ਮਹਿਲਾ ਨੇ ਜਤਾਈ ਅਜੀਬੋ-ਗ਼ਰੀਬ ਇੱਛਾ, ਮੇਰੇ ਅੰਤਿਮ ਸੰਸਕਾਰ 'ਤੇ ਕਾਲੇ ਕੱਪੜੇ ਨਾ ਪਾਇਓ ਤੇ ਦੋ ਪੈੱਗ ਲਗਾ ਕੇ ਆਇਓ

04/20/2022 11:03:50 AM

ਲੰਡਨ- ਦੁਨੀਆ ਵਿਚ ਬਹੁਤ ਹੀ ਘੱਟ ਲੋਕ ਹੋਣਗੇ ਜੋ ਆਪਣੇ ਅੰਤਿਮ ਸੰਸਕਾਰ ਨੂੰ ਲੈ ਕੇ ਪਲਾਨਿੰਗ ਕਰਦੇ ਹੋਣਗੇ, ਪਰ ਲੰਡਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮਹਿਲਾ ਨੇ ਆਪਣੇ ਅੰਤਿਮ ਸੰਸਕਾਰ ਨੂੰ ਲੈ ਕੇ ਕੁੱਝ ਨਿਯਮ ਬਣਾਏ ਹਨ। 'ਮਿਰਰ' ਦੀ ਰਿਪੋਰਟ ਮੁਤਾਬਕ ਮਹਿਲਾ ਨੇ @iamjist ਨਾਮ ਦੇ ਟਿਕਟਾਕ ਅਕਾਊਂਟ 'ਤੇ ਇਕ ਵੀਡੀਓ ਜ਼ਰੀਏ ਇਹ ਨਿਯਮ ਲੋਕਾਂ ਦੇ ਸਾਹਮਣੇ ਰੱਖੇ ਹਨ, ਜਿਸ ਵਿਚ ਉਸ ਨੇ ਲੋਕਾਂ ਦੇ ਰੋਣ ਦੀ ਹੱਦ ਵੀ ਤੈਅ ਕੀਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਮਹਿਲਾ ਵੱਲੋਂ ਬਣਾਏ ਗਏ ਨਿਯਮਾਂ ਬਾਰੇ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

ਇਹ ਵੀ ਪੜ੍ਹੋ: ਕੋਵਿਡ-19: ਸ਼ੰਘਾਈ 'ਚ 4 ਲੱਖ ਲੋਕਾਂ ਨੂੰ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਦੀ ਮਿਲੀ ਇਜਾਜ਼ਤ

