਨ ਨੀਤੀ ਸਭਾ, ਜਿਸ ਨੂੰ ਸਿਨੋਡੈਲਿਟੀ 'ਤੇ ਧਰਮ ਸਭਾ ਕਿਹਾ ਜਾਂਦਾ ਹੈ, ਵਿਚ ਅਜੇ ਵੀ ਜ਼ਿਆਦਾਤਰ ਪੁਰਸ਼ ਹਨ। 

ਇਹ ਵੀ ਪੜ੍ਹੋ: UN 'ਚ ਇਜ਼ਰਾਈਲ-ਹਮਾਸ ਜੰਗ ਸਬੰਧੀ ਮਤੇ 'ਤੇ ਵੋਟਿੰਗ, ਭਾਰਤ ਨੇ ਬਣਾਈ ਦੂਰੀ

ਔਰਤਾਂ ਨੂੰ ਸ਼ਾਮਲ ਕਰਨ ਦੀ ਵਕਾਲਤ ਕਰਨ ਵਾਲੀ ਹੈਲੇਨਾ ਜੇਪਸਨ-ਸੁਹਲਰ ਵੈਟੀਕਨ ਦੀ ਬੈਠਕ ਵਿੱਚ ਸ਼ਾਮਲ ਹੋਈ। ਉਨ੍ਹਾਂ ਨੇ ਕਿਹਾ ਕਿ 2000 ਸਾਲਾਂ ਤੱਕ ਪੁਰਸ਼ਾਂ ਦੇ ਦਬਦਬੇ ਵਾਲੀ ਸੰਸਥਾ ਉਨ੍ਹਾਂ ਵਰਗੀਆਂ ਔਰਤਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਹੁਣ ਦੁਨੀਆ ਭਰ ਦੇ ਲਗਭਗ 300 ਬਿਸ਼ਪਾਂ ਦੀ ਸਭਾ ਵਿਚ ਪਹਿਲੀ ਵਾਲ 70 ਆਮ ਲੋਕ ਵੀ ਸ਼ਾਮਲ ਹੋਏ, ਜਿਨ੍ਹਾਂ ਔਰਤਾਂ ਵੀ ਹਨ। ਦਰਅਸਲ, ਇਸ ਸਭਾ ਨੂੰ ਪੋਪ ਫਰਾਂਸਿਸ ਨੇ ਰੋਮਨ ਕੈਥੋਲਿਕ ਚਰਚ ਦੇ ਭਵਿੱਖ ਬਾਰੇ ਚਰਚਾ ਕਰਨ ਲਈ ਬੁਲਾਇਆ ਹੈ। ਇਹ ਬੈਠਕ 29 ਅਕਤੂਬਰ ਤੱਕ ਜਾਰੀ ਰਹੇਗੀ। 

ਇਹ ਵੀ ਪੜ੍ਹੋ: ਸਿੰਗਾਪੁਰ 'ਚ ਵਿਦਿਆਰਥਣ ਨਾਲ ਰੇਪ ਕਰਨ ਵਾਲੇ ਭਾਰਤੀ ਨੂੰ 16 ਸਾਲ ਦੀ ਜੇਲ੍ਹ, ਨਾਲ ਸੁਣਾਈ ਇਹ ਸਜ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News