16 ਦਿਨਾਂ ਬਾਅਦ ਕੋਮਾ ''ਚੋਂ ਬਾਹਰ ਆਇਆ ਮਾਸੂਮ, ਫਿਰ ਮਾਂ ਦੇ ਗਲੇ ਲੱਗ ਫੁੱਟ-ਫੁੱਟ ਰੋਇਆ (ਵੀਡੀਓ ਵਾਇਰਲ)

Tuesday, Jun 27, 2023 - 01:46 PM (IST)

16 ਦਿਨਾਂ ਬਾਅਦ ਕੋਮਾ ''ਚੋਂ ਬਾਹਰ ਆਇਆ ਮਾਸੂਮ, ਫਿਰ ਮਾਂ ਦੇ ਗਲੇ ਲੱਗ ਫੁੱਟ-ਫੁੱਟ ਰੋਇਆ (ਵੀਡੀਓ ਵਾਇਰਲ)

ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਮਾਂ-ਪੁੱਤ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬ੍ਰਾਜ਼ੀਲ ਦੀ ਇਸ ਵੀਡੀਓ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਦਰਅਸਲ ਇੱਕ ਮਾਂ Tayane Gandra ਆਪਣੇ ਪੁੱਤਰ ਨੂੰ ਮਿਲਣ ਹਸਪਤਾਲ ਆਉਂਦੀ ਹੈ। ਅਸਲ ਵਿਚ ਮਾਂ ਨੂੰ ਪਤਾ ਲੱਗਾ ਸੀ ਕਿ ਉਸ ਦਾ ਪੁੱਤਰ 16 ਦਿਨ ਕੋਮਾ ਵਿੱਚ ਰਹਿਣ ਤੋਂ ਬਾਅਦ ਜਾਗ ਗਿਆ ਹੈ। ਉਹ ਆਪਣੇ ਪੁੱਤਰ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦੀ ਹੈ। ਬੱਚੇ ਦਾ ਨਾਂ ਗੁਈ ਹੈ। ਉਹ ਜਨਮ ਤੋਂ ਹੀ ਡਾਈਸਟ੍ਰੋਫਿਕ ਐਪੀਡਰਮੋਲਾਈਸਿਸ ਬੁਲੋਸਾ ਨਾਮਕ ਇੱਕ ਦੁਰਲੱਭ ਚਮੜੀ ਦੀ ਬਿਮਾਰੀ ਤੋਂ ਪੀੜਤ ਹੈ।

PunjabKesari

ਬਿਮਾਰੀ ਕਾਰਨ ਇਹ ਛੋਟਾ ਬੱਚਾ 16 ਦਿਨਾਂ ਤੱਕ ਕੋਮਾ ਵਿੱਚ ਰਿਹਾ। ਫਿਰ ਜਿਵੇਂ ਹੀ ਉਸ ਨੂੰ ਹੋਸ਼ ਆਇਆ, ਸਭ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਸੀ। ਜਦੋਂ ਦੋਵਾਂ ਨੇ ਇੱਕ ਦੂਜੇ ਨੂੰ ਦੇਖਿਆ ਤਾਂ ਉਹ ਜੱਫੀ ਪਾ ਕੇ ਰੋਣ ਲੱਗ ਪਏ। ਇਸ ਮਾਂ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਪੁੱਤਰ ਨੇ ਅੱਖਾਂ ਖੋਲ੍ਹੀਆਂ ਹਨ ਤਾਂ ਉਹ ਦੌੜ ਕੇ ਹਸਪਤਾਲ ਪਹੁੰਚੀ। ਮਾਂ ਨੂੰ ਦੇਖ ਕੇ ਬੱਚਾ ਵੀ ਭਾਵੁਕ ਹੋ ਗਿਆ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ ਕਿ 'ਬੱਚਾ ਜਨਮ ਤੋਂ ਹੀ ਡਿਸਟ੍ਰੋਫਿਕ ਐਪੀਡਰਮੋਲਾਈਸਿਸ ਬੁਲੋਸਾ ਨਾਂ ਦੀ ਚਮੜੀ ਦੀ ਦੁਰਲੱਭ ਬੀਮਾਰੀ ਤੋਂ ਪੀੜਤ ਹੈ। ਇਹ ਸਥਿਤੀ ਕਿਸਮ VII ਕੋਲੇਜਨ ਦੀ ਘਾਟ ਕਾਰਨ ਹੁੰਦੀ ਹੈ। ਇਹ ਇੱਕ ਪ੍ਰੋਟੀਨ ਹੈ, ਜੋ ਚਮੜੀ ਨੂੰ ਐਪੀਡਰਿਮਸ ਨਾਲ ਜੋੜਦਾ ਹੈ, ਜਿਸਨੂੰ ਬਾਈਡਿੰਗ ਪ੍ਰੋਟੀਨ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਗੁਈ ਅਤੇ ਉਸਦੇ ਮਾਪਿਆਂ ਨੂੰ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ। ਉਹਨਾਂ ਨੂੰ ਧਿਆਨ ਦੇਣਾ ਪੈਂਦਾ ਹੈ ਕਿ Gui ਨੂੰ ਸੱਟ ਨਾ ਲੱਗੇ ਜਾਂ ਝਰੀਟ ਨਾ ਲੱਗ ਜਾਵੇ। ਬਿਮਾਰੀ ਤੋਂ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਕਾਰਨ ਗੁਈ 16 ਦਿਨਾਂ ਤੱਕ ਕੋਮਾ ਵਿੱਚ ਰਿਹਾ। ਇਨ੍ਹਾਂ 'ਚੋਂ ਉਹ 14 ਦਿਨਾਂ ਤੱਕ ਇੰਟੀਬੇਸ਼ਨ 'ਚ ਸੀ।


ਲੋਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

ਵੀਡੀਓ ਨੂੰ ਵੱਡੀ ਗਿਣਤੀ 'ਚ ਲੋਕ ਦੇਖ ਚੁੱਕੇ ਹਨ। ਇਸ 'ਤੇ ਲੋਕ ਕਾਫੀ ਫੀਡਬੈਕ ਵੀ ਦੇ ਰਹੇ ਹਨ। ਯੂਜ਼ਰਸ Gui ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ 'ਉਸ ਨੂੰ ਬਹੁਤ ਗੰਭੀਰ ਨਿਮੋਨੀਆ ਸੀ, ਜਿਸ ਕਾਰਨ ਉਹ ਕੋਮਾ 'ਚ ਚਲਾ ਗਿਆ। ਮਾਂ ਹਰ ਰੋਜ਼ ਉਸਦੇ ਕੋਲ ਰਹਿੰਦੀ ਸੀ ਅਤੇ ਉਹ ਉਸੇ ਦਿਨ ਘਰ ਗਈ, ਜਦੋਂ ਉਹ ਜਾਗਿਆ। ਇਕ ਹੋਰ ਯੂਜ਼ਰ ਨੇ ਕਿਹਾ ਕਿ 'ਮਾਂ ਨੂੰ ਦੇਖ ਕੇ ਬੱਚੇ ਦੀ ਪ੍ਰਤੀਕਿਰਿਆ ਨੇ ਮੇਰਾ ਦਿਲ ਦੋ ਹਿੱਸਿਆਂ 'ਚ ਵੰਡ ਦਿੱਤਾ ਹੈ। ਪਰਿਵਾਰ ਨੂੰ ਬਹੁਤ ਸਾਰਾ ਪਿਆਰ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News