ਜਹਾਜ਼ 'ਚ ਨਹੀਂ ਮਿਲੀ ਵਾਸ਼ਰੂਮ ਜਾਣ ਦੀ ਇਜਾਜ਼ਤ ਤਾਂ ਅੱਕੀ ਔਰਤ ਨੇ ਕਰ ਦਿੱਤਾ ਇਹ ਕਾਰਾ

Monday, Jul 24, 2023 - 11:27 AM (IST)

ਜਹਾਜ਼ 'ਚ ਨਹੀਂ ਮਿਲੀ ਵਾਸ਼ਰੂਮ ਜਾਣ ਦੀ ਇਜਾਜ਼ਤ ਤਾਂ ਅੱਕੀ ਔਰਤ ਨੇ ਕਰ ਦਿੱਤਾ ਇਹ ਕਾਰਾ

ਵਾਸ਼ਿੰਗਟਨ (ਇੰਟ.) : ਅਮਰੀਕਾ ਦੀ ਸਪਿਰਿਟ ਏਅਰਲਾਈਨ ਦੇ ਜਹਾਜ਼ ਦੇ ਫਰਸ਼ ’ਤੇ ਇਕ ਔਰਤ ਨੇ ਪਿਸ਼ਾਬ ਕਰ ਦਿੱਤਾ। ਔਰਤ ਦਾ ਕਹਿਣਾ ਹੈ ਕਿ ਜਹਾਜ਼ ਦੇ ਅਮਲੇ ਨੇ ਉਸ ਨੂੰ ਕਈ ਘੰਟਿਆਂ ਤੱਕ ਜਹਾਜ਼ ਦੇ ਵਾਸ਼ਰੂਮ ਦੀ ਵਰਤੋਂ ਨਹੀਂ ਕਰਨ ਦਿੱਤੀ ਸੀ, ਇਸ ਲਈ ਉਸ ਨੂੰ ਅਜਿਹਾ ਕਰਨ ’ਤੇ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ : ਪਾਣੀ ਦਾ ਪੱਧਰ ਵਧਣ ਕਾਰਣ ਭਾਖੜਾ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ, ਇਹ ਇਲਾਕੇ ਖਾਲ੍ਹੀ ਕਰਵਾਉਣ ਦੇ ਹੁਕਮ

ਯਾਤਰੀ ਬੀਬੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੋ ਘੰਟੇ ਤੱਕ ਉਡੀਕ ਕੀਤੀ ਅਤੇ ਜਦੋਂ ਉਹ ਬਰਦਾਸ਼ਤ ਨਾ ਕਰ ਸਕੀ ਤਾਂ ਉਸ ਨੇ ਜਹਾਜ਼ ਦੇ ਫਰਸ਼ ’ਤੇ ਹੀ ਪਿਸ਼ਾਬ ਕਰ ਦਿੱਤਾ। ਔਰਤ ਦੀ ਇਸ ਘਟਨਾ ਨੂੰ ਜਹਾਜ਼ ਦੇ ਅਮਲੇ ਦੇ ਇਕ ਮੈਂਬਰ ਨੇ ਰਿਕਾਰਡ ਕੀਤਾ ਹੈ। ਸਪਿਰਿਟ ਏਅਰਲਾਈਨਸ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ਦੀ ਕੈਪਸ਼ਨ ’ਚ ਲਿਖਿਆ ਹੈ ਕਿ ਉਡਾਣ ’ਚ ਇਕ ਅਫਰੀਕੀ-ਅਮਰੀਕੀ ਔਰਤ ਨੇ ਫਰਸ਼ ’ਤੇ ਪਿਸ਼ਾਬ ਕਰ ਦਿੱਤਾ, ਕਿਉਂਕਿ ਉਹ ਉਡਾਣ ਭਰਨ ਤੋਂ ਬਾਅਦ ਵਾਸ਼ਰੂਮ ਖੁੱਲ੍ਹਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੀ ਸੀ। ਇਸ ਮਾਮਲੇ ਨੂੰ ਲੈ ਕੇ ਸਪਿਰਿਟ ਏਅਰਲਾਈਨ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ :  ਲੁਧਿਆਣਾ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ, 291 'ਤੇ ਪੁੱਜੀ ਸ਼ੱਕੀ ਮਰੀਜ਼ਾਂ ਦੀ ਗਿਣਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

Harnek Seechewal

Content Editor

Related News