ਭਾਰਤ ਲਈ ਵੀਜ਼ਾ ਨਿਯਮਾਂ ’ਚ ਢਿੱਲ ਨਹੀਂ ਦੇਵੇਗਾ ਬ੍ਰਿਟੇਨ

Thursday, Oct 09, 2025 - 05:56 AM (IST)

ਭਾਰਤ ਲਈ ਵੀਜ਼ਾ ਨਿਯਮਾਂ ’ਚ ਢਿੱਲ ਨਹੀਂ ਦੇਵੇਗਾ ਬ੍ਰਿਟੇਨ

ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ 2 ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚ ਚੁੱਕੇ ਹਨ। ਭਾਰਤ ਰਵਾਨਾ ਹੋਣ ਤੋਂ ਪਹਿਲਾਂ ਕੀਰ ਸਟਾਰਮਰ ਨੇ ਕਿਹਾ ਕਿ ਬ੍ਰਿਟੇਨ ਭਾਰਤ ਲਈ ਵੀਜ਼ਾ ਨਿਯਮਾਂ ’ਚ ਢਿੱਲ ਨਹੀਂ ਦੇਵੇਗਾ। ਸਟਾਰਮਰ ਨੇ ਅੱਗੇ ਕਿਹਾ ਕਿ ਭਾਰਤੀ ਪ੍ਰੋਫੈਸ਼ਨਲਜ਼ ਜਾਂ ਸਟੂਡੈਂਟਸ ਲਈ ਵੀਜ਼ਾ ਰੂਟ ਖੋਲ੍ਹਣ ਦੀ ਕੋਈ ਯੋਜਨਾ ਨਹੀਂ ਹੈ।

ਸਟਾਰਮਰ ਨੇ ਕਿਹਾ ਭਾਰਤ ਦੌਰਾ ਵੀਜ਼ਾ ਏਜੰਡੇ ’ਚ ਸ਼ਾਮਲ ਨਹੀਂ ਹੈ। ਇਹ ਸਿਰਫ਼ ਬਿਜ਼ਨੈੱਸ, ਨਿਵੇਸ਼, ਨੌਕਰੀਆਂ ਅਤੇ ਖੁਸ਼ਹਾਲੀ ਨੂੰ ਯੂਨਾਈਟਿਡ ਕਿੰਗਡਮ ’ਚ ਲਿਆਉਣ ਦਾ ਮਾਮਲਾ ਹੈ। ਸਟਾਰਮਰ ਨੇ ਕਿਹਾ ਕਿ ਵੀਜ਼ਾ ਵਪਾਰ ਸਮਝੌਤੇ ’ਚ ਕੋਈ ਭੂਮਿਕਾ ਨਹੀਂ ਨਿਭਾਉਂਦੇ, ਭਾਰਤ ਨਾਲ ਵੀਜ਼ਾ ਸਟੇਟਸ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਯੂ.ਕੇ. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐੱਚ-1ਬੀ ਵੀਜ਼ਾ ਨਿਯਮਾਂ ’ਚ ਬਦਲਾਅ ਤੋਂ ਬਾਅਦ ਤਕਨਾਲੋਜੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਬਾਰੇ ਵਿਚਾਰ ਕਰ ਸਕਦਾ ਹੈ। ਇਸ ’ਤੇ ਸਟਾਰਮਰ ਨੇ ਕਿਹਾ ਕਿ ਅਸੀਂ ਪ੍ਰੋਫੈਸ਼ਨਲਜ਼ ਨੂੰ ਦੁਨੀਆ ਭਰ ਤੋਂ ਲਿਆਉਣਾ ਚਾਹੁੰਦੇ ਹਾਂ ਤਾਂ  ਕਿ  ਯੂ.ਕੇ. ਦੀ ਅਰਥਵਿਵਸਥਾ ਵਧ ਸਕੇ।


author

Inder Prajapati

Content Editor

Related News