ਕੰਮ ਤੋਂ ਛੁੱਟੀ ਲੈਣ ਲਈ ਮਹਿਲਾ ਨੇ ਬੌਸ ਨੂੰ ਭੇਜੀ ਪੰਚਰ ਟਾਇਰ ਦੀ ਫੋਟੋ, ਲੋਕਾਂ ਉਡਾਇਆ ਮਜ਼ਾਕ

01/11/2020 4:12:39 PM

ਨਿਊਯਾਰਕ- ਅਕਸਰ ਦਫਤਰ ਵਿਚ ਚੰਗੇ ਤੋਂ ਚੰਗੇ ਕਰਮਚਾਰੀ ਨੂੰ ਵੀ ਅਜਿਹਾ ਲੱਗਦਾ ਹੈ ਕਿ ਕਿਸੇ ਦਿਨ ਛੁੱਟੀ ਲੈ ਕੇ ਘਰ ਵਿਚ ਆਰਾਮ ਕੀਤਾ ਜਾਵੇ ਜਾਂ ਪਰਿਵਾਰ ਦੇ ਨਾਲ ਸਮੇਂ ਬਿਤਾਇਆ ਜਾਵੇ। ਹਾਲਾਂਕਿ ਇਸ ਦੇ ਲਈ ਕੀਤੀ ਗਈ ਕੋਸ਼ਿਸ਼ ਕਈ ਵਾਰ ਸਫਲ ਹੁੰਦੀ ਹੈ ਤੇ ਕਈ ਵਾਰ ਅਜਿਹਾ ਕਰਨ 'ਤੇ ਮਜ਼ਾਕ ਦੇ ਪਾਤਰ ਬਣਨਾ ਪੈਂਦਾ ਹੈ।

ਅਜਿਹਾ ਹੀ ਕੁਝ ਇਕ ਮਹਿਲਾ ਦੇ ਨਾਲ ਹੋਇਆ, ਜਿਸ ਨੇ ਛੁੱਟੀ ਦੇ ਲਈ ਆਪਣੇ ਬੌਸ ਨੂੰ ਆਪਣੀ ਕਾਰ ਦੇ ਪੰਚਰ ਟਾਇਰ ਦੀ ਤਸਵੀਰ ਭੇਜੀ ਤੇ ਇਸ ਤੋਂ ਬਾਅਦ ਉਹ ਟਵਿੱਟਰ 'ਤੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ। ਇਸ ਤੋਂ ਬਾਅਦ ਹੁਣ ਔਰਤ ਵਲੋਂ ਬਣਾਏ ਗਏ ਬਹਾਨੇ ਦੇ ਲਈ ਯੂਜ਼ ਕੀਤੀ ਗਈ ਫੋਟੋ ਨੂੰ ਲੈ ਕੇ ਖੂਬ ਮਜ਼ਾਕ ਬਣ ਰਿਹਾ ਹੈ। ਅਸਲ ਵਿਚ ਉਸ ਨੇ ਜੋ ਫੋਟੋ ਭੇਜੀ ਸੀ ਉਹ ਇੰਟਰਨੈੱਟ ਤੋਂ ਸਰਚ ਕੀਤੀ ਗਈ ਸੀ। ਇਸ ਤਸਵੀਰ ਵਿਚ ਟਾਇਰ ਵਿਚ ਧਸੀ ਕਿੱਲ ਦੇਖ ਕੇ ਕੋਈ ਵੀ ਕਹਿ ਸਕਦਾ ਹੈ ਕਿ ਇਸ ਨੂੰ ਐਡਿਟ ਕੀਤਾ ਗਿਆ ਹੈ। ਮਹਿਲਾ ਵਲੋਂ ਭੇਜੀ ਤਸਵੀਰ ਉਸ ਦੀ ਹੀ ਸਾਥੀ ਨੇ ਟਵਿੱਟਰ 'ਤੇ ਸ਼ੇਅਰ ਕਰ ਦਿੱਤੀ।

ਉਸ ਨੇ ਲਿਖਿਆ ਕਿ ਮੇਰੀ ਸਹਿਕਰਮਚਾਰੀ ਨੇ ਇਹ ਤਸਵੀਰ ਭੇਜ ਕੇ ਕਿਹਾ ਕਿ ਇਸ ਕਿੱਲ ਦੇ ਕਾਰਨ ਉਸ ਦੀ ਗੱਡੀ ਦਾ ਟਾਇਰ ਪੰਚਰ ਹੋ ਗਿਆ ਹੈ ਤੇ ਉਹ ਦਫਤਰ ਨਹੀਂ ਆ ਸਕਦੀ। ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਤਸਵੀਰ ਨੂੰ ਦੇਖੋ ਜੋ ਉਸ ਨੇ ਬੌਸ ਨੂੰ ਭੇਜੀ ਹੈ। ਜਿਵੇਂ ਹੀ ਇਹ ਤਸਵੀਰ ਸਾਹਮਣੇ ਆਈ ਲੋਕਾਂ ਨੇ ਇਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

ਇਕ ਯੂਜ਼ਰ ਨੇ ਟਵਿੱਟਰ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਸ ਨਾਲ ਛੁੱਟੀ ਆਸਾਨੀ ਨਾਲ ਮਿਲ ਜਾਵੇਗੀ। 


Baljit Singh

Content Editor

Related News