ਫਲੋਰਿਡਾ ਦੇ ਹਵਾਈ ਅੱਡੇ ''ਚ ਫਲਾਈਟ ਖੁੰਝਣ ''ਤੇ ਮਹਿਲਾ ਨੇ ਉਡਾਈ ਬੰਬ ਦੀ ਅਫਵਾਹ

Wednesday, Sep 08, 2021 - 10:50 PM (IST)

ਫਲੋਰਿਡਾ ਦੇ ਹਵਾਈ ਅੱਡੇ ''ਚ ਫਲਾਈਟ ਖੁੰਝਣ ''ਤੇ ਮਹਿਲਾ ਨੇ ਉਡਾਈ ਬੰਬ ਦੀ ਅਫਵਾਹ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਫਲੋਰਿਡਾ 'ਚ ਇੱਕ ਹਵਾਈ ਅੱਡੇ 'ਤੇ ਸ਼ਿਕਾਗੋ ਦੀ ਇੱਕ ਔਰਤ ਨੇ ਆਪਣੀ ਫਲਾਈਟ ਦੇ ਖੁੰਝ ਜਾਣ 'ਤੇ ਜਹਾਜ਼ 'ਚ ਬੰਬ ਹੋਣ ਦੀ ਝੂਠੀ ਅਫਵਾਹ ਫੈਲਾਈ, ਜਿਸ ਨੂੰ ਬਾਅਦ 'ਚ ਗ੍ਰਿਫਤਾਰ ਕੀਤਾ ਗਿਆ। ਪੁਲਸ ਦੇ ਅਨੁਸਾਰ 46 ਸਾਲਾਂ ਔਰਤ ਨੂੰ ਸੋਮਵਾਰ ਰਾਤ ਨੂੰ ਫੋਰਟ ਲਾਡਰਡੇਲ-ਹਾਲੀਵੁੱਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ 'ਤੇ ਜਹਾਜ਼ 'ਚ ਵਿਸਫੋਟ ਸਮੱਗਰੀ ਹੋਣ ਦੀ ਅਫਵਾਹ ਉਡਾਉਣ ਦੇ ਦੋਸ਼ ਲਗਾਏ ਗਏ।

ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ

ਏਅਰਪੋਰਟ ਵਰਕਰਾਂ ਵੱਲੋਂ ਜਦੋ ਇਸ ਮਹਿਲਾ ਨੂੰ ਉਸ ਦੀ ਫਲਾਈਟ ਦੇ ਚੱਲੇ ਜਾਣ ਬਾਰੇ ਦੱਸਿਆ ਗਿਆ ਤਾਂ ਮਹਿਲਾ ਨੇ ਉਸ ਦੇ ਜਹਾਜ਼ ਵਿਚਲੇ ਚੈਕ-ਇਨ ਸਮਾਨ 'ਚ ਬੰਬ ਹੋਣ ਦਾ ਦਾਅਵਾ ਕੀਤਾ। ਇਸ ਉਪਰੰਤ ਜਹਾਜ਼ ਜੋ ਅਜੇ ਰਨਵੇਅ ਉੱਪਰ ਸੀ ਨੂੰ ਮੋੜਿਆ ਗਿਆ ਅਤੇ ਯਾਤਰੀਆਂ ਨੂੰ ਬਾਹਰ ਕੱਢ ਕੇ ਬੰਬ ਦੀ ਭਾਲ ਕੀਤੀ ਗਈ ਪਰ ਜਹਾਜ਼ 'ਚੋਂ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਇਸ ਉਪਰੰਤ ਮਹਿਲਾ, ਜਿਸ ਦੀ ਪਛਾਣ ਨਹੀਂ ਦੱਸੀ ਗਈ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ : ਫੋਰਡ ਨੂੰ ਭਾਰਤ 'ਚ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News