PunjabKesari

  • ਪਹਿਲਾ ਨਿਯਮ- ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਮਹਿਲਾ ਦੇ ਨਾਲ ਆਪਣੀ ਨਵੀਂ ਜਾਂ ਫਿਰ ਕੋਈ ਪੁਰਾਣੀ ਫੋਟੋ ਦਿਖਾਉਣੀ ਹੋਵੇਗੀ।
  • ਦੂਜਾ ਨਿਯਮ- ਅੰਤਿਮ ਸੰਸਕਾਰ ਦੇ ਸਮੇਂ ਉਸ ਦੇ ਤਾਬੂਤ ਵਿਚ ਫਾਊਂਡੇਸ਼ਨ, ਲਿਪਗਲਾਸ, ਮਸਕਾਰਾ ਅਤੇ ਮੇਕਅਪ ਦਾ ਸਾਮਾਨ ਰੱਖਣਾ ਹੋਵੇਗਾ।
  • ਤੀਜਾ ਨਿਯਮ- ਮਹਿਲਾ ਦੇ ਤਾਬੂਤ ਕੋਲ ਜ਼ਿਆਦਾ ਲੋਕ ਮੰਡਰਾਉਣਗੇ ਨਹੀਂ।
  • ਚੌਥਾ ਨਿਯਮ- ਹਰ ਕਿਸੇ ਨੂੰ ਚਿਊਇੰਗਮ ਲਿਆਉਣੀ ਹੋਵੇਗੀ। ਮਹਿਲਾ ਨੇ ਕਿਹਾ ਹੈ ਕਿ- ਉਹ ਉਸ ਸਮੇਂ ਸੁੰਘ ਨਹੀਂ ਸਕਦੀ ਪਰ ਸਾਹ ਲੈਂਦੇ ਹੋਏ ਤੁਹਾਨੂੰ ਮੇਰਾ ਆਦਰ ਕਰਨਾ ਹੋਵੇਗਾ।
  • ਪੰਜਵਾਂ ਨਿਯਮ- ਅੰਤਿਮ ਸੰਸਕਾਰ ਦੇ ਸਮੇਂ ਹਰ ਕਿਸੇ ਨੂੰ 5 ਮਿੰਟ ਦੇ ਅੰਦਰ ਸਪੀਚ ਖ਼ਤਮ ਕਰਨੀ ਹੋਵੇਗੀ।
  • ਛੇਵਾਂ ਨਿਯਮ- ਕੋਈ ਵੀ ਅੰਤਿਮ ਸੰਸਕਾਰ 'ਤੇ ਕਾਲੇ ਕੱਪੜਿਆਂ ਵਿਚ ਨਾ ਆਏ, ਹਰ ਕੋਈ ਰੰਗ-ਬਿਰੰਗੇ ਕੱਪੜੇ ਪਾ ਕੇ ਆਏ।
  • ਸੱਤਵਾਂ ਨਿਯਮ- ਕੇਵਲ ਸੋਲ ਫੂਡ ਹੀ ਪਰੋਸਿਆ ਜਾਵੇਗਾ, ਹੱਥਾਂ ਨਾਲ ਖਾਧਾ ਜਾਣ ਵਾਲਾ ਭੋਜਨ ਨਹੀਂ ਦਿੱਤਾ ਜਾਵੇਗਾ। ਮਹਿਲਾ ਮੁਤਾਬਕ, 'ਮੈਂ ਚਿਕਨ, ਮੈਕਰੋਨੀ ਅਤੇ ਹੋਰ ਚੀਜ਼ਾਂ ਬਾਰੇ ਗੱਲ ਕਰ ਰਹੀ ਹਾਂ ਅਤੇ ਹਾਂ ਮੇਰੇ ਤਾਬੂਤ 'ਚ ਇਕ ਪਲੇਟ ਵੀ ਰੱਖੀ ਜਾਵੇ।' ਸੋਲ ਫੂਡ ਅਫਰੀਕੀ ਅਮਰੀਕੀ ਲੋਕਾਂ ਦਾ ਰਵਾਇਤੀ ਭੋਜਨ ਹੈ।
  • ਅੱਠਵਾਂ ਨਿਯਮ- ਹਰ ਕਿਸੇ ਨੂੰ ਉਸ ਦੇ ਅੰਤਿਮ ਸੰਸਕਾਰ 'ਤੇ ਦੋ ਪੈੱਗ ਸ਼ਰਾਬ ਪੀਣੀ ਹੋਵੇਗੀ। ਜੇਕਰ ਕੋਈ ਇਸ ਤੋਂ ਘੱਟ ਪੀਂਦਾ ਹੈ ਤਾਂ ਉਸ ਨੂੰ ਘਰ ਚਲੇ ਜਾਣਾ ਚਾਹੀਦਾ ਹੈ।
  • ਨੌਵਾਂ ਨਿਯਮ- ਕਿਸੇ ਨੂੰ ਵੀ ਮਹਿਲਾ ਦੇ ਅੰਤਿਮ ਸੰਸਕਾਰ 'ਤੇ 20 ਮਿੰਟ ਤੋਂ ਵੱਧ ਰੋਣ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ: ਕੰਗਾਲ ਪਾਕਿ ਸਿਰ ਚੜ੍ਹਿਆ 42,000 ਅਰਬ ਰੁਪਏ ਤੋਂ ਜ਼ਿਆਦਾ ਕਰਜ਼, ਮੁੜ 1 ਅਰਬ ਦਾ ਕਰਜ਼ਾ ਲੈਣ ਦੀ ਤਿਆਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News