ਅਜੀਬ ਸ਼ੌਂਕ, ਦੋ ਤਰ੍ਹਾਂ ਦੇ ਡਰਿੰਕ ਪੀਣ ਲਈ ਮਹਿਲਾ ਨੇ ਜੀਭ ਦੇ ਕਰਾਏ 2 ਹਿੱਸੇ (ਵੀਡੀਓ)

Wednesday, May 18, 2022 - 11:16 AM (IST)

ਅਜੀਬ ਸ਼ੌਂਕ, ਦੋ ਤਰ੍ਹਾਂ ਦੇ ਡਰਿੰਕ ਪੀਣ ਲਈ ਮਹਿਲਾ ਨੇ ਜੀਭ ਦੇ ਕਰਾਏ 2 ਹਿੱਸੇ (ਵੀਡੀਓ)

ਕੈਲੀਫੋਰਨੀਆ : ਦੁਨੀਆ ਵਿਚ ਕਈ ਲੋਕ ਅਜਿਹੇ ਹਨ ਜੋ ਆਪਣਾ ਸ਼ੌਂਕ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਅਜਿਹਾ ਹੀ ਇਕ ਨਵਾਂ ਮਾਮਲਾ ਅਮਰੀਕਾ ਵਿਚ ਸਾਹਮਣੇ ਆਇਆ ਹੈ, ਜਿੱਥੇ ਸਰੀਰ ਵਿਚ ਤਬਦੀਲੀ ਕਰਾਉਣ ਦੀ ਸ਼ੌਕੀਨ ਮਹਿਲਾ ਨੇ ਆਪਣੀ ਜੀਭ ਦੇ 2 ਹਿੱਸੇ ਕਰਵਾ ਲਏ। ਅਜਿਹਾ ਕਰਕੇ ਹੁਣ ਉਹ ਇਕ ਵਾਰ ਵਿਚ 2 ਵੱਖ-ਵੱਖ ਚੀਜ਼ਾਂ ਦਾ ਸਵਾਦ ਲੈ ਰਹੀ ਹੈ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਬੱਚੇ ਨਾਲ ਸਕੂਲ 'ਚ ਬਦਸਲੂਕੀ, ਗੋਰੇ ਵਿਦਿਆਰਥੀ ਨੇ ਮਰੋੜੀ ਧੌਣ (ਵੀਡੀਓ)

ਕੈਲੀਫੋਰਨੀਆ ਦੀ ਰਹਿਣ ਵਾਲੀ ਬ੍ਰਾਇਨਾ ਮੈਰੀ ਸ਼ਿਹਾਦੇਹ ਇਕ ਡ੍ਰੈਡਲਾਕ ਕਲਾਕਾਰ ਹੈ, ਜਿਸ ਨੂੰ ਸਰੀਰ ਵਿਚ ਬਦਲਾਅ ਦਾ ਸ਼ੌਂਕ ਹੈ। ਉਸ ਨੇ ਆਪਰੇਸ਼ਨ ਜ਼ਰੀਏ ਆਪਣੀ ਜੀਭ ਦੇ 2 ਹਿੱਸੇ ਕਰਵਾਏ ਹਨ। ਆਪਣੀ ਇਸ ਕੋਸ਼ਿਸ਼ ਕਾਰਨ ਉਹ ਹੁਣ ਇਕ ਹੀ ਸਮੇਂ ਵਿਚ 2 ਵੱਖ-ਵੱਖ ਚੀਜ਼ਾਂ ਦਾ ਸਵਾਦ ਲੈ ਸਕਦੀ ਹੈ। ਬ੍ਰਾਇਨਾ ਇਸ ਸ਼ੌਂਕ ਕਾਰਨ ਕਾਫ਼ੀ ਪ੍ਰਸਿੱਧ ਹੋ ਚੁੱਕੀ ਹੈ। ਬ੍ਰਾਇਨਾ ਨੇ ਇਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਦੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਇਕ ਹੀ ਸਮੇਂ 'ਤੇ ਸਾਫ਼ਟ ਡਰਿੰਕ ਅਤੇ ਪਾਣੀ ਪੀਣ ਦੀ ਕੋਸ਼ਿਸ਼ ਕਰ ਰਹੀ ਹੈ। ਵੀਡੀਓ ਦੀ ਕੈਪਸ਼ਨ 'ਚ ਲਿਖਿਆ, 'ਤੁਸੀਂ ਪਹਿਲਾਂ ਕਿਹੜੇ ਦੋ ਫਲੇਵਰ ਟਰਾਈ ਕਰੋਗੇ?'

ਇਹ ਵੀ ਪੜ੍ਹੋ: 100 ਪੀੜ੍ਹੀਆਂ ਪਹਿਲਾਂ ਇਨਸਾਨ ਕੋਲ ਸੀ ਜ਼ਿਆਦਾ ਵੱਡਾ ਦਿਮਾਗ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News