ਕੁਵੈਤ ’ਚ ਭਾਰੀ ਵਿਰੋਧ ਦਰਮਿਆਨ ਔਰਤਾਂ ਦੀ ਫ਼ੌਜ ’ਚ ਭਰਤੀ ਸ਼ੁਰੂ

Wednesday, Jan 05, 2022 - 10:33 AM (IST)

ਕੁਵੈਤ ’ਚ ਭਾਰੀ ਵਿਰੋਧ ਦਰਮਿਆਨ ਔਰਤਾਂ ਦੀ ਫ਼ੌਜ ’ਚ ਭਰਤੀ ਸ਼ੁਰੂ

ਕੁਵੈਤ ਸਿਟੀ (ਇੰਟ.)- ਕੁਵੈਤ ਸਰਕਾਰ ਨੇ ਫ਼ੌਜ ’ਚ ਔਰਤਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬੀਤੇ ਸਾਲ 12 ਅਕਤੂਬਰ ਨੂੰ ਸਰਕਾਰ ਨੇ ਫ਼ੈਸਲਾ ਕੀਤਾ ਸੀ ਕਿ ਦੇਸ਼ ਦੀਆਂ ਤਿੰਨਾਂ ਫ਼ੌਜਾਂ ’ਚ ਔਰਤਾਂ ਨੂੰ ਕਮੀਸ਼ਨ ਦਿੱਤਾ ਜਾਵੇਗਾ। ਹਾਲਾਂਕਿ ਸਰਕਾਰ ਨੇ ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਹੈ ਕਿ ਇਹ ਨਾਨ ਕਾਂਬੈਟ ਐਡਮਿਸ਼ਨ ਹੋਵੇਗੀ ਜਾਂ ਜੰਗ ਦੇ ਮੋਰਚੇ ’ਤੇ ਵੀ ਔਰਤਾਂ ਨੂੰ ਨਿਯੁਕਤੀ ਮਿਲੇਗੀ।

‘ਅਲ ਮਾਨਿਟਰ’ ਦੀ ਇਕ ਰਿਪੋਰਟ ਮੁਤਾਬਕ ਹੁਣ ਤੱਕ 13,000 ਔਰਤਾਂ ਨੇ ਫੌਜ ’ਚ ਭਰਤੀ ਲਈ ਅਪਲਾਈ ਕੀਤਾ ਹੈ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਡਿਪਲੋਮਾ ਜਾਂ ਗ੍ਰੈਜੂਏਸ਼ਨ ਇਸ ਦੇ ਲਈ ਯੋਗਤਾ ਰੱਖੀ ਗਈ ਹੈ। 18 ਤੋਂ 26 ਸਾਲ ਦੀਆਂ ਔਰਤਾਂ ਅਪਲਾਈ ਕਰ ਸਕਦੀਆਂ ਹਨ। ਖਾਸ ਗੱਲ ਇਹ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਦਾ ਕੁਝ ਲੋਕ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੁਵੈਤ ਦੇ ਇਸਲਾਮਿਕ ਕਲਚਰ ਦੇ ਖ਼ਿਲਾਫ਼ ਹੈ।

ਪੜ੍ਹੋ ਇਹ ਅਹਿਮ ਖਬਰ -ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਮਹਿਲਾ ਫ਼ੌਜੀ ਨੇ ਦੱਖਣੀ ਧਰੁਵ ਦੀ ਯਾਤਰਾ ਕਰ ਰਚਿਆ ਇਤਿਹਾਸ

ਇਹ ਕਦਮ ਸਊਦੀ ਅਰਬ ਦੇ ਠੀਕ ਉਸ ਤਰ੍ਹਾਂ ਦੇ ਹੀ ਫ਼ੈਸਲੇ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਦੇ ਤਹਿਤ ਫ਼ੌਜ ’ਚ ਇਕ ਪੋਰਟਲ ਦੇ ਜਰਿਏ ਔਰਤ ਅਤੇ ਪੁਰਸ਼ ਦੋਵਾਂ ਨੂੰ ਰਜਿਸਟਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਸਊਦੀ ਅਰਬ ਦੀ ਮਿਲਟਰੀ ’ਚ ਔਰਤਾਂ ਲਈ ਸੋਲਜ਼ਰ ਤੋਂ ਲੈ ਕੇ ਸਾਰਜੈਂਟ ਤੱਕ ਦੇ ਰੈਂਕ ਦੇਣ ਦੀ ਮਨਜ਼ੂਰੀ ਮਿਲੀ ਹੋਈ ਹੈ। ਰਿਪੋਰਟ ਮੁਤਾਬਕ ਸਊਦੀ ਅਰਬ ’ਚ ਰਾਇਲ ਸਊਦੀ ਅਰਬ ਡਿਫੈਂਸ, ਰਾਇਲ ਸਊਦੀ ਨੇਵੀ, ਆਰਮਡ ਫੋਰਸਿਜ਼ ਦੀਆਂ ਮੈਡੀਕਲ ਸੇਵਾਵਾਂ ਅਤੇ ਸਟ੍ਰੈਟੇਜਿਕ ਮਿਜ਼ਾਈਲ ਫੋਰਸਿਜ਼ ’ਚ ਔਰਤਾਂ ਨੂੰ ਸ਼ਾਮਲ ਕਰਨ ਲਈ ਕਦਮ ਚੁੱਕੇ ਗਏ ਹਨ। ਇਸ ਤੋਂ ਪਹਿਲਾਂ ਕੁਵੈਤ ’ਚ ਸਾਲ 2005 ’ਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਮਿਲਿਆ ਸੀ।


author

Vandana

Content Editor

Related News